ਲਾਈਫ ਸਟਾਈਲ ਡੈਸਕ, ਨਵੀਂ ਦਿੱਲੀ : ਖਜੂਰ ਸਿਹਤ ਦਾ ਖ਼ਜ਼ਾਨਾ ਹੈ। ਨਾ ਸਿਰਫ਼ ਇਸਦਾ ਸਵਾਦ ਖਾਣ ’ਚ ਬਿਹਤਰ ਹੁੰਦਾ ਹੈ, ਬਲਕਿ ਇਸਦੇ ਖਾਣ ਨਾਲ ਸਿਹਤ ਵੀ ਦਰੁਸਤ ਰਹਿੰਦੀ ਹੈ। ਖਜ਼ੂਰ ’ਚ ਭਰਪੂਰ ਮਾਤਰਾ ’ਚ ਵਿਟਾਮਿਨਜ਼, ਮਿਨਰਲਜ਼, ਕੈਲਸ਼ੀਅਮ ਤੇ ਆਇਰਨ ਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦੇ ਹਨ। ਖਜੂਰ ’ਚ ਕੋਲੈਸਟ੍ਰੋਲ ਨਹੀਂ ਹੁੰਦਾ ਅਤੇ ਨਾਲ ਹੀ ਫੈਟ ਵੀ ਘੱਟ ਹੁੰਦਾ ਹੈ। ਨਿਯਮਿਤ ਰੂਪ ਨਾਲ ਇਸਦਾ ਸੇਵਨ ਕਰਨ ਨਾਲ ਕੋਲੈਸਟ੍ਰੋਲ ਕੰਟਰੋਲ ’ਚ ਰਹਿੰਦਾ ਹੈ। ਖਜ਼ੂਰ ’ਚ ਬੀ1, ਬੀ2, ਬੀ3, ਬੀ5 ਤੇ ਏ1 ਅਤੇ ਵਿਟਾਮਿਨ ਸੀ ਮੌਜੂਦ ਰਹਿੰਦਾ ਹੈ। ਖਜੂਰ ’ਚ ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ ਅਤੇ ਸੇਲੇਨਿਯਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ। ਖਜੂਰ ਖਾਣ ਨਾਲ ਬਾਡੀ ਨੂੰ ਅਣਗਿਣਤ ਫਾਇਦੇ ਹਨ। ਤੁਸੀਂ ਖਜੂਰ ਦਾ ਸੇਵਨ ਸਵੇਰੇ-ਸਵੇਰੇ ਨਾਸ਼ਤੇ ’ਚ ਕਰ ਸਕਦੇ ਹੋ।

ਆਓ ਜਾਣਦੇ ਹਾਂ ਇਸਦੇ ਹੋਰ ਕੀ-ਕੀ ਫਾਇਦੇ ਹਨ :

1. ਖਜੂਰ ’ਚ ਆਇਰਨ ਭਰਪੂਰ ਮਾਤਰਾ ’ਚ ਹੁੰਦਾ ਹੈ, ਜਿਸ ਨਾਲ ਸਰੀਰ ’ਚ ਆਇਰਨ ਦੀ ਕਮੀ ਪੂਰੀ ਹੁੰਦੀ ਹੈ।

2. ਖਜੂਰ ਪਾਚਣ ਨੂੰ ਦਰੁਸਤ ਰੱਖਦੀ ਹੈ। ਇਸ ’ਚ ਫਾਇਬਰ ਹੁੰਦਾ ਹੈ ਜੋ ਕਬਜ਼ ਦੀ ਸਮੱਸਿਆ ਨੂੰ ਦੂਰ ਕਰਕੇ ਪੇਟ ਸਾਫ਼ ਰੱਖਦਾ ਹੈ।

3. ਖਜੂਰ ਸਰੀਰ ’ਚ ਹੋਣ ਵਾਲੀ ਕਮਜ਼ੋਰੀ ਨੂੰ ਦੂਰ ਕਰਕੇ ਬਾਡੀ ਨੂੰ ਐਨਰਜੇਟਿਕ ਬਣਾਉਂਦੀ ਹੈ।

4. ਖਜੂਰ ’ਚ ਭਾਰੀ ਮਾਤਰਾ ’ਚ ਵਿਟਾਮਿਨ ਏ ਪਾਇਆ ਜਾਂਦਾ ਹੈ। ਵਿਟਾਮਿਨ ਏ ਦੀ ਕਮੀ ਨਾਲ ਅੱਖਾਂ ਦੀ ਰੌਸ਼ਨੀ ’ਤੇ ਅਸਰ ਪੈਂਦਾ ਹੈ।

5. ਰੋਜ਼ਾਨਾ ਖਜ਼ੂਰ ਦੇ ਸੇਵਨ ਨਾਲ ਭਾਰ ਨੂੰ ਵੀ ਆਸਾਨੀ ਨਾਲ ਘਟਾਇਆ ਜਾ ਸਕਦਾ ਹੈ। ਰੋਜ਼ਾਨਾ ਖਾਲੀ ਪੇਟ ਦੋ ਖਜ਼ੂਰ ਦਾ ਸੇਵਨ ਕਰੋ ਤੇ ਇਸਤੋਂ ਬਾਅਦ ਇਕ ਗਲਾਸ ਗੁਨਗੁਣਾ ਪਾਣੀ ਪੀ ਲਓ। ਇਸ ਨਾਲ ਭੁੱਖ ਘੱਟ ਲੱਗੇਗੀ ਅਤੇ ਪੇਟ ਦੀ ਚਰਬੀ ਵੀ ਘੱਟ ਹੋਵੇਗੀ।

Posted By: Ramanjit Kaur