ਜਣੇਪੇ ਦੌਰਾਨ ਜ਼ਿਆਦਾ ਫਾਈਬਰ ਵਾਲਾ ਸਿਹਤਮੰਦ ਖਾਣਾ ਮਾਂ ਅਤੇ ਬੱਚੇ ਦੋਵਾਂ ਲਈ ਫ਼ਾਇਦੇਮੰਦ ਰਹਿੰਦਾ ਹੈ। ਇਹ ਗਰਭਵਤੀ ਔਰਤਾਂ ਨੂੰ ਪ੍ਰੀਕਲੈਂਪਸੀਆ ਦੇ ਖ਼ਤਰੇ ਤੋਂ ਵੀ ਬਚਾਉਂਦਾ ਹੈ। ਵਧੇ ਹੋਏ ਬਲੱਡ ਪ੍ਰੈਸ਼ਰ, ਪਿਸ਼ਾਬ 'ਚ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਅਤੇ ਸਰੀਰ ਵਿਚ ਸੋਜ਼ ਤੋਂ ਇਸ ਦਾ ਪਤਾ ਲੱਗਦਾ ਹੈ।

Glowing Skin Home Remedy : ਕਿਚਨ 'ਚ ਮੌਜੂਦ ਇਨ੍ਹਾਂ 5 ਚੀਜ਼ਾਂ ਨਾਲ ਬਰਕਰਾਰ ਰੱਖੋ ਆਪਣੀ ਖ਼ੂਬਸੂਰਤ

ਇਹ ਸਥਿਤੀ ਔਰਤ ਅਤੇ ਗਰਭ ਵਿਚ ਪਲ ਰਹੇ ਬੱਚੇ ਲਈ ਘਾਤਕ ਹੋ ਸਕਦੀ ਹੈ। ਇਸ ਨਾਲ ਬੱਚੇ ਦਾ ਵਿਕਾਸ ਵੀ ਪ੍ਰਭਾਵਿਤ ਹੋ ਸਕਦਾ ਹੈ। ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਸਿਡਨੀ ਦੇ ਖੋਜੀਆਂ ਨੇ ਦੱਸਿਆ ਕਿ ਕੁਦਰਤੀ ਰੂਪ ਨਾਲ ਬੂਟਿਆਂ ਤੋਂ ਪਾਏ ਜਾਣ ਵਾਲੇ ਫਾਈਬਰ ਨੂੰ ਪੇਟ ਦੇ ਬੈਕਟੀਰੀਆ ਅਜਿਹੇ ਘਟਕਾਂ 'ਚ ਤੋੜ ਦਿੰਦੇ ਹਨ ਜਿਨ੍ਹਾਂ ਤੋਂ ਪ੍ਰਤੀਰੱਖਿਆ ਪ੍ਰਣਾਲੀ ਨੂੰ ਤਾਕਤ ਮਿਲਦੀ ਹੈ। ਵਿਗਿਆਨੀਆਂ ਨੇ ਕਿਹਾ ਕਿ ਜਣੇਪੇ ਦੇ ਕਰੀਬ 10 ਫ਼ੀਸਦੀ ਮਾਮਲਿਆਂ ਵਿਚ ਪ੍ਰੀਕਲੈਂਪਸੀਆ ਦੇ ਲੱਛਣ ਦੇਖੇ ਜਾ ਸਕਦੇ ਹਨ। ਖਾਣ-ਪੀਣ 'ਚ ਸੁਧਾਰ ਨਾਲ ਇਸ ਤੋਂ ਬਚਣਾ ਸੰਭਵ ਹੈ।

Posted By: Sukhdev Singh