ਜੇਐੱਨਐੱਨ, ਨਵੀਂ ਦਿੱਲੀ : ਵੈਸੇ ਤਾਂ ਚੁਕੰਦਰ ਦੀ ਵਰਤੋਂ ਸਦੀਆਂ ਤੋਂ ਰਵਾਇਤੀ ਦਵਾਈ ਦੇ ਰੂਪ ਵਿੱਚ ਕੀਤੀ ਜਾ ਰਹੀ ਹੈ। ਪਰ ਪਿਛਲੇ ਕੁਝ ਸਾਲਾਂ ਵਿੱਚ ਇਹ ਇੱਕ ਸੁਪਰਫੂਡ ਦੇ ਰੂਪ ਵਿੱਚ ਉਭਰਿਆ ਹੈ। ਕਈ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਇਹ ਚਮੜੀ, ਵਾਲਾਂ ਅਤੇ ਭਾਰ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਹਾਲਾਂਕਿ ਇਹ ਮੁੱਖ ਤੌਰ 'ਤੇ ਸਰਦੀਆਂ ਦੀ ਸਬਜ਼ੀ ਹੈ। ਪਰ ਇਸ ਦੇ ਪੌਸ਼ਟਿਕ ਤੱਤਾਂ ਦੇ ਕਾਰਨ ਹਰ ਮੌਸਮ ਵਿੱਚ ਇਸਦਾ ਸੇਵਨ ਕੀਤਾ ਜਾਂਦਾ ਹੈ।
ਸਵਾਦ ਦੀ ਗੱਲ ਕਰੀਏ ਤਾਂ ਇਹ ਮਿੱਠਾ ਅਤੇ ਕਰਿਸਪੀ ਹੁੰਦਾ ਹੈ ਅਤੇ ਜੇਕਰ ਖਾਣੇ ਦੇ ਨਾਲ ਪਰੋਸਿਆ ਜਾਵੇ ਤਾਂ ਇਹ ਥਾਲੀ ਦੀ ਸੁੰਦਰਤਾ ਨੂੰ ਵਧਾਉਂਦਾ ਹੈ। ਪਰ ਸੁੰਦਰਤਾ ਤੋਂ ਇਲਾਵਾ ਇਸ ਦੇ ਹੋਰ ਵੀ ਕਈ ਫਾਇਦੇ ਹਨ, ਜਿਨ੍ਹਾਂ 'ਚੋਂ ਇਕ ਲੋਅ ਬੀਪੀ 'ਚ ਫਾਇਦੇਮੰਦ ਹੈ। ਤੁਸੀਂ ਇਸ ਨੂੰ ਸਲਾਦ ਦੇ ਤੌਰ 'ਤੇ ਖਾ ਸਕਦੇ ਹੋ, ਇਸ ਦਾ ਜੂਸ ਕੱਢ ਕੇ ਪੀ ਸਕਦੇ ਹੋ ਜਾਂ ਚੁਕੰਦਰ ਦੀ ਕਰੀ ਬਣਾ ਸਕਦੇ ਹੋ। ਹਾਲਾਂਕਿ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਚੁਕੰਦਰ ਦਾ ਜ਼ਿਆਦਾ ਸੇਵਨ ਤੁਹਾਡੀ ਸਿਹਤ ਲਈ ਵੀ ਹਾਨੀਕਾਰਕ ਹੋ ਸਕਦਾ ਹੈ। ਦੁਨੀਆ ਭਰ ਦੇ ਕਈ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਚੁਕੰਦਰ ਘੱਟ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕਾਂ 'ਤੇ ਮਾੜਾ ਪ੍ਰਭਾਵ ਪਾ ਸਕਦਾ ਹੈ।
ਚੁਕੰਦਰ ਤੁਹਾਡੀ ਸਿਹਤ ਲਈ ਚੰਗੀ ਜਾਂ ਮਾੜੀ?
ਹਰ ਕੋਈ ਜਾਣਦਾ ਹੈ ਕਿ ਚੁਕੰਦਰ ਪ੍ਰੋਟੀਨ, ਫਾਈਬਰ, ਐਂਟੀਆਕਸੀਡੈਂਟਸ ਅਤੇ ਡਾਇਟਰੀ ਨਾਈਟ੍ਰੇਟਸ ਸਮੇਤ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਖੁਰਾਕੀ ਨਾਈਟ੍ਰੇਟਸ ਸਰੀਰ ਵਿੱਚ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਘੱਟ ਕਰਨ ਲਈ ਜਾਣੇ ਜਾਂਦੇ ਹਨ। ਇਹੀ ਕਾਰਨ ਹੈ ਕਿ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕਾਂ ਲਈ ਚੁਕੰਦਰ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਇਹ ਘੱਟ ਬਲੱਡ ਪ੍ਰੈਸ਼ਰ ਵਾਲੇ ਲੋਕਾਂ 'ਤੇ ਬਿਲਕੁਲ ਉਲਟ ਪ੍ਰਭਾਵ ਪਾ ਸਕਦਾ ਹੈ। ਇੱਕ ਖੋਜ ਦੇ ਅਨੁਸਾਰ, ਖੁਰਾਕ ਵਿੱਚ ਨਾਈਟ੍ਰੇਟ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਲਈ ਖੂਨ ਦੀਆਂ ਨਾੜੀਆਂ ਨੂੰ ਫੈਲਾਉਣ ਵਿੱਚ ਮਦਦ ਕਰਦਾ ਹੈ। ਮਾਹਿਰਾਂ ਅਨੁਸਾਰ ਚੁਕੰਦਰ ਦਾ ਇੱਕ ਗਲਾਸ ਜੂਸ ਬੀਪੀ ਪੱਧਰ ਨੂੰ ਤੇਜ਼ੀ ਨਾਲ ਘਟਾ ਸਕਦਾ ਹੈ। ਇਸ ਲਈ ਜੇਕਰ ਪਹਿਲਾਂ ਹੀ ਘੱਟ ਬਲੱਡ ਪ੍ਰੈਸ਼ਰ ਵਾਲੇ ਲੋਕ ਇਸ ਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਨੂੰ ਥਕਾਵਟ, ਜੀਅ ਕੱਚਾ ਹੋਣਾ, ਚੱਕਰ ਆਉਣਾ ਵਰਗੀਆਂ ਸ਼ਿਕਾਇਤਾਂ ਹੋ ਸਕਦੀਆਂ ਹਨ।
ਚੁਕੰਦਰ ਦਾ ਸੇਵਨ ਕਿੰਨੀ ਮਾਤਰਾ ਵਿੱਚ ਕਰਨਾ ਚਾਹੀਦਾ ਹੈ?
ਅਜਿਹਾ ਨਹੀਂ ਹੈ ਕਿ ਚੁਕੰਦਰ ਖਾਣ ਦੇ ਹੀ ਨੁਕਸਾਨ ਹੁੰਦੇ ਹਨ। ਜੇਕਰ ਇਸਨੂੰ ਸੀਮਤ ਮਾਤਰਾ ਵਿੱਚ ਲਿਆ ਜਾਵੇ ਤਾਂ ਇਹ ਤੁਹਾਡੀ ਸਿਹਤਮੰਦ ਖੁਰਾਕ ਦਾ ਹਿੱਸਾ ਬਣ ਸਕਦਾ ਹੈ ਅਤੇ ਤੁਹਾਡੇ ਸਰੀਰ ਨੂੰ ਪੂਰਾ ਲਾਭ ਦੇ ਸਕਦਾ ਹੈ। ਮਾਹਿਰਾਂ ਦੇ ਅਨੁਸਾਰ, ਇੱਕ ਦਿਨ ਵਿੱਚ ਇੱਕ ਕੱਪ ਤੋਂ ਵੱਧ ਚੁਕੰਦਰ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।
Posted By: Sarabjeet Kaur