ਕਾਨ੍ਹਪੁਰ : ਤਵੇ ਤੋਂ ਉੱਤਰੀ ਗਰਮਾ-ਗਰਮ ਰੋਟੀ ਸਾਰਿਆਂ ਨੂੰ ਪਸੰਦ ਹੁੰਦੀ ਹੈ ਪਰ ਇਸ ਨੂੰ ਕਾਹਲੀ ਵਿਚ ਖਾਣ ਦੀ ਭੁੱਲ ਨਾ ਕਰੋ। ਇਹ ਕੈਂਸਰ ਦਾ ਕਾਰਨ ਹੋ ਸਕਦੀ ਹੈ। ਰੋਟੀ ਹੀ ਨਹੀਂ ਹੋਰ ਗਰਮ ਖ਼ੁਰਾਕੀ ਪਦਾਰਥ ਜਾਂ ਚਾਹ-ਕੌਫੀ ਅਤੇ ਸੂਪ ਵੀ ਜਲਦਬਾਜ਼ੀ ਵਿਚ ਖਾਣ-ਪੀਣ ਨਾਲ ਕੈਂਸਰ ਦੀ ਸਮੱਸਿਆ ਹੋ ਸਕਦੀ ਹੈ। ਸੂਬਾਈ ਜੇਕੇ ਕੈਂਸਰ ਸੰਸਥਾ ਵਿਚ ਇਲਾਜ ਕਰਵਾਉਣ ਪਹੁੰਚ ਰਹੇ ਮਰੀਜ਼ਾਂ ਵਿਚ ਅਜਿਹੇ ਕਈ ਮਾਮਲੇ ਮਿਲੇ ਹਨ। ਇੱਥੋਂ ਦੇ ਮਾਹਰਾਂ ਮੁਤਾਬਿਕ ਸੀਏ ਇਸੋਫੇਗਸ (ਖਾਣ ਦੀ ਨਲੀ) ਵਿਚ ਕੈਂਸਰ ਦੇ ਮਾਮਲੇ ਵੱਧ ਰਹੇ ਹਨ। ਇਸ ਵੇਲੇ 405 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।


ਕੈਂਸਰ ਸੰਸਥਾ ਦੇ ਮਾਹਿਰਾਂ ਮੁਤਾਬਿਕ ਇਲਾਜ ਲਈ 35-40 ਸਾਲ ਉਮਰ ਵਰਗ ਦੇ ਨੌਜਵਾਨਾਂ ਦੀ ਜਾਂਚ ਵਿਚ ਫੂਡ ਪਾਈਪ ਦਾ ਕੈਂਸਰ ਯਾਨੀ ਸਕੁਵੈਮਸ ਸੈੱਲ ਕਾਰਸੀਨੋਮਾ (ਐੱਸਸੀਸੀ) ਪਾਇਆ ਜਾ ਰਿਹਾ ਹੈ। ਗਰਮ ਖਾਣਾ ਜਾਂ ਪਾਣੀ ਨਾਲ ਫੂਡ ਪਾਈਪ ਦਾ ਅੰਦਰੂਨੀ ਹਿੱਸਾ ਨੁਕਸਾਨੇ ਜਾਣ ਨਾਲ ਇਹ ਸਮੱਸਿਆ ਹੁੰਦੀ ਹੈ। ਸੌਫਟ ਐਨਰਜੀ ਡ੍ਰਿੰਕਸ, ਜੰਕ ਫੂਡ, ਪੈਕਡ ਫੂਡ ਵੀ ਖ਼ਤਰਨਾਕ ਹਨ।


ਸਾਹ ਨਲੀ ਅਤੇ ਫੇਫੜ ਵੀ ਆ ਸਕਦੇ ਹਨ ਲਪੇਟ ਵਿਚ

ਫੂਡ ਪਾਈਪ ਦੇ ਠੀਕ ਪਿੱਛੇ ਸਾਹ ਨਲੀ ਅਤੇ ਫੇਫੜੇ ਹੁੰਦੇ ਹਨ। ਮਾਹਿਰਾਂ ਮੁਤਾਬਿਕ ਸਾਹ ਨਲੀ ਦਾ ਕੈਂਸਰ ਤੇਜ਼ੀ ਨਾਲ ਫੈਲਦਾ ਹੋਇਆ ਸਾਹ ਨਲੀ ਅਤੇ ਫੇਫੜਿਆਂ ਨੂੰ ਲਪੇਟ ਵਿਚ ਲੈ ਲੈਂਦਾ ਹੈ ਜਿਸ ਨਾਲ ਫਿਸਚਿਊਲਾ (ਰਾਹ) ਬਣ ਜਾਂਦਾ ਹੈ। ਖਾਣਾ ਜਾਂ ਪਾਣੀ ਫੇਫੜਿਆਂ ਤੇ ਸਾਹ ਨਲੀ ਵਿਚ ਚਲਾ ਜਾਂਦਾ ਹੈ। ਇਹ ਸਥਿਤੀ ਹੋਰ ਖ਼ਤਰਨਾਕ ਹੋ ਜਾਂਦੀ ਹੈ।


ਇਹ ਹਨ ਲੱਛਣ

  • ਖਾਣਾ ਜਾਂ ਪਾਣੀ ਨਿਗਲਣ ਵਿਚ ਦਿੱਕਤ।
  • ਸੀਨੇ ਵਿਚ ਲਗਾਤਾਰ ਸਾੜ ਪੈਣਾ।

  • ਖਾਣਾ ਅੰਦਰ ਜਾਣ ਵਿਚ ਦਿੱਕਤ।

  • ਖਾਣ ਤੋਂ ਤੁਰੰਤ ਬਾਅਦ ਉਲਟੀ ਆਉਣੀ।

  • ਸਾਹ ਲੈਣ ਵਿਚ ਦਿੱਕਤ।

  • ਲਗਾਤਾਰ ਖੰਘ ਆਉਣੀ।

ਅਜਿਹੇ ਵਿਚ ਹੱਲ

ਖਾਣੇ ਦੀ ਨਲੀ ਦੀ ਇੰਡੀਸਕੋਪੀ ਜਾਂਚ, ਸੀਟੀ ਸਕੈਨ ਜਾਂਚ ਅਤੇ ਐੱਮਆਰਆਈ ਜਾਂਚ ਕਰਵਾਓ। ਸਮਾਂ ਰਹਿੰਦੇ ਪਤਾ ਲੱਗਣ 'ਤੇ ਇਲਾਜ ਕਰਨਾ ਆਸਾਨ ਹੈ।

ਤਿੰਨ ਸਾਲਾਂ ਤੋਂ ਵੱਧ ਰਹੇ ਮਰੀਜ਼

ਸੰਸਥਾ ਦੇ ਡਾਇਰੈਕਟਰ ਪ੍ਰੋ. ਐੱਮਪੀ ਮਿਸ਼ਰ ਨੇ ਦੱਸਿਆ ਕਿ ਸੀਏ ਇਸੋਫੇਗਸ ਦੇ ਕੈਂਸਰ ਦੀ ਸ਼ੁਰੂਆਤੀ ਅਵਸਥਾ ਵਿਚ ਪਤਾ ਨਹੀਂ ਚੱਲਦਾ। ਜਦੋਂ ਤਕ ਮਰੀਜ਼ ਆਉਂਦੇ ਹਨ, ਕੈਂਸਰ ਦੀਸ ਟੇਜ ਤਿੰਨ-ਚਾਰ ਪਹੁੰਚ ਚੁੱਕੀ ਹੁੰਦੀ ਹੈ। ਉਨ੍ਹਾਂ ਦਾ ਜੀਵਨ ਇਕ ਸਾਲ ਤੋਂ ਛੇ ਮਹੀਨਿਆਂ ਦੇ ਵਿਚਕਾਰ ਰਹਿ ਜਾਂਦਾ ਹੈ। ਪਿਛਲੇ ਤਿੰਨ ਸਾਲਾਂ ਵਿਚ ਇਸ ਦੇ ਮਰੀਜ਼ ਦੋ-ਤਿੰਨ ਫ਼ੀਸਦੀ ਦੀ ਦਰ ਨਾਲ ਲਗਾਤਾਰ ਵਧ ਰਹੇ ਹਨ।

Posted By: Seema Anand