ਮੋਟਾਪਾ ਗੰਭੀਰ ਸਮੱਸਿਆ ਹੈ ਜਿਸ ਨਾਲ ਕਈ ਗੰਭੀਰ ਤੇ ਜਾਨਲੇਵਾ ਬਿਮਾਰੀਆਂ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਸਰੀਰ ਦੇ ਕਈ ਹਿੱਸੇ ਅਜਿਹੇ ਹੁੰਦੇ ਹਨ ਜਿੱਥੋਂ ਮੋਟਾਪਾ ਘਟਾਉਣਾ ਕਾਫੀ ਮੁਸ਼ਕਲ ਹੁੰਦਾ ਹੈ। ਜੇਕਰ ਕੰਟਰੋਲ ਡਾਈਟ ਤੇ ਜਿਮ ਤੋਂ ਬਾਅਦ ਵੀ ਮੋਟਾਪ ਘੱਟ ਨਹੀਂ ਰਿਹਾ ਹੈ ਤਾਂ ਕੁਝ ਆਯੁਰਵੈਦਿਕ ਉਪਾਅ ਵੀ ਅਜ਼ਮਾ ਸਕਦੇ ਹੋ। ਅਸੀਂ ਤੁਹਾਨੂੰ ਆਯੁਰਵੈਦ ਦੇ ਖਜ਼ਾਨੇ 'ਚੋਂ ਕੁਝ ਅਜਿਹੀਆਂ ਹੀ ਜੜ੍ਹੀ-ਬੂਟੀਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਰਾਹੀਂ ਤੁਹਾਨੂੰ ਪੇਟ ਦੀ ਚਰਬੀ ਘਟਾਉਣ 'ਚ ਮਦਦ ਮਿਲ ਸਕਦੀ ਹੈ। ਚੰਗੀ ਗੱਲ ਇਹ ਹੈ ਕਿ ਹੋਰ ਦਵਾਈਆਂ ਵਾਂਗ ਇਨ੍ਹਾਂ ਦੇ ਜ਼ਿਆਦਾ ਸਾਈਡ ਇਫੈਕਟਸ ਨਹੀਂ ਹੁੰਦੇ।

ਮੇਥੀ

ਮੇਥੀ ਦੇ ਪਾਣੀ ਨੂੰ ਵਜ਼ਨ ਘਟਾਉਣ ਲਈ ਖ਼ੂਬ ਇਸੇਤਮਾਲ ਕੀਤਾ ਜਾਂਦਾ ਹੈ। ਮੇਥੀ 'ਚ ਭਰਪੂਰ ਮਾਤਰਾ 'ਚ ਐਂਟੀ ਆਕਸੀਡੈਂਟ ਹੁੰਦੇ ਹਨ ਜੋ ਮੈਟਾਬੌਲਿਜ਼ਮ ਨੂੰ ਬਿਹਤਰ ਬਣਾਉਂਦੇ ਹਨ ਤੇ ਚਰਬੀ ਘਟਾਉਣ 'ਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਮੇਥੀ ਦੇ ਪੱਤਿਆਂ 'ਚ ਡਾਇਟ੍ਰੀ ਫਾਈਬਰ ਵੀ ਭਰਪੂਰ ਹੁੰਦਾ ਹੈ ਜੋ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ ਤੇ ਮੋਟਾਪਾ ਘਟਾਉਣ 'ਚ ਮਦਦਗਾਰ ਸਾਬਿਤ ਹੁੰਦਾ ਹੈ।

ਪਾਨ ਦੇ ਪੱਤੇ

ਸਵੇਰੇ-ਸ਼ਾਮ ਖਾਲੀ ਪੇਟ ਇਕ ਤਾਜ਼ੇ ਪਾਨ ਦੇ ਪੱਤੇ ਨੂੰ ਸਾਬਤ ਕਾਲੀ ਮਿਰਚ ਦੇ ਨਾਲ ਖਾਣ 'ਤੇ ਵਜ਼ਨ ਘਟਾਉਣ 'ਚ ਮਦਦ ਮਿਲ ਸਕਦੀ ਹੈ। ਅਜਿਹਾ ਕਰਨ ਨਾਲ ਤੁਹਾਡੇ ਸਰੀਰ ਦੀ ਵਾਧੂ ਚਰਬੀ ਨਿਕਲ ਸਕਦੀ ਹੈ।

ਮਲੱਠੀ

ਇਟਲੀ ਦੀ ਇਕ ਰਿਪੋਰਟ ਮੁਤਾਬਿਕ, ਨਿਯਮਤ ਰੂਪ 'ਚ ਮਲੱਠੀ ਖਾਣ ਨਾਲ ਬਿਨਾਂ ਕਿਸੇ ਸਾਈਡ ਇਫੈਕਟ ਦੇ ਸਰੀਰ 'ਚੋਂ ਚਰਬੀ ਘੱਟ ਸਕਦੀ ਹੈ। ਇਸ ਵਿਚ ਮੌਜੂਦ ਫਲੇਵੋਨਾਇਡ ਅਸਰਦਾਰ ਤਰੀਕੇ ਨਾਲ ਪੇਟ ਦੀ ਚਰਬੀ ਨਾਲ ਲੜਨ 'ਚ ਮਦਦ ਕਰਦੇ ਹਨ। ਮਲੱਠੀ ਦੇ ਨਿਯਮਤ ਸੇਵਨ ਨਾਲ ਤੁਹਾਡੇ ਸਰੀਰ ਦੀ ਚਰਬੀ ਘੱਟ ਹੁੰਦੀ ਹੈ ਤੇ ਇਸ ਨਾਲ ਤੁਹਾਡੇ ਗਲ਼ੇ ਨੂੰ ਵੀ ਫਾਇਦਾ ਮਿਲਦਾ ਹੈ।

ਐਲੋਵੇਰਾ

ਐਲੋਵੇਰਾ ਸਕਿੱਨ ਸਾਫ ਰੱਖਣ ਤੇ ਨੈਚੁਰਲ ਨਿਖਾਰ ਦੇਣ ਲਈ ਜਾਣਿਆ ਜਾਂਦਾ ਹੈ, ਪਰ ਇਹ ਬੂਟਾ ਤੁਹਾਡੇ ਪੇਟ ਦੀ ਫੈਟ ਘਟਾਉਣ 'ਚ ਵੀ ਮਦਦਗਾਰ ਹੈ। ਇਸ ਦੇ ਜੂਸ ਨੂੰ ਚਮਤਕਾਰੀ ਵੀ ਕਿਹਾ ਜਾਂਦਾ ਹੈ। ਇਸ ਦੇ ਸੇਵਨ ਨਾਲ ਸਿਹਤ ਸਬੰਧੀ ਲਾਭ ਮਿਲਦੇ ਹਨ। ਐਲੋਵੇਰਾ ਜੂਸ ਦੇ ਰੋਜ਼ਾਨਾ ਸੇਵਨ ਨਾਲ ਪੇਟ ਦੀ ਚਰਬੀ ਘਟਾਉਣ 'ਚ ਮਦਦ ਮਿਲਦੀ ਹੈ। ਘੱਟੋ-ਘੱਟ ਦੋ ਹਫ਼ਤੇ ਇਸ ਦਾ ਸੇਵਨ ਜ਼ਰੂਰ ਕਰੋ।

ਮਿੰਟ

ਮਿੰਟ ਜਾਂ ਪੁਦੀਨਾ ਇਕ ਅਜਿਹਾ ਖ਼ੁਰਾਕੀ ਪਦਾਰਥ ਹੈ ਜਿਸ ਨੂੰ ਲਗਪਗ ਹਰ ਘਰ ਵਿਚ ਵਰਤਿਆ ਜਾਂਦਾ ਹੈ। ਇਹ ਨਾ ਸਿਰਫ਼ ਜ਼ਾਇਕਾ ਵਧਾਉਂਦਾ ਹੈ ਬਲਕਿ ਪੇਟ ਦੀ ਚਰਬੀ ਵੀ ਘਟਾਉਂਦਾ ਹੈ। ਪੁਦੀਨੇ 'ਚ ਕੈਲਰੀ ਦੀ ਮਾਤਰਾ ਘੱਟ ਤੇ ਫਾਈਬਰ ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ, ਜੋ ਤੁਰੰਤ ਐਨਰਜੀ ਦਿੰਦਾ ਹੈ।

ਸ਼ਹਿਦ ਤੇ ਨਿੰਬੂ

ਭਾਰ ਕੰਟਰੋਲ ਕਰਨ ਲਈ ਸ਼ਹਿਦ ਤੇ ਨਿੰਬੂ ਦੇ ਰਸ ਦਾ ਸੇਵਨ ਕਰਦੇ ਹੋ ਤਾਂ ਇਸ ਵਿਚ ਕਾਲੀ ਮਿਰਚ ਪਾਊਡਰ ਮਿਲਾ ਕੇ ਤੇ ਜ਼ਿਆਦਾ ਅਸਰਦਾਰ ਬਣਾਇਆ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਨਿੰਬੂ ਨਾਲ ਜ਼ੁਕਾਮ ਹੋਣ ਦਾ ਡਰ ਹੁੰਦਾ ਹੈ, ਇਸ ਡਰ ਨੂੰ ਦੂਰ ਕਰਨ ਲਈ ਕਾਲੀ ਮਿਰਚ ਕਾਫੀ ਹੈ।

ਕੜ੍ਹੀ ਪੱਤਾ

ਕੜ੍ਹੀ ਪੱਤਾ ਜਾਂ ਮਿੱਠੀ ਨਿੰਮ 'ਚ ਸਿਹਤ ਨਾਲ ਜੁੜੇ ਗੁਣਾਂ ਦੀ ਭਰਮਾਰ ਹੈ। ਮਾਹਿਰਾਂ ਦੀ ਮੰਨੀਏ ਤਾਂ ਕੜ੍ਹੀ ਪੱਤਾ ਖਾਣ ਜਾਂ ਉਸ ਨੂੰ ਕਿਸੇ ਵੀ ਰੂਪ 'ਚ ਲੈਣ ਨਾਲ ਇਹ ਸਾਡੇ ਸਰੀਰ ਨੂੰ ਡਿਟਾਕਸੀਫਾਈ ਕਰਦਾ ਹੈ ਤੇ ਸਾਡੇ ਸਰੀਰ ਦੀ ਫੈਟ ਵੀ ਘਟਾਉਂਦਾ ਹੈ। ਕੜ੍ਹੀ ਪੱਤਾ ਸਰੀਰ ਦੇ ਕੋਲੈਸਟ੍ਰਾਲ ਨੂੰ ਵੀ ਕੰਟਰੋਲ ਕਰਦਾ ਹੈ।

ਅਦਰਕ

ਆਯੁਰਵੈਦ 'ਚ ਵੀ ਅਦਰਕ ਦੇ ਗੁਣ ਦੱਸੇ ਗਏ ਹਨ। ਤਾਜ਼ੇ ਅਦਰਕ ਨੂੰ ਸ਼ਹਿਦ ਨਾਲ ਖਾਣ 'ਤੇ ਇਹ ਬਾਡੀ ਫੈਟ ਖ਼ਤਮ ਕਰਦਾ ਹੈ। ਅਦਰਕ ਨੂੰ ਸਵੇਰ ਵੇਲੇ ਖਾਣ ਨਾਲ ਇਹ ਸਰੀਰ ਦੇ ਤਾਪ ਨੂੰ ਵਧਾ ਕੇ ਇਮਿਊਨ ਸਿਸਟਮ ਮਜ਼ਬੂਤ ਬਣਾਉਂਦਾ ਹੈ। ਇਸ ਨੂੰ ਸਵੇਰ ਦੀ ਚਾਹ ਦੇ ਰੂਪ 'ਚ ਪੀਓ, ਦਿਨ ਭਰ ਐਨਰਜੀ ਬਰਕਰਾਰ ਰਹਿੰਦੀ ਹੈ।

Posted By: Seema Anand