ਲੋਕਾਂ ਦਾ ਚਿਹਰਾ ਦੇਖ ਕੇ, ਉਸਦੇ ਹੱਥਾਂ ਦੀ ਰੇਖਾ ਦੇਖ ਕੇ ਜੋਤਿਸ਼ ਉਸਦੇ ਭਵਿੱਖ ਤੇ ਉਸਦੇ ਸੁਭਾਅ ਬਾਰੇ ਦੱਸ ਸਕਦੇ ਹਨ। ਪਰ ਜੇਕਰ ਅਸੀਂ ਚੱਲਦੇ ਫਿਰਦੇ ਇਨਸਾਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰੀਏ, ਉਨ੍ਹਾਂ ਦਾ ਸੁਭਾਅ ਜਾਣਨਾ ਚਾਹੀਏ ਤਾਂ ਕੀ ਇਹ ਮੁਮਕਿਨ ਹੈ? ਜੇਕਰ ਤੁਸੀਂ ਵੀ ਕੁਝ ਅਜਿਹੇ ਹੀ ਸਵਾਲਾਂ ਦੇ ਜਵਾਬ ਤਲਾਸ਼ ਰਹੇ ਹੋ ਤਾਂ ਸਮੁੰਦਰ ਸ਼ਾਸਤਰ ’ਚ ਤੁਹਾਡੇ ਇਸ ਸਵਾਲ ਦਾ ਜਵਾਬ ਹੈ। ਦਰਅਸਲ, ਸਮੁੰਦਰ ਸ਼ਾਸਤਰ ਦੇ ਮਾਧਿਅਮ ਨਾਲ ਤੁਸੀਂ ਵਿਅਕਤੀ ਨਾਲ ਗੱਲਬਾਤ ਕਰਦੇ ਹੋਏ ਜਾਂ ਫਿਰ ਉਸਦੇ ਦੰਦਾਂ ਨੂੰ ਦੇਖ ਕੇ ਉਸਦੇ ਬਾਰੇ ਜਾਣ ਸਕਦੇ ਹੋ। ਇਸ ਸ਼ਾਸਤਰ ’ਚ ਮਨੁੱਖ ਦੀਆਂ ਬਣਾਵਟਾਂ ਦੇ ਆਧਾਰ ’ਤੇ ਉਸਦੇ ਸੁਭਾਅ ਬਾਰੇ ਦਰਸਾਇਆ ਗਿਆ ਹੈ। ਵਿਅਕਤੀ ਦੇ ਦੰਦਾਂ ’ਚ ਗੈਪ ਨੂੰ ਲੈ ਕੇ ਸਮੁੰਦਰ ਸ਼ਾਸਤਰ ’ਚ ਉਸਦੇ ਸੁਭਾਅ ਬਾਰੇ ਦੱਸਿਆ ਗਿਆ ਹੈ। ਚਲੋ ਜਾਣਦੇ ਹਾਂ ਕਿ ਦੰਦਾਂ ’ਚ ਗੈਪ ਵਾਲੇ ਵਿਅਕਤੀ ਦਾ ਸੁਭਾਅ ਕਿਹੋ ਜਿਹਾ ਹੈ?

1. ਸਮੁੰਦਰਸ਼ਾਸਤਰ ਵਿਅਕਤੀ ਦੀ ਬਣਾਵਟ ਦੇ ਆਧਾਰ ’ਤੇ ਉਸਦੇ ਸੁਭਾਅ ਬਾਰੇ ਦੱਸਦਾ ਹੈ। ਇਸ ਤਰ੍ਹਾਂ ਹੀ ਜਿਨ੍ਹਾਂ ਲੋਕਾਂ ਦੇ ਦੰਦਾਂ ’ਚ ਗੈਪ ਹੁੰਦਾ ਹੈ, ਉਹ ਲੋਕ ਕਿਸਮਤ ਦੇ ਧਨੀ ਮੰਨੇ ਜਾਂਦੇ ਹਨ ਅਤੇ ਭਵਿੱਖ ’ਚ ਉਨ੍ਹਾਂ ਦੇ ਸਫ਼ਲ ਹੋਣ ਦੇ ਚਾਂਸ ਵੱਧ ਜਾਂਦੇ ਹਨ।

2. ਜਿਨਾਂ ਲੋਕਾਂ ਦੇ ਦੰਦਾਂ ’ਚ ਗੈਪ ਹੁੰਦਾ ਹੈ ਉਹ ਲੋਕ ਬੁੱਧੀਮਾਨ ਹੁੰਦੇ ਹਨ। ਇਨ੍ਹਾਂ ਅੰਦਰ ਅਜਿਹੀ ਸ਼ਕਤੀ ਹੁੰਦੀ ਹੈ ਕਿ ਇਹ ਲੋਕ ਉਹ ਕੰਮ ਵੀ ਕਰ ਜਾਂਦੇ ਹਨ, ਜੋ ਸਧਾਰਨ ਇਨਸਾਨ ਵੀ ਨਹੀਂ ਕਰ ਸਕਦਾ।

3. ਇਹ ਲੋਕ ਆਪਣੇ ਜੀਵਨ ਨੂੰ ਭਰਪੂਰ ਆਨੰਦ ਅਤੇ ਇੰਜੁਆਏ ਦੇ ਨਾਲ ਜਿਊਣਾ ਪਸੰਦ ਕਰਦੇ ਹਨ। ਬਹੁਤ ਹੀ ਖੁੱਲ੍ਹੇ ਵਿਚਾਰਾਂ ਦੇ ਨਾਲ ਛੋਟੀਆਂ-ਛੋਟੀਆਂ ਗੱਲਾਂ ਨੂੰ ਇਗਨੋਰ ਕਰਦੇ ਹੋਏ ਆਪਣੇ ਜੀਵਨ ’ਚ ਅੱਗੇ ਵੱਧਦੇ ਹਨ।

4. ਇਨ੍ਹਾਂ ਲੋਕਾਂ ਅੰਦਰ ਐਨਰਜੀ ਦਾ ਭੰਡਾਰ ਹੁੰਦਾ ਹੈ, ਜਿਸ ਖੇਤਰ ’ਚ ਵੀ ਜਾਂਦੇ ਹਨ ਉਥੇ ਵੱਡਾ ਮੁਕਾਮ ਹਾਸਿਲ ਕਰਦੇ ਹਨ। ਸਫ਼ਲਤਾ ਤਾਂ ਇਨ੍ਹਾਂ ਦੇ ਇਰਦ-ਗਿਰਦ ਘੁੰਮਦੀ ਰਹਿੰਦੀ ਹੈ।

6. ਇਹ ਲੋਕ ਖਾਣ-ਪੀਣ ਦੇ ਕਾਫੀ ਸ਼ੌਕੀਨ ਹੁੰਦੇ ਹਨ, ਉਥੇ ਹੀ ਖਾਣਾ ਬਣਾਉਣ ਦਾ ਵੀ ਇਹ ਲੋਕ ਸ਼ੌਕ ਰੱਖਦੇ ਹਨ। ਇਸ ਲਈ ਤਰ੍ਹਾਂ-ਤਰ੍ਹਾਂ ਦੀਆਂ ਡਿਸ਼ਜ਼ ਬਣਾ ਕੇ ਸਾਰਿਆਂ ਨੂੰ ਖਿਲਾਉਣਾ ਪਸੰਦ ਕਰਦੇ ਹਨ।

7. ਸਮਾਜ ’ਚ ਲੋਕ ਇਨ੍ਹਾਂ ਨੂੰ ਵੱਧ ਤੋਂ ਵੱਧ ਪਹਿਚਾਣਦੇ ਹਨ। ਇਹ ਜਿਥੇ ਵੀ ਜਾਂਦੇ ਹਨ ਉਥੇ ਆਪਣੀ ਛਾਪ ਛੱਡ ਜਾਂਦੇ ਹਨ। ਇਸ ਲਈ ਲੋਕ ਇਨ੍ਹਾਂ ਤੋਂ ਜਲਦੀ ਪ੍ਰਭਾਵਿਤ ਹੋ ਜਾਂਦੇ ਹਨ।

Posted By: Ramanjit Kaur