ਲਾਈਫਸਟਾਈਲ : ਡਾਈਟ ਦੇ ਨਾਲ ਹੀ ਅਸਥਮਾ ਦੇ ਮਰੀਜ਼ਾਂ ਨੂੰ ਆਪਣੇ ਲਾਈਫਸਟਾਈਲ ਵਿਚ ਯੋਗ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਬਹੁਤ ਹੈਵੀ ਐਕਸਰਸਾਈਜ਼ ਦੀ ਥਾਂ ਗਿਣੇ-ਚੁਣੇ ਯੋਗ ਅਭਿਆਸਾਂ ਜਿਵੇਂ ਸੁਖ ਆਸਣ, ਸ਼ਵ ਆਸਣ

, ਭੁਜੰਗ ਆਸਣ ਰਾਹੀਂ ਵੀ ਅਸਥਮਾ ਅਟੈਕ ਦਾ ਖ਼ਤਰਾ ਕਾਫੀ ਹੱਦ ਤਕ ਘੱਟ ਹੋ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਕਿਹੜੇ ਯੋਗ ਇਸਦੇ ਲਈ ਲਾਭਦਾਇਕ ਹਨ।

ਸੁਖ ਆਸਣ

ਜੇ ਤਹਾਡੇ ਗੋਡੇ, ਪਿੱਠ ਤੇ ਲੱਕ ਵਿਚ ਕਿਸੇ ਤਰ੍ਹਾਂ ਦਾ ਕੋਈ ਦਰਦ ਨਹੀਂ ਹੈ ਤਾਂ ਸੁਖ ਆਸਣ ਸਭ ਤੋਂ ਆਰਾਮਦਾਇਕ ਮੁਦਰਾ ਹੁੰਦੀ ਹੈ। ਪ੍ਰਦੂਸਿਤ ਵਾਤਾਵਰਨ ਵਿਚ ਇਸਦਾ ਅਭਿਆਸ ਨਾ ਕਰੋ। ਸੁਖ ਆਸਣ ਵਿਚ ਬੈਠ ਕੇ ਆਪਣੇ ਸਾਹ ’ਤੇ ਫੋਕਸ ਕਰੋ ਤੇ ਦਿਮਾਗ ਨੂੰ ਸ਼ਾਂਤ ਰੱਖੋ। ਲੰਬੇ ਡੂੰਘੇ ਸਾਹ ਲਓ ਤੇ ਹੌਲੀ-ਹੌਲੀ ਬਾਹਰ ਛੱਡੋ। ਅਜਿਹਾ ਘੱਟੋ-ਘੱਟ 5 ਵਾਰ ਕਰੋ। ਆਪਣੀ ਸਮਰੱਥਾ ਅਨੁਸਾਰ ਤੁਸੀਂ ਇਸਨੂੰ ਘਟਾ ਵਧਾ ਵੀ ਸਕਦੇ ਹੋ। ਇਸ ਨਾਲ ਦਿਮਾਗ ਵੀ ਸ਼ਾਂਤ ਰਹਿੰਦਾ ਹੈ, ਬਲੱਡ ਸਰਕੂਲੇਸ਼ਨ ਸੁਧਰਦਾ ਹੈ। ਤਣਾਅ ਤੇ ਚਿੰਤਾ ਅਸਥਮਾ ਅਟੈਕ ਦਾ ਵੱਡਾ ਕਾਰਨ ਹੁੰਦਾ ਹੈ। ਇਸ ਆਸਣ ਦੇ ਅਭਿਆਸ ਨਾਲ ਦੋਵੇਂ ਦੂਰ ਹੁੰਦੇ ਹਨ।

ਸ਼ਵ ਆਸਣ

ਸ਼ਵ ਆਸਣ ਤਣਾਅ ਦੂਰ ਕਰਨ ਦਾ ਬਹੁਤ ਵਧੀਆ ਆਸਣ ਹੈ। ਅਸਥਮਾ ਨੂੰ ਕੰਟਰੋਲ ਕਰਨ ਵਿਚ ਸਾਡਾ ਤਣਾਅਮੁਕਤ ਲਾਈਫਸਟਾਈਲ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਬਹੁਤ ਹੀ ਆਸਾਨ ਆਸਣ ਹੈ। ਪਿੱਠ ਦੇ ਭਾਰ ਮੈਟ ’ਤੇ ਲੇਟ ਜਾਓ। ਹੱਥਾਂ ਨੂੰ ਪੱਟਾਂ ਦੇ ਕੋਲ ਇਸ ਤਰ੍ਹਾਂ ਰੱਖੋ ਕਿ ਹਥੇਲੀਆਂ ਆਸਮਾਨ ਵੱਲ ਰਹਿਣ। ਅੱਖਾਂ ਬੰਦ ਕਰਕੇ ਆਰਾਮ ਨਾਲ ਸਾਹ ਲਓ ਤੇ ਛੱਡੋ।

ਭੁਜੰਗ ਆਸਣ

ਇਹ ਆਸਣ ਪੇਟ ਤੋਂ ਲੈ ਕੇ ਕਮਰ ਤੇ ਮਰੀਜ਼ਾਂ ਲਈ ਵੀ ਵਰਦਾਨ ਹੈ। ਭੁਜੰਗ ਆਸਣ ਬਾਡੀ ਵਿਚ ਬਲੱਡ ਤੇ ਆਕਸੀਜਨ ਪੱਧਰ ਨੂੰ ਸੁਧਾਰਦਾ ਹੈ। ਇਸਨੂੰ ਕਰਨ ਲਈ ਪੇਟ ਦੇ ਭਾਰ ਲੇਟ ਜਾਓ। ਹੱਥਾਂ ਨੂੰ ਆਪਣੀ ਛਾਤੀ ਕੋਲ ਰੱਖੋ। ਲੰਬਾ ਡੂੰਘਾ ਸਾਹ ਲੈਂਦੇ ਹੋਏ ਸਿਰ ਨੂੰ ਉੱਪਰ ਵੱਲ ਚੁੱਕੋ। ਇਸ ਸਥਿਤੀ ਵਿਚ ਕੂਹਣੀਆਂ ਮੁੜਨਗੀਆਂ ਨਹੀਂ, ਸਿੱਧੀਆਂ ਰਹਿਣਗੀਆਂ। ਉਪਰ 10-15 ਸੈਕੰਡ ਲਈ ਹੋਲਡ ਕਰੋ। ਫਿਰ ਹੌਲੀ-ਹੌਲੀ ਸਾਹ ਛੱਡਦੇ ਹੋਏ ਹੇਠਾਂ ਵੱਲ ਆ ਜਾਓ।

Posted By: Sunil Thapa