ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਕੋਰੋਨਾ ਵਾਇਰਸ ਦੇ ਇਲਾਜ ਤੇ ਉਸ ਦੀ ਰੋਕਥਾਮ ਲਈ ਵਿਗਿਆਨਕ ਲਗਾਤਾਰ ਰਿਸਰਚ ਕਰ ਰਹੇ ਹਨ। ਲੰਡਨ 'ਚ ਹੋਏ ਇਕ ਵੱਡੇ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਗੰਭੀਰ ਰੂਪ 'ਚ ਬਿਮਾਰ ਕੋਰੋਨਾ ਮਰੀਜ਼ ਨੂੰ ਐਸਪਰਿਨ ਦੇਣ ਨਾਲ ਇਸ ਬਿਮਾਰੀ ਤੋਂ ਬਚਣ ਦਾ ਖਦਸ਼ਾ ਘਟਦਾ ਨਹੀਂ। ਕੋਰੋਨਾ ਮਰੀਜ਼ਾਂ ਦੇ ਇਲਾਜ ਸਬੰਧੀ ਪਿਛਲੇ ਸਾਲ ਦੀ ਇਕ ਰਿਸਰਚ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਐਸਪਰਿਨ ਲੈਣ ਵਾਲੇ ਕੋਰੋਨਾ ਦੇ ਮਰੀਜ਼ਾਂ 'ਚ ਮੌਤ ਦਾ ਜੋਖ਼ਮ ਘੱਟ ਜਾਂਦਾ ਹੈ।

ਐਸਪਰਿਨ ਦੀ ਵਰਤੋਂ

ਆਮ ਤੌਰ 'ਤੇ ਕਿਸੇ ਵੀ ਦਵਾਈ ਦੀ ਦੁਕਾਨ 'ਚ ਉਪਲਬਧ ਇਸ ਦਵਾਈ ਦਾ ਇਸਤੇਮਾਲ ਸਿਰਦਰਦ, ਔਰਤਾਂ ਦੇ ਮਾਸਿਕ ਧਰਮ, ਮਾਸਪੇਸ਼ੀਆਂ 'ਚ ਸੱਟ, ਠੰਢ, ਫਲੂ ਤੇ ਗਠੀਏ ਕਾਰਨ ਹੋਣ ਵਾਲੀ ਮਾਮੂਲੀ ਜਕੜਨ, ਦਰਦ ਤੇ ਬੁਖਾਰ ਤੋਂ ਰਾਹਤ ਦੇਣ ਲਈ ਕੀਤਾ ਜਾਂਦਾ ਹੈ। ਲੋਕ ਦਿਲ ਦੇ ਦੌਰੇ ਤੇ ਸਟ੍ਰੋਕ ਦੇ ਜੋਖ਼ਮ ਨੂੰ ਘਟਾਉਣ ਜਾ ਦਿਲ ਦੇ ਰੋਗ 'ਚ ਖ਼ੂਨ ਨੂੰ ਪਤਨਾ ਕਰਨ ਲਈ ਵੀ ਇਸ ਦੀ ਵਰਤੋਂ ਕਰਦੇ ਹਨ, ਜਿਵੇਂ ਕਿ ਇਸ ਅਧਿਐਨ 'ਚ ਸ਼ਾਮਲ ਮਰੀਜ਼ ਕਰਦੇ ਸਨ।

ਐਸਪਰਿਨ ਦਵਾਈ 'ਤੇ ਲੰਡਨ 'ਚ ਨਵੀਂ ਰਿਸਰਚ

ਐਸਪਰਿਨ ਦਵਾਈ 'ਤੇ ਲੰਡਨ 'ਚ ਹੋ ਰਹੀ ਇਕ ਨਵੀਂ ਰਿਸਰਚ ਵਿਚ ਕਿਹਾ ਗਿਆ ਹੈ ਕਿ ਇਸ ਨਾਲ ਮੌਤ ਦਾ ਖਦਸ਼ਾ ਘੱਟ ਹੋਣ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਇਸ ਤੋਂ ਪਹਿਲਾਂ ਆਕਸਫੋਰਡ ਯੂਨੀਵਰਸਿਟੀ ਦੇ ਖੋਜੀਆਂ ਨੂੰ ਉਮੀਦ ਸੀ ਕਿ ਖ਼ੂਨ 'ਚ ਥੱਕਾ ਜੰਮਣ ਤੋਂ ਰੋਕਣ 'ਚ ਕਾਰਗਰ ਐਸਪਰਿਨ ਕੋਰੋਨਾ ਮਰੀਜ਼ਾਂ ਲਈ ਕਾਰਗਰ ਸਾਬਿਤ ਹੋਵੇਗੀ। ਕੋਰੋਨਾ ਦੇ ਗੰਭੀਰ ਰੋਗੀਆਂ 'ਚ ਖ਼ੂਨ ਦੇ ਥੱਕੇ ਬਣ ਜਾਂਦੇ ਹਨ ਜਿਸ ਨਾਲ ਹਜ਼ਾਰਾਂ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। ਅਧਿਐਨ ਵਿਚ ਵਿਗਿਆਨੀਆਂ ਨੂੰ ਲੱਗਾ ਕਿ ਸਸਤੀ ਦਵਾਈ ਐਸਪਰਿਨ ਬੇਹੱਦ ਕਾਰਗਰ ਹੋਵੇਗੀ। ਇਸ ਰਿਸਰਚ ਤੋਂ ਬਾਅਦ ਗੰਭੀਰ ਮਰੀਜ਼ਾਂ ਨੂੰ ਐਸਪਰਿਨ ਵੀ ਦਿੱਤੀ ਜਾਣ ਲੱਗੀ, ਪਰ ਹੁਣ ਨਵੀਂ ਰਿਸਰਚ ਵਿਚ ਇਸ ਦੇ ਕਿਸੇ ਵੀ ਤਰ੍ਹਾਂ ਦੇ ਫਾਇਦੇ ਦੀ ਗੱਲ ਸਾਹਮਣੇ ਨਹੀਂ ਆਈ ਹੈ।

ਐਸਪਰਿਨ ਲੈਣ ਵਾਲੇ ਗੰਭੀਰ ਕੋਰੋਨਾ ਮਰੀਜ਼ਾਂ ਦੇ ਬਚਣ ਦੇ ਪ੍ਰਮਾਣ ਨਹੀਂ

ਆਕਸਫੋਰਡ ਯੂਨੀਵਰਸਿਟੀ ਦੇ ਇਨਫੈਕਸ਼ਨ ਰੋਗ ਮਾਹਿਰ ਪ੍ਰੋਫੈਸਰ ਪੀਟਰ ਹਾਰਵੇ ਨੇ ਦਾਅਵਾ ਕੀਤਾ ਕਿ ਕੋਰੋਨਾ ਨਾਲ ਗੰਭੀਰ ਰੂਪ 'ਚ ਪੀੜਤ ਬਹੁਤ ਘੱਟ ਹੀ ਅਜਿਹੇ ਮਰੀਜ਼ਾਂ ਦੀ ਸੂਚਨਾ ਹੈ ਜਿਹੜੇ ਇਸ ਦਵਾਈ ਦੇ ਇਸਤੇਮਾਲ ਤੋਂ ਬਾਅਦ ਹਸਪਤਾਲ ਤੋਂ ਜ਼ਿੰਦਾ ਬਚ ਕੇ ਆ ਗਏ। ਪ੍ਰੋਫੈਸਰ ਹਾਰਵੇ ਨੇ ਦੱਸਿਆ ਕਿ ਇਸ ਗੱਲ ਦੇ ਵੀ ਪ੍ਰਮਾਣ ਨਹੀਂ ਕਿ ਐਸਪਰਿਨ ਲੈਣ ਵਾਲੇ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਲੋੜ ਨਹੀਂ ਪਈ। ਇਨ੍ਹਾਂ ਪ੍ਰਮਾਣਾਂ ਦੇ ਆਧਾਰ 'ਤੇ ਅਜਿਹਾ ਨਹੀਂ ਲਗਦਾ ਕਿ ਐਸਪਰਿਨ ਨੇ ਕੋਵਿਡ ਮਰੀਜ਼ਾਂ ਨੂੰ ਬਹੁਤਾ ਫਾਇਦਾ ਪਹੁੰਚਾਇਆ ਹੋਵੇ।

Posted By: Seema Anand