ਜੇਐੱਨਐੱਨ, ਨਵੀਂ ਦਿੱਲੀ : ਚੀਨ ਤੋਂ ਆਏ ਕੋਰੋਨਾ ਵਾਇਰਸ ਨਾਲ ਭਾਰਤ ਸਮੇਤ ਪੂਰੀ ਦੁਨੀਆ ਅਜੇ ਪੂਰੀ ਤਰ੍ਹਾਂ ਨਿਕਲ ਨਹੀਂ ਪਾਈ ਕਿ ਦੇਸ਼ 'ਚ ਚੀਨੀ ਵਾਇਰਸ ਕੈਟ ਕਊ ਦੀ ਮੌਜੂਦਗੀ ਦੇ ਸੰਕੇਤ ਮਿਲਣ ਨਾਲ ਵਿਗਿਆਨੀਆਂ ਦੀ ਚਿੰਤਾ ਵੱਧ ਗਈ ਹੈ। ਆਈਸੀਐੱਮਆਰ ਅਨੁਸਾਰ ਕੈਟ ਕਊ ਵਾਇਰਸ ਨਾਲ ਤੇਜ਼ ਬੁਖ਼ਾਰ, ਮੈਨਿਨਜਾਈਟਿਸ ਤੇ ਪੈਡ੍ਰਿਆਟ੍ਰਿਕ ਇੰਸੈਫਲਾਈਟਿਸ ਦੀ ਸਮੱਸਿਆ ਪੈਦਾ ਹੋ ਸਕਦੀ ਹੈ।


ਚੀਨ 'ਚ ਕਊਲੇਕਸ ਮੱਛਰਾਂ ਤੇ ਸੂਰਾਂ 'ਚ ਕੈਟ ਵਾਇਰਸ ਪਾਇਆ ਜਾਂਦਾ ਹੈ : ਆਈਸੀਐੱਮਆਰ

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾਨ ਪੁਣੇ ਦੇ 7 ਵਿਗਿਆਨੀਆਂ ਨੇ ਦੱਸਿਆ ਕਿ ਚੀਨ ਤੇ ਵਿਅਤਨਾਮ 'ਚ ਕਊਲੈਕਸ ਮੱਛਰਾਂ ਤੇ ਸੂਰਾਂ 'ਚ ਕੈਟ ਕਊ ਵਾਇਰਸ ਪਾਇਆ ਜਾਂਦਾ ਹੈ। ਭਾਰਤ 'ਚ ਵੀ ਕਊਲੇਕਸ ਮੱਛਰ ਦੀ ਪ੍ਰਜਾਤੀ ਦਾ ਵਿਸਤਾਰ ਹੋਣ ਨਾਲ ਇਸ ਮੱਛਰ ਨਾਲ ਸੀਕਊਵੀ ਦਾ ਖ਼ਤਰਾ ਪੈਦਾ ਹੋ ਗਿਆ ਹੈ।


ਚੀਨ 'ਚ ਕਊਲੇਕਸ ਮੱਛਰਾਂ 'ਚ ਏਸ਼ੀਆਈ ਦੇਸ਼ ਵੀ ਕੈਟ ਕਊ ਵਾਇਰਸ ਦੀ ਲਪੇਟ 'ਚ ਆ ਸਕਦੇ ਹਨ

ਵਿਗਿਆਨੀਆਂ ਨੇ ਕਿਹਾ ਕਿ ਚੀਨ 'ਚ ਕਊਲੇਕਸ ਤੇ ਵਿਅਤਨਾਮ ਦੇ ਸੂਤਰਾਂ 'ਚ ਸੀਕਊਵੀ ਦੀ ਮੌਜੂਦਗੀ ਨਾਲ ਇਸ ਗੱਲ ਦਾ ਪੂਰਾ ਖ਼ਤਰਾ ਹੈ ਕਿ ਹੋਰ ਏਸ਼ੀਆਈ ਦੇਸ਼ 'ਚ ਇਹ ਵਾਇਰਸ ਐਕਟਿਵ ਹੋ ਸਕਦਾ ਹੈ। ਵਿਗਿਆਨੀਆਂ ਨੇ ਦੱਸਿਆ ਕਿ ਕਈ ਸੂਬਿਆਂ ਦੇ 883 ਨਮੂਨਿਆਂ ਦੀ ਜਾਂਚ 'ਚ ਦੋ ਨਮੂਨਿਆਂ 'ਚ ਇਸ ਵਾਇਰਸ ਦੀ ਐਂਡੀਬਾਡੀ ਪਾਈ ਗਈ। ਇਸ ਨਾਲ ਜ਼ਾਹਿਰ ਹੈ ਕਿ ਘੱਟ ਤੋਂ ਘੱਟ ਦੋ ਲੋਕ ਕਦੀ ਨਾ ਕਦੀ ਇਸ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਜਦਕਿ ਜਾਂਚ ਦੌਰਾਨ ਕਿਸੇ ਵਿਅਕਤੀ ਦੇ ਸਰੀਰ 'ਚ ਇਹ ਵਾਇਰਸ ਨਹੀਂ ਪਾਇਆ ਗਿਆ।


ਚੀਨ ਦੇ ਸੂਰਾਂ 'ਚ ਕੈਟ ਕਊ ਵਾਇਰਸ ਦੀ ਐਂਟੀਬਾਡੀ ਪਾਈ ਗਈ

ਆਈਐੱਮਆਰ ਅਨੁਸਾਰ ਘਰੇਲੂ ਸੂਰ ਪ੍ਰਾਇਮਰੀ ਥਣਧਾਰੀ ਜਾਨਵਰ ਹੈ ਜਿਸ 'ਚ ਇਹ ਵਾਇਰਸ ਪਾਇਆ ਗਿਆ ਹੈ। ਚੀਨ ਦੇ ਸੂਰਾਂ 'ਚ ਇਸ ਵਾਇਰਸ ਦੀ ਐਂਡੀਬਾਡੀ ਪਾਈ ਗਈ ਹੈ। ਇਸ ਨਾਲ ਸਾਬਤ ਹੁੰਦਾ ਹੈ ਕਿ ਕੈਟ ਕਊ ਵਾਇਰਸ ਨੇ ਸਥਾਨਿਕ ਪੱਧਰ 'ਤੇ ਇਕ ਕੁਦਰਤੀ ਚੱਕਰ ਵਿਕਸਤ ਕੀਤਾ ਹੈ।

Posted By: Sarabjeet Kaur