Anger Management : ਕ੍ਰੋਧ (ਗੁੱਸਾ) ਅਹੰਕਾਰ ਦੁਆਰਾ ਪੈਦਾ ਹੋਇਆ ਇਕ ਮਾਨਸਿਕ ਰੋਗ ਹੈ। ਇਹ ਹਮੇਸ਼ਾ ਨੁਕਸਾਨਦਾਇਕ ਹੀ ਸਿੱਧ ਹੁੰਦਾ ਹੈ। ਕ੍ਰੋਧ ਦਾ ਉਦੇਸ਼ ਸਾਹਮਣੇ ਵਾਲੇ ਨੂੰ ਆਪਣੇ ਰੋਸ, ਵਿਰੋਧ ਜਾਂ ਆਪਣੀ ਸ਼ਕਤੀ ਦੀ ਜਾਣ-ਪਛਾਣ ਦੇ ਕੇ ਡਰਾਉਣਾ ਹੁੰਦਾ ਹੈ। ਭਾਵ ਇਹ ਰਹਿੰਦਾ ਹੈ ਕਿ ਦਬਾਅ ਦੇ ਕੇ ਉਸਨੂੰ ਉਹ ਕਰਨ ਲਈ ਮਜਬੂਰ ਕੀਤਾ ਜਾਵੇ, ਜੋ ਉਹ ਚਾਹਿਆ ਗਿਆ ਹੈ। ਪਰ ਦੇਖਿਆ ਗਿਆ ਹੈ ਕਿ ਇਹ ਉਦੇਸ਼ ਕਦੇ ਵੀ ਪੂਰਾ ਨਹੀਂ ਹੁੰਦਾ।

ਕ੍ਰੋਧ ਸਮੇਂ ਜਿਸ ’ਤੇ ਆਪਣੇ ਗੁੱਸਾ ਕੱਢਿਆ ਜਾਂਦਾ ਹੈ ਜਾਂ ਜਿਸ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜਾਂਦਾ ਹੈ, ਉਸ ਨਾਲ ਸਾਹਮਣੇ ਵਾਲੇ ਨੂੰ ਕਾਫੀ ਠੇਸ ਪਹੁੰਚਦੀ ਹੈ। ਇਸ ਨਾਲ ਇਕ ਨਵੀਂ ਸਮੱਸਿਆ ਖੜ੍ਹੀ ਹੁੰਦੀ ਹੈ। ਸਾਹਮਣੇ ਵਾਲਾ ਵੀ ਗੁੱਸਾ ਹੁੰਦਾ ਹੈ ਅਤੇ ਬਦਲਾ ਲੈਣ ਲਈ ਉਸਨੂੰ ਨੀਚਾ ਦਿਖਾਉਣ ਦੀ ਗੱਲ ਸੋਚਣ ਲੱਗਦਾ ਹੈ।

ਕ੍ਰੋਧ ਵੀ ਹਿੰਸਾ ਹੈ

ਕ੍ਰੋਧ ਕਿਸ ਕਾਰਨ ਕੀਤਾ ਗਿਆ, ਇਸਨੂੰ ਕੋਈ ਨਹੀਂ ਦੇਖਦਾ। ਗੁੱਸੇ ਦਾ ਕਹਿਰ ਇਕ ਤਰ੍ਹਾਂ ਨਾਲ ਹਮਲਾ ਹੈ, ਜਿਸ ਕਾਰਨ ਪੱਖ ਸਹੀ ਹੋਣ ’ਤੇ, ਕਾਰਨ ਦਾ ਜਾਇਜ਼ ਰਹਿਣ ’ਤੇ ਵੀ ਕ੍ਰੋਧੀ ਨੂੰ ਅਪਰਾਧੀ ਦੀ ਪੰਕਤੀ ’ਚ ਖੜ੍ਹੇ ਹੋਣਾ ਪੈਂਦਾ ਹੈ। ਇਹ ਵੀ ਇਕ ਪ੍ਰਕਾਰ ਦੀ ਹਿੰਸਾ ਹੈ। ਨਿਆਂ ਪਾਉਣ ਦਾ ਮੌਕਾ ਚਲਿਆ ਜਾਂਦਾ ਹੈ।

ਸੁਭਾਅ ਅਤੇ ਸਖ਼ਤ ਸ਼ਖਸ਼ੀਅਤ ਹੋਣ ਦੀ ਮਾਨਤਾ ਜੇਕਰ ਬਣਨ ਲੱਗੇ ਤਾਂ ਸਮਝ ਜਾਓ ਕਿ ਵਿਅਕਤੀ ਦੀ ਪ੍ਰਾਮਾਣਿਕਤਾ ਚਲੀ ਗਈ। ਅਜਿਹੇ ਲੋਕ ਨਾ ਦੂਸਰਿਆਂ ਦੀ ਹਮਦਰਦੀ ਪਾਉਂਦੇ ਹਨ ਅਤੇ ਨਾ ਕਿਸੇ ਦੇ ਸਹਿਯੋਗ ਦਾ ਲਾਭ ਲੈ ਪਾਉਂਦੇ ਹਨ। ਕ੍ਰੋਧ ਨਾਲ ਉਨ੍ਹਾਂ ਦਾ ਸਰੀਰ ਸੜਦਾ ਰਹਿੰਦਾ ਹੈ, ਮਨ ਉਬਲਦਾ ਰਹਿੰਦਾ ਹੈ।

ਕਦੋਂ ਆਉਂਦਾ ਹੈ ਕ੍ਰੋਧ?

ਮੁਸੀਬਤ ਜਾਂ ਸਮੱਸਿਆ ਨੂੰ ਸਹਿਣ ਨਾ ਕਰ ਪਾਉਣਾ, ਮਤਭੇਦ ਨੂੰ ਸਵੀਕਾਰ ਨਾ ਕਰਨਾ, ਜੋ ਚਾਹਿਆ ਹੈ ਉਹੀ ਹੋਵੇ, ਇਸ ਤਰ੍ਹਾਂ ਦਾ ਸੁਭਾਅ ਬਣਾ ਲੈਣ ’ਤੇ ਗੁੱਸਾ ਆਉਣ ਲੱਗਦਾ ਹੈ। ਕ੍ਰੋਧੀ ਨੂੰ ਨਾ ਸਿਰਫ਼ ਬਦਲਾ ਲੈਣ ਦੀ ਹੜਤਾਲ ਸਹਿਣੀ ਪੈਂਦੀ ਹੈ, ਬਲਕਿ ਉਤੇਜਨਾ ਦੇ ਉਬਾਲ ’ਚ ਕਈ ਵਾਰ ਸੜਨਾ ਪੈਂਦਾ ਹੈ। ਕ੍ਰੋਧ ਹੰਕਾਰੀ ਹੈ।

ਅਹੰਕਾਰ ਦੀ ਸਭ ਤੋਂ ਵੱਡੀ ਉਦਾਹਰਨ ਲੰਕਾ ਦਾ ਰਾਜਾ ਰਾਵਣ ਹੈ। ਉਸਦਾ ਸਿੱਟਾ ਕੀ ਨਿਕਲਿਆ ਸੀ, ਸਭ ਜਾਣਦੇ ਹਨ। ਵੀਰਧੀਰ ਰਾਮ ਆਪਣੀ ਹਊਮੈ ਨੂੰ ਮਾਰਦੇ ਹਨ। ਕ੍ਰੋਧ ਕਿਸੀ ਵੀ ਕਾਰਨ ਆਇਆ ਹੋਵੇ, ਉਸਦਾ ਨਤੀਜਾ ਹਾਨੀਕਾਰਕ ਨਿਕਲਦਾ ਹੈ। ਇਸਤੋਂ ਜਿੰਨਾ ਬਚਿਆ ਜਾਵੇ, ਓਨਾ ਹੀ ਚੰਗਾ ਹੈ।

Posted By: Ramanjit Kaur