ਕੋਰੋਨਾ ਵੈਕਸੀਨ ਗੰਭੀਰ ਬਿਮਾਰੀਆਂ ਨੂੰ ਘਟਾਉਂਦੀ ਹੈ ਤੇ ਇਨ੍ਹਾਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਵੀ ਘਟਾਉਣ ਦਾ ਕੰਮ ਕਰਦੀ ਹੈ, ਪਰ ਕੀ ਇਹ ਕੋਰੋਨਾ ਤੋਂ ਇਲਾਵਾ ਹੋਰ ਕਾਰਨਾਂ ਕਰਕੇ ਹੁੰਦੀਆਂ ਮੌਤਾਂ ਦੀ ਦਰ ਨੂੰ ਵੀ ਪ੍ਰਭਾਵਿਤ ਕਰਦੀ ਹੈ? ਜੀ ਹਾਂ, ਨਵੀਂ ਸਟੱਡੀ ਨੇ ਇਸ ਸਵਾਲ ਦਾ ਜਵਾਬ ਦਿੱਤਾ ਤੇ ਪਾਇਆ ਕਿ ਗ਼ੈਰ-ਕੋਰੋਨਾ ਕਾਰਨਾਂ ਕਰਕੇ ਮੌਤ ਦਰ ਉਨ੍ਹਾਂ ਲੋਕਾਂ ਦੇ ਮੁਕਾਬਲੇ ਘੱਟ ਸੀ, ਜਿਨ੍ਹਾਂ ਨੰ ਟੀਕਾ ਨਹੀਂ ਲਗਾਇਆ ਗਿਆ ਸੀ।

ਕੈਸਰ ਪਰਮਾਨੈਂਟ ਵੱਲੋਂ ਕੀਤੀ ਗਈ ਇਸ ਸਟੱਡੀ ਨੂੰ ਯੂਐੱਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਨਸ਼ਨ (CDC) ਦੀ ਮੌਤ ਦਰ ਹਫ਼ਤਾਵਾਰੀ ਰਿਪੋਰਟ 'ਚ ਦੱਸਿਆ ਗਿਆ ਹੈ। ਖੋਜੀਆਂ ਨੇ 14 ਦਸੰਬਰ 2020 ਤੋਂ 31 ਜੁਲਾਈ 2021 ਤਕ ਬਰਾਬਰ ਸਟੈਟਿਸਟਿਕਲੀ ਤੇ ਭੂਗੌਲਿਕ ਥਾਵਾਂ ਵਾਲੇ 4.6 ਮਿਲੀਅਨ ਗ਼ੈਰ-ਟੀਕਾਕਰਨ ਵਾਲੇ ਲੋਕਾਂ ਦੇ ਮੁਕਾਬਲੇ ਅਮਰੀਕਾ 'ਚ 6.4 ਮਿਲੀਅਨ ਵੈਕਸੀਨ ਲਗਾਉਣ ਵਾਲੇ ਲੋਕਾਂ ਦੇ ਇਲੈਕਟ੍ਰਾਨਿਕ ਹੈਲਥ ਰਿਕਾਰਡ ਤੋਂ ਪਤਾ ਲਗਾਇਆ ਕਿ ਸਟੱਡੀ ਵਿਚ ਸਿਰਫ਼ ਗ਼ੈਰ-ਕੋਵਿਡ ਨਾਲ ਸੰਬੰਧਤ ਮੌਤਾਂ ਨੂੰ ਦੇਖਿਆ ਗਿਆ।

ਜ਼ਿਕਰਯੋਗ ਹੈ ਕਿ ਅਮਰੀਕਾ 'ਚ ਮੌਡਰਨਾ, ਫਾਈਜ਼ਰ ਤੇ ਜੌਨਸਨ ਐਂਡ ਜੌਨਸਨ ਕੋਰੋਨਾ ਵੈਕਸੀਨ ਲਗਾਈਆਂ ਜਾ ਰਹੀਆਂ ਹਨ। ਫਾਈਜ਼ਰ ਤੇ ਮੌਡਰਨਾ ਐੱਮਆਰਐੱਨਏ ਵੈਕਸੀਨ ਨੂੰ ਮੁਕੰਮਲ ਟੀਕਾਕਰਨ ਲਈ 2 ਡੋਜ਼ ਦੀ ਜ਼ਰੂਰਤ ਹੁੰਦੀ ਹੈ, ਜਦਕਿ ਜੌਨਸਨ ਐਂਡ ਜੌਨਸਨ ਐਡਨੋਵਾਇਰਲ ਵੈਕਟਰ ਵੈਕਸੀਨ ਲਈ ਸਿਰਫ਼ ਇਕ ਡੋਜ਼ ਦੀ ਲੋੜ ਹੁੰਦੀ ਹੈ।

Posted By: Seema Anand