ਜੇਐੱਨਐੱਨ, ਨਵੀਂ ਦਿੱਲੀ : ਦਿਨ ਤੇ ਰਾਤ ਦੇ ਖਾਣੇ 'ਚ ਕਈ ਵਾਰੀ ਭੁੱਖ ਲੱਗਦੀ ਹੈ। ਇਸਨੂੰ ਸ਼ਾਂਤ ਕਰਨ ਲਈ ਲੋਕ ਸਨੈਕਸ ਦਾ ਸਹਾਰਾ ਲੈਂਦੇ ਹਨ। ਇਕ ਨਵੇਂ ਅਧਿਐਨ 'ਚ ਪਾਇਆ ਗਿਆ ਹੈ ਕਿ ਬਾਦਾਮ ਦੀ ਵਰਤੋਂ ਸਨੈਕਸ 'ਤੇ ਨਿਰਭਰਤਾ ਨੂੰ ਘੱਟ ਕਰ ਸਕਦੀ ਹੈ। ਨਿਊਟ੍ਰਿਏਂਟਸ ਜਰਨਲ 'ਚ ਛਪੇ ਅਧਿਐਨ ਦੇ ਮੁਤਾਬਕ, ਇਹ ਖੋਜ ਬਾਦਾਮ ਵਰਤੋਂ ਦੀ ਖਾਣੇ 'ਤੇ ਅਸਰ ਦੀ ਹਮਾਇਤ ਦਾ ਨਵਾਂ ਸਬੂਤ ਮੁਹੱਈਆ ਕਰਾਉਂਦਾ ਹੈ। ਇਸ ਤਰ੍ਹਾਂ ਦੇ ਖਾਣ-ਪੀਣ ਨਾਲ ਸੰਤੁਸ਼ਟੀ ਵਧਦੀ ਹੈ। ਇਹ ਵਜ਼ਨ ਕੰਟਰੋਲ 'ਚ ਵੀ ਮਦਦਗਾਰ ਹੁੰਦਾ ਹੈ। ਬਰਤਾਨੀਆ ਦੀ ਲੀਡਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਨਾਸ਼ਤੇ 'ਚ ਬਾਦਾਮ ਲੈਣ ਨਾਲ ਉੱਚ ਫੈਟ ਵਾਲੇ ਖਾਣੇ ਦੀ ਵਰਤੋਂ ਦੀ ਇੱਛਾ ਵੀ ਰੋਕੀ ਜਾ ਸਕਦੀ ਹੈ। ਇਹ ਸਿੱਟਾ 42 ਮਹਿਲਾ ਮੁਕਾਬਲੇਬਾਜ਼ਾਂ 'ਤੇ ਕੀਤੇ ਗਏ ਇਕ ਅਧਿਐਨ ਦੇ ਆਧਾਰ 'ਤੇ ਕੱਢਿਆ ਗਿਆ ਹੈ।

Posted By: Sarabjeet Kaur