ਕਸਰਤ ਨਾਲ ਤਨ ਤੇ ਮਨ ਦੋਵਾਂ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ। ਪਰ ਇਕ ਨਵੇਂ ਅਧਿਐਨ ਦਾ ਦਾਅਵਾ ਹੈ ਕਿ ਹਲਕੀ ਫੁਲਕੀ ਕਸਰਤ ਦੀ ਬਜਾਏ ਅਜਿਹੀ ਕਸਰਤ ਕਰਨੀ ਜ਼ਿਆਦਾ ਫਾਇਦੇਮੰਦ ਹੋ ਸਕਦੀ ਹੈ ਜਿਸ 'ਚ ਸਖ਼ਤ ਮਿਹਨਤ ਹੋਵੇ ਤੇ ਪਸੀਨਾ ਨਿਕਲੇ। ਅਮਰੀਕਾ ਦੀ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਮੁਤਾਬਕ, ਮਾਹਿਰਾਂ ਦਾ ਲੰਬੇ ਸਮੇਂ ਤੋਂ ਇਹ ਮੰਨਣਾ ਹੈ ਕਿ ਬਾਲਗਾਂ ਨੂੰ ਹਫ਼ਤੇ 'ਚ 150 ਮਿੰਟ ਹਲਕੀ ਫੁਲਕੀ ਕਸਰਤ ਕਰਨੀ ਚਾਹੀਦੀ ਹੈ। ਸਿਹਤ ਨੂੰ ਲਾਭ ਪਹੁੰਚਾਉਣ ਦੇ ਲਿਹਾਜ਼ ਨਾਲ ਇਸ ਗਾਈਡਲਾਈਨ ਨੂੰ ਸਭ ਤੋਂ ਪਹਿਲਾਂ 2008 'ਚ ਜਾਰੀ ਕੀਤਾ ਗਿਆ ਸੀ। ਉਦੋਂ ਤੋਂ ਸ਼ੋਧਕਰਤਾ ਸਖ਼ਤ ਮਿਹਨਤ ਵਾਲੀ ਕਸਰਤ ਹਾਈ ਇੰਸੈਂਸਿਟੀ ਇੰਟਰਵਲ ਟ੫ੇਨਿੰਗ (ਐੱਚਆਈਆਈਟੀ) ਤੇ ਸਿਹਤ 'ਤੇ ਪੈਣ ਵਾਲੇ ਇਸ ਦੇ ਪ੫ਭਾਵ 'ਤੇ ਗ਼ੌਰ ਕਰ ਰਹੇ ਸਨ। ਉਨ੍ਹਾਂ ਨੇ ਰਵਾਇਤੀ ਕਸਰਤ ਦੀ ਬਜਾਏ ਐੱਚਆਈਆਈਟੀ ਨੂੰ ਬਿਹਤਰ ਪਾਇਆ। ਇਸ ਤਰ੍ਹਾਂ ਦੀ ਰੈਗੁਲਰ ਕਸਰਤ ਨਾਲ ਬਲੱਡ ਪ੫ੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।