Whats is Disease X : ਪੂਰਾ ਦੇਸ਼ ਪਿਛਲੇ 3 ਸਾਲਾਂ ਤੋਂ ਕੋਰੋਨਾ ਦੇ ਕਹਿਰ ਦਾ ਸਾਹਮਣਾ ਕਰ ਰਿਹਾ ਹੈ। ਭਾਰਤ ਵਿਚ ਕੋਰੋਨਾ ਮਹਾਮਾਰੀ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਗਈ ਹੈ। ਇਸ ਮਹਾਮਾਰੀ ਦੌਰਾਨ ਬਹੁਤ ਸਾਰੇ ਲੋਕਾਂ ਨੇ ਆਪਣੇ ਨਜ਼ਦੀਕੀ ਅਤੇ ਪਿਆਰੇ ਗੁਆ ਦਿੱਤੇ ਹਨ।

ਇਸ ਦੇ ਨਾਲ ਹੀ ਹੁਣ ਇਕ ਵਾਰ ਫਿਰ ਤੋਂ ਨਵੀਂ ਮਹਾਮਾਰੀ ਦੀ ਚਰਚਾ ਜ਼ੋਰਾਂ 'ਤੇ ਚੱਲ ਰਹੀ ਹੈ। ਦੁਨੀਆ ਨੂੰ ਇਕ ਵਾਰ ਫਿਰ ਨਵੀਂ ਮਹਾਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਨੂੰ ਕੋਵਿਡ ਤੋਂ ਵੀ ਜ਼ਿਆਦਾ ਖਤਰਨਾਕ ਕਿਹਾ ਜਾ ਰਿਹਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ (WHO) ਦੇ ਮੁਖੀ ਡਾਕਟਰ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਜਿਨੇਵਾ ਵਿਚ ਵਿਸ਼ਵ ਸਿਹਤ ਅਸੈਂਬਲੀ ਦੀ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਇਸ ਮਹਾਮਾਰੀ ਬਾਰੇ ਚੇਤਾਵਨੀ ਦਿੱਤੀ ਹੈ।

ਟੇਡ੍ਰੋਸ ਨੇ ਇਸ ਬੈਠਕ 'ਚ ਕਿਹਾ ਸੀ ਕਿ 'ਕਿਸੇ ਵੀ ਸਮੇਂ ਇਕ ਹੋਰ ਮਹਾਮਾਰੀ ਆ ਸਕਦੀ ਹੈ, ਜਿਸ ਨਾਲ ਭਿਆਨਕ ਬਿਮਾਰੀ ਫੈਲ ਸਕਦੀ ਹੈ ਅਤੇ ਵੱਡੀ ਗਿਣਤੀ 'ਚ ਲੋਕਾਂ ਦੀ ਜਾਨ ਵੀ ਲੈ ਸਕਦੀ ਹੈ। ਸਾਨੂੰ ਇਸ ਦਾ ਸਾਹਮਣਾ ਕਰਨ ਲਈ ਸਮੂਹਿਕ ਤੌਰ 'ਤੇ ਤਿਆਰ ਰਹਿਣਾ ਚਾਹੀਦਾ ਹੈ। ਬੇਸ਼ੱਕ, ਕੋਵਿਡ ਦਾ ਪ੍ਰਕੋਪ ਦੁਨੀਆ ਭਰ ਵਿਚ ਘੱਟ ਗਿਆ ਹੈ, ਪਰ ਅਜੇ ਵੀ ਇਕ ਹੋਰ ਕਿਸਮ ਦੀ ਮਹਾਮਾਰੀ ਦੀ ਸੰਭਾਵਨਾ ਹੈ, ਜਿਸ ਕਾਰਨ ਮਰੀਜ਼ਾਂ ਦੀ ਗਿਣਤੀ ਅਤੇ ਲੋਕਾਂ ਦੀ ਮੌਤ ਵਧੇਗੀ।

WHO ਨੇ ਕੁਝ ਛੂਤ ਦੀਆਂ ਬਿਮਾਰੀਆਂ ਦੀ ਪਛਾਣ ਕੀਤੀ ਹੈ ਜੋ ਅਗਲੀ ਮਹਾਮਾਰੀ ਦਾ ਕਾਰਨ ਬਣ ਸਕਦੀਆਂ ਹਨ। ਇਨ੍ਹਾਂ ਬਿਮਾਰੀਆਂ ਵਿੱਚ ਸ਼ਾਮਲ ਹਨ ਈਬੋਲਾ ਵਾਇਰਸ, ਮਾਰਬਰਗ, ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ, ਸਿਵੇਅਰ ਐਕਿਊਟ ਰੈਸਪੀਰੇਟਰੀ ਸਿੰਡ੍ਰੋਮ, ਕੋਵਿਡ -19, ਜ਼ੀਕਾ ਤੇ ਸ਼ਾਇਦ ਸਭ ਤੋਂ ਭਿਆਨਕ ਡਿਜ਼ੀਜ਼ ਐਕਸ (Disease X) ਹੈ। ਆਓ ਇਸ ਖਬਰ 'ਚ ਜਾਣਦੇ ਹਾਂ ਕਿ ਡਿਜ਼ੀਜ਼ X ਕੀ ਹੈ ਅਤੇ ਇਸ ਦਾ ਦੁਨੀਆ 'ਤੇ ਕੀ ਅਸਰ ਹੋਵੇਗਾ।

ਕੀ ਹੈ Disease X ?

'ਡਿਜ਼ੀਜ਼ ਐਕਸ' (What is Disease X) ਕੋਈ ਬਿਮਾਰੀ ਨਹੀਂ ਹੈ ਬਲਕਿ ਇਕ ਟਰਮ ਹੈ। ਇਹ ਸਭ ਤੋਂ ਭਿਆਨਕ ਬਿਮਾਰੀ ਹੋ ਸਕਦੀ ਹੈ। Disease X ਸ਼ਬਦ ਦੀ ਵਰਤੋਂ ਡਬਲਯੂਐਚਓ ਵੱਲੋਂ ਇਕ ਅਜਿਹੀ ਬਿਮਾਰੀ ਦਾ ਵਰਣਨ ਕਰਨ ਲਈ ਇੱਕ ਪਲੇਸਹੋਲਡਰ ਵਜੋਂ ਕੀਤੀ ਜਾਂਦੀ ਹੈ ਜੋ ਮਨੁੱਖੀ ਲਾਗ ਦੇ ਕਾਰਨ ਪੈਦਾ ਹੁੰਦੀ ਹੈ ਅਤੇ ਵਰਤਮਾਨ ਵਿੱਚ ਡਾਕਟਰੀ ਵਿਗਿਆਨ ਲਈ ਅਣਜਾਣ ਹੈ।

ਜੇਕਰ ਅਸੀਂ ਇਸ ਨੂੰ ਸਰਲ ਸ਼ਬਦਾਂ ਵਿਚ ਸਮਝੀਏ ਤਾਂ 'ਡਿਜ਼ੀਜ਼ ਐਕਸ' ਇਕ ਅਜਿਹੀ ਬਿਮਾਰੀ ਹੋ ਸਕਦੀ ਹੈ ਜੋ ਭਵਿੱਖ ਵਿਚ ਭਿਆਨਕ ਮਹਾਮਾਰੀ ਵਿਚ ਬਦਲ ਸਕਦੀ ਹੈ ਅਤੇ ਵਿਗਿਆਨੀਆਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਉਦਾਹਰਨ ਲਈ ਕੋਰੋਨਾ ਵਾਇਰਸ ਪਹਿਲਾਂ 'ਡਿਜ਼ੀਜ਼ ਐਕਸ' ਵੀ ਸੀ। WHO ਨੇ 2018 ਵਿੱਚ ਪਹਿਲੀ ਵਾਰ 'ਡਿਜ਼ੀਜ਼ ਐਕਸ' ਸ਼ਬਦ ਦੀ ਵਰਤੋਂ ਕੀਤੀ ਸੀ। ਬਾਅਦ ਵਿੱਚ 'ਡਿਜ਼ੀਜ਼ ਐਕਸ' ਦੀ ਥਾਂ ਕੋਵਿਡ-19 ਨੇ ਲੈ ਲਈ। ਅਗਲੀ ਵਾਰ ਵੀ ਅਜਿਹਾ ਹੀ ਹੋਵੇਗਾ ਜਦੋਂ ਕਿਸੇ ਮਹਾਮਾਰੀ ਦਾ ਪਤਾ ਲੱਗੇਗਾ ਤਾਂ ਮੌਜੂਦਾ 'ਡਿਜ਼ੀਜ਼ ਐਕਸ' ਨੂੰ ਉਸ ਬਿਮਾਰੀ ਦੇ ਨਵੇਂ ਨਾਮ ਨਾਲ ਬਦਲ ਦਿੱਤਾ ਜਾਵੇਗਾ।

ਸਾਨੂੰ ਚਿੰਤਾ ਕਿਉਂ ਕਰਨੀ ਚਾਹੀਦੀ ਹੈ?

ਆਉਣ ਵਾਲੇ ਸਮੇਂ ਵਿੱਚ Disease X ਇਕ ਖ਼ਤਰਨਾਕ ਬਿਮਾਰੀ ਬਣ ਕੇ ਉਭਰੇਗਾ। ਇਸ ਲਈ ਲੋਕਾਂ ਨੂੰ ਸਿਹਤ ਦੇ ਮੱਦੇਨਜ਼ਰ ਹੁਣ ਤੋਂ ਹੀ ਸੁਚੇਤ ਹੋਣ ਦੀ ਲੋੜ ਹੈ। ਚਿੰਤਾ ਇਹ ਵੀ ਹੈ ਕਿ ਜਦੋਂ ਕੋਰੋਨਾ ਆਇਆ ਤਾਂ ਭਾਰਤ ਵਿਚ ਇਸ ਦੇ ਇਲਾਜ ਲਈ ਕੋਈ ਦਵਾਈ ਜਾਂ ਵੈਕਸੀਨ ਉਪਲਬਧ ਨਹੀਂ ਸੀ। ਇਸੇ ਤਰ੍ਹਾਂ ਇਸ ਸਮੇਂ 'ਡਿਜ਼ੀਜ਼ ਐਕਸ' ਲਈ ਕੋਈ ਦਵਾਈ ਨਹੀਂ ਵਰਤੀ ਜਾ ਰਹੀ ਹੈ।

ਹਾਲਾਂਕਿ, ਇਹ ਮੰਨਿਆ ਜਾਂਦਾ ਹੈ ਕਿ Disease X ਇਕ ਵਾਇਰਸ, ਬੈਕਟੀਰੀਆ ਜਾਂ ਫੰਗਸ ਹੋ ਸਕਦੀ ਹੈ ਅਤੇ ਇਸਦਾ ਕੋਈ ਟੀਕਾ ਜਾਂ ਇਲਾਜ ਨਹੀਂ ਹੋਵੇਗਾ। ਰਿਪੋਰਟਾਂ ਮੁਤਾਬਕ ਅਜਿਹਾ ਵੀ ਹੋ ਸਕਦਾ ਹੈ ਕਿ 'ਡਿਜ਼ੀਜ਼ ਐਕਸ' ਪਹਿਲਾਂ ਜਾਨਵਰਾਂ 'ਚ ਫੈਲੀ ਤੇ ਉਸ ਨਾਲ ਇਨਸਾਨ ਇਨਫੈਕਟਿਡ ਹੋਣ ਲੱਗੇ।

ਇਸ ਦੇ ਨਾਲ ਹੀ ਮਾਹਿਰਾਂ ਦਾ ਮੰਨਣਾ ਹੈ ਕਿ ਅਗਲੀ ਡਿਜ਼ੀਜ਼ X ਜ਼ੂਨੋਟਿਕ ਹੋਵੇਗੀ, ਭਾਵ ਇਹ ਜੰਗਲੀ ਜਾਂ ਘਰੇਲੂ ਜਾਨਵਰਾਂ ਵਿਚ ਪੈਦਾ ਹੋਵੇਗੀ। ਈਬੋਲਾ, HIV/AIDS ਅਤੇ COVID-19 ਜ਼ੂਨੋਟਿਕ ਪ੍ਰਕੋਪ ਸਨ।

ਕੀ Disease X ਬੈਕਟੀਰੀਆ ਜਾਂ ਵਾਇਰਸ ਵੀ ਹੋ ਸਕਦਾ ਹੈ?

ਹਾਲਾਂਕਿ, ਇਸ ਸਮੇਂ Disease X ਬਾਰੇ ਕੋਈ ਸਹੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ Disease X ਬਾਰੇ ਕੁਝ ਮਾਹਿਰ ਇਹ ਵੀ ਮੰਨਦੇ ਹਨ ਕਿ ਅਗਲੀ ਮਹਾਮਾਰੀ ਕਿਸੇ ਵੀ ਵਾਇਰਸ ਜਾਂ ਬੈਕਟੀਰੀਆ ਕਾਰਨ ਫੈਲ ਸਕਦੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ Disease X ਕਿਸੇ ਪ੍ਰਯੋਗਸ਼ਾਲਾ ਵਿਚ ਹੋਏ ਹਾਦਸੇ ਜਾਂ ਬਾਇਓਲੌਜੀਕਲ ਅਟੈਕ ਦੀ ਵਜ੍ਹਾ ਨਾਲ ਵੀ ਪੈਦਾ ਹੋ ਸਕਦੀ ਹੈ।

ਪਹਿਲੀ ਵਾਰ ਕਦੋਂ ਇਸਤੇਮਾਲ ਕੀਤੀ ਗਈ ਸੀ ਡਿਜ਼ੀਜ਼ ਐਕਸ ਟਰਮ ?

Disease X ਵਾਇਰਸ, ਬੈਕਟੀਰੀਆ ਜਾਂ ਫੰਗਸ ਵਿਚੋਂ ਕੁਝ ਵੀ ਹੋ ਸਕਦਾ ਹੈ। ਜੋ ਕਿ ਪੂਰੀ ਦੁਨੀਆ ਲਈ ਵੱਡਾ ਖਤਰਾ ਸਾਬਿਤ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ WHO ਨੇ ਸਾਲ 2018 'ਚ ਪਹਿਲੀ ਵਾਰ ਡਿਜ਼ੀਜ਼ ਐਕਸ ਦੀ ਵਰਤੋਂ ਕੀਤੀ ਸੀ, ਜਿਸ ਤੋਂ ਬਾਅਦ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਦਹਿਸ਼ਤ ਪੈਦਾ ਕਰ ਦਿੱਤੀ ਸੀ ਤੇ ਦੁਨੀਆ ਭਰ 'ਚ ਕੋਰੋਨਾ ਇਨਫੈਕਸ਼ਨ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਗਈ ਸੀ।

ਬਾਲਟਿਮੋਰ ਵਿਚ ਜੋਨਸ ਹੌਪਕਿੰਸ ਬਲੂਮਬਰਗ ਸਕੂਲ ਆਫ ਪਬਲਿਕ ਹੈਲਥ ਦੇ ਡਿਪਾਰਟਮੈਂਟ ਆਫ ਇੰਟਰਨੈਸ਼ਨਲ ਹੈਲਥ ਦੇ ਖੋਜਕਰਤਾ ਪ੍ਰਣਬ ਚੈਟਰਜੀ ਨੇ ਦ ਨੈਸ਼ਨਲ ਪੋਸਟ ਨੂੰ ਦੱਸਿਆ ਹੈ ਕਿ Disease X (Disease X Symptoms) ਹੁਣ ਦੂਰ ਨਹੀਂ ਹਨ, ਇਹ ਕਹਿਣਾ ਗਲਤ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸੰਭਵ ਹੈ ਕਿ ਕੋਰੋਨਾ ਵਾਇਰਸ ਦੀ ਤਰ੍ਹਾਂ ਗ X ਪਹਿਲਾਂ ਜਾਨਵਰਾਂ ਵਿੱਚ ਅਤੇ ਫਿਰ ਮਨੁੱਖਾਂ ਵਿੱਚ ਫੈਲੇ। ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।

ਕਿਵੇਂ ਬਚੀਏ Disease X ਤੋਂ ?

Disease X ਤੋਂ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਸ ਦੇ ਪ੍ਰਕੋਪ ਨੂੰ ਰੋਕਣ ਤੇ ਇਸ ਦਾ ਮੁਕਾਬਲਾ ਕਰਨ ਲਈ ਦੁਨੀਆ ਭਰ ਦੇ ਡਾਕਟਰੀ ਮਾਹਰ ਹਰ ਸੰਭਵ ਉਪਾਅ, ਖੋਜ ਤੇ ਨਿਗਰਾਨੀ ਕਰ ਰਹੇ ਹਨ। ਕੁਲ ਮਿਲਾ ਕੇ ਮਾਹਰ ਮੰਨਦੇ ਹਨ ਕਿ ਕੋਵਿਡ -19 ਮਹਾਮਾਰੀ ਦੁਨੀਆ 'ਤੇ ਤਬਾਹੀ ਮਚਾਉਣ ਵਾਲੀ ਪਹਿਲੀ ਜਾਂ ਆਖਰੀ ਬਿਮਾਰੀ ਨਹੀਂ ਹੈ। ਦੁਨੀਆ ਨੂੰ ਅਗਲੇ ਪ੍ਰਕੋਪ ਲਈ ਤਿਆਰ ਰਹਿਣ ਦੀ ਲੋੜ ਹੈ।

Posted By: Seema Anand