ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਜੇਕਰ ਤੁਹਾਡੇ ਪਰਿਵਾਰ ’ਚ ਕਿਸੇ ਨੂੰ ਘਰਾੜਿਆਂ ਦੀ ਸਮੱਸਿਆ ਹੈ ਤਾਂ ਇਸਨੂੰ ਹਲਕੇ ’ਚ ਨਾ ਲਓ ਕਿਉਂਕਿ ਇਸ ਨਾਲ ਵਿਅਕਤੀ ਦੀ ਯਾਦ-ਸ਼ਕਤੀ ਕਮਜ਼ੋਰ ਹੋ ਸਕਦੀ ਹੈ। ਆਬਸਟ੍ਰਕਟਿਵ ਸਲੀਪ ਏਪਨਿਆ ਭਾਵ ਘਰਾੜਿਆਂ ਦੀ ਸਮੱਸਿਆ ਬਾਰੇ ਹਾਲ ਹੀ ’ਚ ਕੈਨੇਡਾ ਸਥਿਤ ਯੂਨੀਵਰਸਿਟੀ ਦੇ ਵਿਗਿਆਨੀਆਂ ਦੁਆਰਾ ਕੀਤੇ ਗਏ ਅਧਿਆਇ ਅਨੁਸਾਰ ਵਿਅਕਤੀ ਦੇ ਦਿਮਾਗ ਨਾਲ ਇਸ ਸਮੱਸਿਆ ਦਾ ਗਹਿਰਾ ਸਬੰਧ ਹੈ ਤੇ ਇਸ ਕਾਰਨ ਸੋਚਣ ਦੀ ਸਮਰੱਥਾ ਤੇ ਯਾਦਸ਼ਕਤੀ ਵੀ ਪ੍ਰਭਾਵਿਤ ਹੁੰਦੀ ਹੈ। ਅਜਿਹੀ ਸਮੱਸਿਆ ਹੋਣ ’ਤੇ ਨੀਂਦ ’ਚ ਵਿਅਕਤੀ ਦੀ ਸਾਹ ਲੈਣ ਦੀ ਪ੍ਰਕਿਰਿਆ ’ਚ ਥੋੜ੍ਹੀ ਪਰੇਸ਼ਾਨੀ ਪੈਦਾ ਹੁੰਦੀ ਹੈ, ਜਿਸ ਨਾਲ ਘਰਾੜਿਆਂ ਦੀ ਆਵਾਜ਼ ਸੁਣਾਈ ਦਿੰਦੀ ਹੈ।

ਪ੍ਰਮੁੱਖ ਖੋਜਕਰਤਾ ਮਾਰਕ ਬੁਲੋਸ ਅਨੁਸਾਰ, ਦਿਮਾਗ ਲਈ ਚੰਗੀ ਨੀਂਦ ਫਾਇਦੇਮੰਦ ਹੁੰਦੀ ਹੈ ਅਤੇ ਇਸ ਨਾਲ ਯਾਦ ਸ਼ਕਤੀ ਮਜ਼ਬੂਤ ਹੁੰਦੀ ਹੈ। ਅਸੀਂ ਆਪਣੇ ਅਧਿਐਨ ’ਚ ਇਹ ਪਤਾ ਲਗਾਇਆ ਕਿ ਭੁੱਲਣ ਦੀ ਸਮੱਸਿਆ ਨਾਲ ਜੂਝ ਰਹੇ ਅੱਧੇ ਤੋਂ ਵੱਧ ਲੋਕ ਆਬਸਟ੍ਰਕਟਿਵ ਸਲੀਪ ਏਪਨਿਆ ਤੋਂ ਪੀੜਤ ਸਨ। ਜਿਨ੍ਹਾਂ ਨੂੰ ਘਰਾੜੇ ਲੈਣ ਦੀ ਸਮੱਸਿਆ ਸੀ, ਯਾਦਸ਼ਕਤੀ ਸਬੰਧੀ ਟੈਸਟ ’ਚ ਉਨ੍ਹਾਂ ਨੂੰ ਸਭ ਤੋਂ ਘੱਟ ਅੰਕ ਮਿਲੇ ਸਨ। ਖੋਜਕਰਤਾਵਾਂ ਨੇ ਅਧਿਐਨ ’ਚ ਸ਼ਾਮਿਲ ਕੀਤੇ ਗਏ ਇਨ੍ਹਾਂ ਪ੍ਰਤੀਭਾਗੀਆਂ ’ਚੋਂ 52 ਫ਼ੀਸਦੀ ਲੋਕਾਂ ਨੂੰ ਆਬਸਟ੍ਰਕਟਿਵ ਸਲੀਪ ਏਪਨਿਆ ਤੋਂ ਪੀੜਤ ਪਾਇਆ।

ਅੰਤ : ਅਜਿਹੀ ਸਮੱਸਿਆ ਹੋਵੇ ਤਾਂ ਬਿਨਾਂ ਦੇਰ ਕੀਤੇ ਡਾਕਟਰ ਤੋਂ ਸਲਾਹ ਲਓ। ਸੋਂਦੇ ਸਮੇਂ ਘਰਾੜਿਆਂ ਕਾਰਨ ਸਾਹ ਲੈਣ ’ਚ ਸਮੱਸਿਆ ਹੁੰਦੀ ਹੈ। ਕਈ ਵਾਰ ਤਾਂ ਅਜਿਹੀ ਸਥਿਤੀ ਹੋ ਜਾਂਦੀ ਹੈ ਕਿ ਵਿਅਕਤੀ ਬੇਚੈਨ ਤੇ ਘੁੱਟਣ ਕਾਰਨ ਘਬਰਾਅ ਜਾਂਦਾ ਹੈ ਤੇ ਇਹ ਸਮੱਸਿਆ ਆਕਸੀਜਨ ਦੀ ਕਮੀ ਕਾਰਨ ਹੁੰਦੀ ਹੈ। ਤੁਸੀਂ ਖ਼ੁਦ ਵੀ ਮਹਿਸੂਸ ਕੀਤਾ ਹੋਵੇਗਾ ਕਿ ਸਹੀ ਨੀਂਦ ਨਾ ਆਉਣ ਕਾਰਨ ਮੂਡ ਤਾਂ ਖ਼ਰਾਬ ਹੁੰਦਾ ਹੀ ਹੈ ਨਾਲ ਹੀ ਕਿਸੀ ਕੰਮ ’ਚ ਮਨ ਵੀ ਨਹੀਂ ਲੱਗਦਾ।

ਡਾਕਟਰ ਦੀ ਰਾਏ

ਇਹ ਖੋਜ ਬਿਲਕੁੱਲ ਸਹੀ ਹੈ, ਘਰਾੜੇ ਲੈਣ ਵਾਲੇ ਲੋਕਾਂ ਦੀ ਨੀਂਦ ਖ਼ਰਾਬ ਹੁੰਦੀ ਹੈ। ਯਾਦਸ਼ਕਤੀ ਸੁਰੱਖਿਅਤ ਰੱਖਣ ਲਈ ਗਹਿਰੀ ਨੀਂਦ ਜ਼ਰੂਰੀ ਹੈ, ਪਰ ਅਜਿਹੀ ਸਮੱਸਿਆ ਨਾਲ ਪੀੜਤ ਲੋਕਾਂ ਨੂੰ ਚੰਗੀ ਨੀਂਦ ਨਹੀਂ ਮਿਲਦੀ, ਜਿਸ ਨਾਲ ਉਨ੍ਹਾਂ ਦੀ ਯਾਦਸ਼ਕਤੀ ਘਟਣ ਲੱਗਦੀ ਹੈ।

Posted By: Ramanjit Kaur