Ayurvedic Remedies To Treat Stomach Pain: ਪੇਟ ਵਿੱਚ ਦਰਦ ਆਮ ਤੌਰ 'ਤੇ ਖਾਣ-ਪੀਣ ਦੀਆਂ ਆਦਤਾਂ ਵਿੱਚ ਗੜਬੜੀ ਕਾਰਨ ਹੁੰਦਾ ਹੈ। ਕਈ ਵਾਰ ਅਣਦੇਖਿਆ ਕਰਨ 'ਤੇ ਵੀ ਇਹ ਸਮੱਸਿਆ ਵਧ ਜਾਂਦੀ ਹੈ, ਜਿਸ ਕਾਰਨ ਦਰਦ ਅਸਹਿਣਸ਼ੀਲ ਹੋ ਜਾਂਦੀ ਹੈ। ਅਜਿਹੇ 'ਚ ਪੇਟ ਦਰਦ ਨੂੰ ਠੀਕ ਕਰਨ ਲਈ ਆਯੁਰਵੇਦ 'ਚ ਕਈ ਕਾਰਗਰ ਉਪਾਅ ਦੱਸੇ ਗਏ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ-

ਪੇਟ ਦਰਦ ਹੋਣ 'ਤੇ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

ਪੇਟ ਦਰਦ ਦੇ ਦੌਰਾਨ, ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਤੁਹਾਡੇ ਪਾਚਨ ਅਤੇ ਪੇਟ ਦਰਦ ਦੀ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ।

ਜੇਕਰ ਤੁਹਾਨੂੰ ਪੇਟ ਦਰਦ ਹੈ ਤਾਂ ਦੁੱਧ ਨਹੀਂ ਪੀਣਾ ਚਾਹੀਦਾ। ਅਜਿਹਾ ਇਸ ਲਈ ਕਿਉਂਕਿ ਦੁੱਧ ਤੋਂ ਬਣੀਆਂ ਚੀਜ਼ਾਂ ਨੂੰ ਹਜ਼ਮ ਕਰਨਾ ਔਖਾ ਹੁੰਦਾ ਹੈ।

ਪੇਟ ਦਰਦ ਹੋਣ 'ਤੇ ਚਾਹ ਜਾਂ ਕੌਫੀ ਦਾ ਸੇਵਨ ਐਸੀਡਿਟੀ ਦੀ ਸਮੱਸਿਆ ਨੂੰ ਵਧਾ ਸਕਦਾ ਹੈ।

ਜੇਕਰ ਤੁਹਾਨੂੰ ਪੇਟ ਦਰਦ ਹੈ ਤਾਂ ਬੀਨਜ਼ ਦਾ ਜ਼ਿਆਦਾ ਸੇਵਨ ਤੁਹਾਡੀ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ।

ਫਾਸਟ ਫੂਡ ਤੁਹਾਡੇ ਪੇਟ ਨੂੰ ਖਰਾਬ ਕਰ ਸਕਦਾ ਹੈ ਅਤੇ ਇਸ ਕਾਰਨ ਤੁਹਾਡੇ ਪੇਟ ਦਰਦ ਦੀ ਸਮੱਸਿਆ ਵਧ ਸਕਦੀ ਹੈ।

ਆਯੁਰਵੇਦ ਮੁਤਾਬਕ ਪੇਟ ਦਰਦ 'ਚ ਮਿਲੇਗੀ ਰਾਹਤ-

ਜੇਕਰ ਪੇਟ ਦਰਦ ਦਾ ਕਾਰਨ ਕਬਜ਼, ਐਸੀਡਿਟੀ ਜਾਂ ਬਦਹਜ਼ਮੀ ਹੈ, ਤਾਂ ਅਜਿਹੇ ਭੋਜਨਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਆਸਾਨੀ ਨਾਲ ਪਚ ਜਾਂਦੇ ਹਨ- ਜਿਵੇਂ ਫਲ, ਸਬਜ਼ੀਆਂ, ਖਿਚੜੀ, ਦਾਲ ਪਾਣੀ ਆਦਿ। ਇਸ ਤੋਂ ਇਲਾਵਾ ਕੁਝ ਆਸਾਨ ਆਯੁਰਵੈਦਿਕ ਉਪਚਾਰਾਂ ਨਾਲ ਵੀ ਪੇਟ ਦਰਦ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।

ਪੇਟ ਦਰਦ ਦੀ ਸਥਿਤੀ ਵਿੱਚ, ਘਰ ਵਿੱਚ ਦਰਦ ਤੋਂ ਰਾਹਤ ਲਈ ਆਯੁਰਵੈਦਿਕ ਚੂਰਨ ਬਣਾਉ। ਇਸ ਦੇ ਲਈ ਭੁੰਨਿਆ ਹੋਇਆ ਜੀਰਾ, ਕਾਲੀ ਮਿਰਚ, ਸੁੱਕਾ ਅਦਰਕ, ਲਸਣ, ਧਨੀਆ, ਹਿੰਗ, ਸੁੱਕੇ ਪੁਦੀਨੇ ਦੀਆਂ ਪੱਤੀਆਂ ਨੂੰ ਬਰਾਬਰ ਮਾਤਰਾ ਵਿਚ ਲੈ ਕੇ ਬਾਰੀਕ ਪੀਸ ਲਓ। ਇਸ ਵਿਚ ਥੋੜ੍ਹਾ ਜਿਹਾ ਕਾਲਾ ਨਮਕ ਵੀ ਮਿਲਾਓ। ਇਸ ਚੂਰਨ ਨੂੰ ਖਾਣੇ ਤੋਂ ਬਾਅਦ ਇਕ ਚਮਚ ਕੋਸੇ ਪਾਣੀ ਨਾਲ ਲਓ। ਇਸ ਚੂਰਨ ਨਾਲ ਕਦੇ ਵੀ ਪੇਟ ਦਰਦ ਨਹੀਂ ਹੋਵੇਗਾ ਅਤੇ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ।

ਪੁਦੀਨੇ ਤੇ ਨਿੰਬੂ ਦਾ ਰਸ ਇਕ-ਇਕ ਚਮਚ ਲਓ। ਹੁਣ ਇਸ 'ਚ ਅੱਧਾ ਚਮਚ ਅਦਰਕ ਦਾ ਰਸ ਤੇ ਥੋੜ੍ਹਾ ਜਿਹਾ ਕਾਲਾ ਨਮਕ ਮਿਲਾ ਲਓ। ਦਿਨ 'ਚ 3 ਵਾਰ ਇਸ ਦੀ ਵਰਤੋਂ ਕਰੋ, ਪੇਟ ਦਰਦ 'ਚ ਆਰਾਮ ਮਿਲੇਗਾ।

ਇਕ ਚਮਚ ਅਦਰਕ ਦਾ ਰਸ, 2 ਚਮਚ ਨਿੰਬੂ ਦਾ ਰਸ ਅਤੇ ਥੋੜ੍ਹੀ ਜਿਹੀ ਚੀਨੀ ਮਿਲਾ ਕੇ ਵਰਤੋਂ ਕਰੋ। ਦਿਨ ਵਿੱਚ 2-3 ਵਾਰ ਲਿਆ ਜਾ ਸਕਦਾ ਹੈ। ਪੇਟ ਦਰਦ 'ਚ ਫਾਇਦਾ ਹੋਵੇਗਾ।

ਛੋਟੇ ਬੱਚਿਆਂ ਦੇ ਪੇਟ 'ਚ ਦਰਦ ਹੋਣ 'ਤੇ ਇਕ ਚਮਚ ਪਾਣੀ 'ਚ ਥੋੜ੍ਹੀ ਜਿਹੀ ਹਿੰਗ ਘੋਲ ਕੇ ਪਕਾਓ। ਫਿਰ ਇਸ ਨੂੰ ਬੱਚੇ ਦੀ ਨਾਭੀ ਦੇ ਆਲੇ-ਦੁਆਲੇ ਲਗਾਓ। ਕੁਝ ਸਮੇਂ ਬਾਅਦ ਦਰਦ ਦੂਰ ਹੋ ਜਾਂਦਾ ਹੈ।

Posted By: Sandip Kaur