v> ਵਿਗਿਆਨੀਆਂ ਨੇ ਅਜਿਹੀ ਪ੍ਰਕਿਰਿਆ ਦਾ ਪਤਾ ਲਗਾਇਾਅ ਹੈ, ਜਿਸ ਨਾਲ ਜੇਬ੍ਰਾਫਿਸ਼ ਆਪਣੀ ਨੁਕਸਾਨੀ ਰੈਟੀਨਾ ਦੀ ਮੁਰੰਮਤ ਕਰਦੀ ਹੈ। ਇਸ ਪ੍ਰਕਿਰਿਆ ਦੀ ਮਦਦ ਨਾਲ ਮਨੁੱਖਾਂ 'ਚ ਵੀ ਰੈਟੀਨਾ ਦੇ ਇਲਾਜ ਦਾ ਨਵਾਂ ਰਾਹ ਮਿਲ ਸਕਦਾ ਹੈ। ਥਣਧਾਰੀ ਜੀਵਾਂ 'ਚ ਆਪਣੇ ਕਿਸੇ ਨੁਕਸਾਨੇ ਅੰਗ ਨੂੰ ਤੁਰੰਤ ਸਹੀ ਕਰ ਲੈਣ ਦੀ ਸਮਰੱਥਾ ਨਹੀਂ ਹੁੰਦੀ, ਪਰ ਜੇਬ੍ਰਾਫਿਸ਼ 'ਚ ਇਹ ਸਮਰੱਥਾ ਹੁੰਦੀ ਹੈ ਕਿ ਜੇਕਰ ਉਸ ਦਾ ਰੈਟੀਨਾ ਨੁਕਸਾਨਿਆ ਜਾਵੇ ਤਾਂ ਉਹ ਉਸ ਦੀ ਮੁਰੰਮਤ ਕਰ ਲੈਂਦੀ ਹੈ। ਅਮਰੀਕਾ ਦੀ ਵਾਂਡਰਬਿਲਟ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਪਾਇਆ ਹੈ ਕਿ ਬਾਲਗ ਜੇਬ੍ਰਾਫਿਸ਼ ਦੇ ਰੈਟੀਨਾ ਦੀ ਮਿਊਲਰ ਗਲਿਆ (ਐੱਮਜੀ) ਕੋਸ਼ਿਕਾਵਾਂ ਸਟੈੱਮ ਸੈੱਲਾਂ ਵਾਂਗ ਕੰਮ ਕਰਦੀਆਂ ਹਨ। ਹਾਲੇ ਵਿਗਿਆਨੀਆਂ ਨੇ ਉਸ ਪ੍ਰਕਿਰਿਆ ਨੂੰ ਸਮਝਣ 'ਚ ਸਫਲਤਾ ਪਾਈ ਹੈ ਕਿ ਕਿਵੇਂ ਜੇਬ੍ਰਾਫਿਸ਼ ਦੀਆਂ ਰੈਟੀਨਾ ਕੋਸ਼ਿਕਾਵਾਂ ਸਰਗਰਮ ਹੁੰਦੀਆਂ ਹਨ। ਹੁਣ ਵਿਗਿਆਨੀ ਇਹ ਜਾਣਨ ਦੀ ਕੋਸ਼ਿਸ਼ 'ਚ ਹਨ ਕਿ ਕਿਸ ਜੀਨ ਦੀ ਮਦਦ ਨਾਲ ਹੋਰ ਥਣਧਾਰੀ ਜੀਵਾਂ 'ਚ ਅਜਿਹਾ ਕਰਨਾ ਸੰਭਵ ਹੋ ਸਕਦਾ ਹੈ।

Posted By: Sukhdev Singh