ਬਦਲਦਾ ਮੌਸਮ ਆਪਣੇ ਨਾਲ ਕਈ ਬਿਮਾਰੀਆਂ ਲਿਆਉਂਦਾ ਹੈ। ਮੌਨਸੂਨ ਦੇ ਮੌਸਮ 'ਚ ਖ਼ਾਸਕਰ ਸਿਰਦਰਦ, ਜ਼ੁਕਾਮ ਅਤੇ ਖੰਘ ਦੀ ਸਮੱਸਿਆ ਆਮ ਹੁੰਦੀ ਹੈ। ਇਨ੍ਹਾਂ ਸਾਧਾਰਨ ਬਿਮਾਰੀਆਂ ਦਾ ਜੇਕਰ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਤੁਹਾਡੇ ਸਰੀਰ 'ਚ ਗੰਭੀਰ ਸਮੱਸਿਆ ਪੈਦਾ ਕਰ ਦਿੰਦੀਆਂ ਹਨ। ਖੰਘ ਵੀ ਇਕ ਅਜਿਹੀ ਸਮੱਸਿਆ ਹੈ ਜੋ ਮੌਸਮ ਬਦਲਣ ਦੇ ਨਾਲ ਤੁਹਾਡੇ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਹੈ। ਮੌਸਮ ਦੀ ਜ਼ਰਾ ਜਿੰਨੀ ਕਰਵਟ ਲੋਕਾਂ ਨੂੰ ਖੰਘ ਅਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਦੇ ਸਕਦਾ ਹੈ। ਜੇਕਰ ਖੰਘ ਦਾ ਸਮਾਂ ਰਹਿੰਦੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਟੀਬੀ ਦਾ ਰੂਪ ਧਾਰਨ ਕਰ ਸਕਦੀ ਹੈ। ਹਾਲਾਂਕਿ ਖੰਘ ਹੋਣ 'ਤੇ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਤੁਹਾਨੂੰ ਕਿਹੜੀ ਖੰਘ ਹੈ। ਸੁੱਕੀ ਖੰਘ ਅਤੇ ਬਲਗਮ ਵਾਲੀ ਖੰਘ ਜ਼ਿਆਦਾਤਰ ਲੋਕਾਂ ਨੂੰ ਪਰੇਸ਼ਾਨ ਕਰਦੀਆਂ ਹਨ।'

ਖੰਘ ਚਾਹੇ ਵੱਡੇ ਨੂੰ ਹੋਵੇ ਜਾਂ ਫਿਰ ਬੱਚਿਆਂ ਨੂੰ, ਸਾਰਿਆਂ ਨੂੰ ਪਰੇਸ਼ਾਨ ਕਰ ਦਿੰਦੀ ਹੈ। ਇਹ ਇਕ ਅਜਿਹੀ ਸਮੱਸਿਆ ਹੈ ਜੋ ਘਰ ਦੇ ਕਿਸੇ ਵੀ ਮੈਂਬਰ ਨੂੰ ਹੋਣ 'ਤੇ ਪੂਰੇ ਘਰ ਨੂੰ ਤਕਲੀਫ਼ 'ਚ ਪਾ ਦਿੰਦੀ ਹੈ। ਖੰਘ ਹੋਣ 'ਤੇ ਇਨਸਾਨ ਨੂੰ ਸਾਰੇ ਕੰਮ ਕਰਨ 'ਚ ਦਿੱਕਤ ਆਉਂਦੀ ਹੈ ਅਤੇ ਉਸ ਦਾ ਕਿਸੇ ਵੀ ਕੰਮ 'ਚ ਮਨ ਨਹੀਂ ਲਗਦਾ। ਜੇਕਰ ਤੁਸੀਂ ਵੀ ਬਾਜ਼ਾਰ ਤੋਂ ਸਿਰਪ ਪੀਣ ਦੇ ਬਾਵਜੂਦ ਪਰੇਸ਼ਾਨ ਹੋ ਗਏ ਹੋ ਤੇ ਤੁਹਾਡੀ ਖੰਘ ਜਾਣ ਦਾ ਨਾਂ ਨਹੀਂ ਲੈ ਰਹੀ ਹੈ ਤਾਂ ਅਸੀਂ ਤੁਹਾਨੂੰ ਇਸੇ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਬੇਹੱਦ ਆਸਾਨ ਉਪਾਅ ਦੱਸਣ ਜਾ ਰਹੇ ਹਾਂ ਜਿਸ ਨੂੰ ਅਜ਼ਮਾ ਕੇ ਤੁਸੀਂ ਮਿੰਟਾਂ 'ਚ ਖੰਘ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਖੰਘ ਦੂਰ ਕਰਨ ਦੇ ਅਸਰਦਾਰ ਉਪਾਅ

  • ਜੇਕਰ ਤੁਸੀਂ ਕਾਫ਼ੀ ਸਮੇਂ ਤੋਂ ਖੰਘ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਕ ਚਮਚ ਸ਼ਹਿਦ ਚੱਟ ਲਉ। ਅਜਿਹਾ ਕਰਨ ਨਾਲ ਤੁਹਾਡੇ ਸਰੀਰ 'ਚ ਬਣਨ ਵਾਲੀ ਬਲਗਮ ਛੇਤੀ ਹੀ ਨਿਕਲ ਜਾਵੇਗੀ ਅਤੇ ਤੁਹਾਨੂੰ ਖੰਘ ਤੋਂ ਰਾਹਤ ਮਿਲੇਗੀ।
  • ਜੇਕਰ ਤੁਸੀਂ ਖੰਘ ਦੀ ਸਮੱਸਿਆ ਨੂੰ ਜੜ੍ਹੋਂ ਮਿਟਾਉਣਾ ਚਾਹੁੰਦੇ ਹੋ ਤਾਂ ਇਕ ਚਮਚ ਸ਼ਹਿਦ 'ਚ ਆਂਵਲੇ ਦੇ ਪਾਊਡਰ ਦੀ ਥੋੜ੍ਹੀ ਮਾਤਰਾ ਮਿਲਾਓ ਅਤੇ ਸਵੇਰੇ-ਸ਼ਾਮ ਉਸ ਦਾ ਸੇਵਨ ਕਰੋ। ਨਿਯਮਤ ਰੂਪ 'ਚ ਅਜਿਹਾ ਕਰਨ ਨਾਲ ਖੰਘ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
  • ਦਵਾਈਆਂ ਖਾਣ ਤੋਂ ਬਾਅਦ ਵੀ ਜੇਕਰ ਖੰਘ ਘਟ ਨਹੀਂ ਹੋ ਰਹੀ ਹੈ ਅਤੇ ਖੰਘਦੇ-ਖੰਘਦੇ ਤੁਹਾਡੀ ਛਾਤੀ 'ਚ ਦਰਦ ਸ਼ੁਰੂ ਹੋ ਗਈ ਹੈ ਤਾਂ ਸਰ੍ਹੋਂ ਦੇ ਤੇਲ ਨੂੰ ਗਰਮ ਕਰ ਕੇ ਉਸ ਵਿਚ ਥੋੜ੍ਹਾ ਕਪੂਰ ਮਿਲਾ ਕੇ ਚੰਗੀ ਤਰ੍ਹਾਂ ਨਾਲ ਛਾਤੀ ਤੇ ਪਿੱਠ ਦੀ ਮਾਲਸ਼ ਕਰੋ। ਦਿਨ ਵਿਚ ਤਿੰਨ ਵਾਰ ਅਜਿਹਾ ਕਰਨ ਨਾਲ ਖੰਘ ਦੀ ਸਮੱਸਿਆ ਤੇ ਦਰਦ ਤੋਂ ਛੁਟਕਾਰਾ ਮਿਲਦਾ ਹੈ।
  • ਜੇਕਰ ਤੁਸੀਂ ਛੇਤੀ ਤੋਂ ਛੇਤੀ ਖੰਘ ਠੀਕ ਕਰਨੀ ਚਾਹੁੰਦੇ ਹੋ ਤਾਂ ਇਕ ਚਮਚ ਹਲਦੀ ਪਾਊਡਰ ਦੁੱਧ 'ਚ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਖੰਘ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
  • ਜੇਕਰ ਤੁਹਾਨੂੰ ਸੁੱਕੀ ਖੰਘ ਹੈ ਤਾਂ ਇਕ ਬਤਾਸੇ 'ਚ ਥੋੜ੍ਹਾ ਜਿਹਾ ਲੌਂਗ ਦਾ ਤੇਲ ਲਗਾ ਕੇ ਖਾ ਲਉ। ਅਜਿਹਾ ਕਰਨ ਨਾਲ ਤੁਹਾਨੂੰ ਸੁੱਕੀ ਖੰਘ ਤੋਂ ਰਾਹਤ ਮਿਲੇਗੀ।
  • ਇਸ ਤੋਂ ਇਲਾਵਾ ਤੁਸੀਂ ਸੁੱਕੀ ਖੰਘ ਤੋਂ ਰਾਹਤ ਪਾਉਣ ਲਈ ਮੂੰਹ 'ਚ ਸੌਂਫ ਰੱਖ ਕੇ ਚਬਾਓ। ਨਿਯਮਤ ਰੂਪ 'ਚ ਅਜਿਹਾ ਕਰਨ ਨਾਲ ਖੰਘ ਤੋਂ ਛੁਟਕਾਰਾ ਮਿਲਦਾ ਹੈ।
  • ਖੰਘ ਤੋਂ ਛੁਟਕਾਰਾ ਦਿਵਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਗਾਂ ਦੇ ਘਿਉ ਨੂੰ ਛਾਤੀ 'ਤੇ ਮਲਣਾ। ਦਿਨ ਵਿਚ ਦੋ ਵਾਰ ਅਜਿਹਾ ਕਰਨ ਨਾਲ ਖੰਘ ਤੋਂ ਛੇਤੀ ਆਰਾਮ ਮਿਲਦਾ ਹੈ।

Posted By: Seema Anand