ਏਐੱਨਆਈ : ਰੋਜ਼ਾਨਾ ਰਾਤ ਨੂੰ ਵਾਧੂ 29 ਮਿੰਟ ਦੀ ਨੀਂਦ ਤੁਹਾਨੂੰ ਸਿਹਤਮੰਦ ਰੱਖ ਸਕਦੀ ਹੈ। ਤੁਹਾਡੀ ਕਾਰਜ ਸਮਰੱਥਾ 'ਚ ਵੀ ਇਜ਼ਾਫ਼ਾ ਹੋ ਸਕਦਾ ਹੈ। ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਅਗਵਾਈ 'ਚ ਕੀਤੇ ਗਏ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ।


ਪਿਛਲੇ ਅਧਿਐਨਾਂ ਤੋਂ ਵੱਖਰਾ

ਪਿਛਲੇ ਅਧਿਐਨਾਂ ਦੇ ਉਲਟ, ਸਲੀਪ ਹੈਲਥ 'ਚ ਪ੍ਰਕਾਸ਼ਿਤ ਨਵਾਂ ਅਧਿਐਨ ਰਾਤ 'ਚ ਨੀਂਦ 'ਤੇ ਪੈਣ ਵਾਲੇ ਬਹੁਪੱਖੀ ਅਸਰਾਂ 'ਤੇ ਕੇਂਦਰਤ ਹੈ। ਇਹ ਜਾਣਨ ਦੀ ਕੋਸ਼ਿਸ ਕੀਤੀ ਗਈ ਹੈ ਕਿ ਇਨ੍ਹਾਂ ਪੱਖਾਂ ਦਾ ਵਿਅਕਤੀ ਦੀ ਚੇਤਨਾ 'ਤੇ ਕੀ ਅਸਰ ਪੈਂਦਾ ਹੈ। ਪਿਛਲੇ ਅਧਿਐਨ ਨੀਂਦ ਦੀ ਗੁਣਵੱਤਾ ਤੇ ਮਿਆਦ 'ਤੇ ਕੇਂਦਰਤ ਸਨ।


ਨਰਸਾਂ 'ਤੇ ਕੀਤਾ ਗਿਆ ਅਧਿਐਨ

ਖੋਜਾਰਥੀਆਂ ਨੇ ਇਸ ਅਧਿਐਨ ਲਈ ਨਰਸਾਂ ਨੂੰ ਚੁਣਿਆ। ਸਿਹਤ ਸੇਵਾਵਾਂ 'ਚ ਸਭ ਤੋਂ ਵੱਡਾ ਸਮੂਹ ਨਰਸਾਂ ਦਾ ਹੈ ਤੇ ਇਨ੍ਹਾਂ ਨੂੰ ਸਭ ਤੋਂ ਚੰਗੀ ਨੀਂਦ ਤੇ ਆਪਣੇ ਦਿਮਾਗ਼ ਨੂੰ ਹਮੇਸ਼ਾ ਕੇਂਦਰਤ ਰੱਖਣ ਦੀ ਜ਼ਰੂਰਤ ਪੈਂਦੀ ਹੈ। ਨਰਸਾਂ 'ਚ ਲੰਬੀ ਸ਼ਿਫਟ ਕਾਰਨ ਨੀਂਦ ਨਾਲ ਜੁੜੀਆਂ ਸਮਸਿਆਵਾਂ ਆਮ ਹਨ। ਬੇਕਾਬੂ ਤੇ ਜਾਨ ਦੇ ਖ਼ਤਰੇ ਵਾਲੀ ਸਿਹਤ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਯੂਨੀਵਰਸਿਟੀ ਦੀ ਅਸਿਸਟੈਂਟ ਪ੍ਰੋਫੈਸਰ ਤੇ ਅਧਿਐਨ ਦੀ ਲੇਖਿਕਾ ਸੂਮੀ ਲੀ ਨੇ ਕਿਹਾ ਕਿ ਇਕ ਵਿਅਕਤੀ ਜਾਗਿਆ ਹੋਇਆ ਹੋ ਸਕਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਉਹ ਸਚੇਤ ਵੀ ਹੋਵੇ। ਉਂਝ ਵੀ ਕੋਈ ਥੱਕਿਆ ਹੋਇਆ ਤੇ ਘੱਟ ਜਾਗਿਆ ਹੋਇਆ ਹੋਵੇ, ਪਰ ਉਹ ਸਚੇਤ ਹੋ ਸਕਦਾ ਹੈ। ਲੀ ਤੇ ਉਨ੍ਹਾਂ ਦੇ ਸਾਥੀਆਂ ਨੇ ਕਰੀਬ ਦੋ ਹਫ਼ਤਿਆਂ ਤਕ ਯੂਨੀਵਰਸਿਟੀ ਦੀ ਜਾਂਚ ਕੀਤੀ। ਦੋ ਹਫ਼ਤਿਆਂ ਦੇਅਧਿਐਨ ਦੇ ਸਮੇਂ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਧਿਆਨ ਦੇਣ ਵਾਲੇ ਲੋਕਾਂ 'ਚ ਉਨੀਂਦਰੇ ਦੇ ਲੱਛਣਾਂ ਦਾ ਖ਼ਦਸ਼ਾ 66 ਫ਼ੀਸਦੀ ਘੱਟ ਸੀ।

Posted By: Sunil Thapa