ਨਵੀਂ ਦਿੱਲੀ : ਭਾਰਤ 'ਚ ਅੱਜ-ਕੱਲ੍ਹ ਬੱਚੇ ਵੀ ਸਕੂਲ, ਕਾਲਜ ਜਾਂ ਕੋਚਿੰਗ ਜਾਣ ਲਈ ਸਕੂਟਰਜ਼ ਦੀ ਵਰਤੋਂ ਕਰਦੇ ਹਨ। ਅਜਿਹੇ 'ਚ ਕਈ ਵਾਰ ਬੱਚਿਆਂ ਦਾ ਡਰਾਈਵਿੰਗ ਲਾਇਸੈਂਸ ਵੀ ਨਹੀਂ ਬਣਿਆ ਹੁੰਦਾ ਤੇ ਇਸ ਕਾਰਨ ਪੁਲਿਸ ਵੱਲੋਂ ਕਈ ਵਾਰ ਚਲਾਨ ਕਰ ਦਿੱਤਾ ਜਾਂਦਾ ਹੈ। ਜੇਕਰ ਤੁਹਾਡੇ ਘਰ ਵੀ ਕੋਈ ਕਾਲਜ ਜਾਂ ਕੋਚਿੰਗ ਜਾਣ ਵਾਲਾ ਬੱਚਾ ਹੈ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਇਲੈਕਟ੍ਰਿਕਲ ਸਕੂਟਰਜ਼ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਚਲਾਉਣ ਲਈ ਲਾਇਸੈਂਸ ਦੀ ਜ਼ਰੂਰਤ ਨਹੀਂ ਪਵੇਗੀ, ਨਾਲ ਹੀ ਇਹ ਬੇਹੱਦ ਹਲਕੇ ਹੁੰਦੇ ਹਨ ਤੇ ਬੱਚੇ ਵੀ ਇਸ ਨੂੰ ਆਸਾਨੀ ਨਾਲ ਸੰਭਾਲ ਸਕਦੇ ਹਨ ਤੇ ਇਸ ਨੂੰ ਚਲਾਉਣ 'ਚ ਜ਼ਿਆਦਾ ਮੁਸ਼ੱਕਤ ਵੀ ਕਰਨ ਦੀ ਜ਼ਰੂਰਤ ਨਹੀਂ ਹੈ।

Detel Easy Plus


Detel Easy Plus ਨਾ ਸਿਰਫ ਬੇਹੱਦ ਹਲਕਾ ਇਲੈਕਟ੍ਰਿਕ ਸਕੂਟਰ ਹੈ ਸਗੋਂ ਇਸ ਨੂੰ ਚਲਾਉਣ ਲਈ ਤੁਹਾਨੂੰ ਲਾਇਸੈਂਸ ਵੀ ਰੱਖਣ ਦੀ ਲੋੜ ਨਹੀਂ ਹੈ। ਇਸ ਸਕੂਟਰ ਨੂੰ ਭਾਰਤ 'ਚ ਹਾਲ ਹੀ ਵਿਚ ਲਾਂਚ ਕੀਤਾ ਗਿਆ ਹੈ। ਇਹ ਸਾਈਜ਼ 'ਚ ਛੋਟਾ ਤੇ ਬੇਹੱਦ ਹਲਕਾ ਹੈ, ਜਿਸ ਨੂੰ ਚਲਾਉਣਾ ਮੁਸ਼ਕਿਲ ਨਹੀਂ ਹੈ। ਇਹ ਸਕੂਟਰ 60 ਕਿਲੋਮੀਟਰ ਦੀ ਰੇਂਜ ਦੇਣ 'ਚ ਸਮਰੱਥ ਹੈ। ਇਸ ਸਕੂਟਰ 'ਚ 20Ah ਦੀ ਲੀਥੀਅਮ ਆਇਨ ਬੈਟਰੀਜ਼ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਬੈਟਰੀਆਂ ਨੂੰ ਪੂਰੀ ਤਰ੍ਹਾਂ ਚਾਰਜ ਹੋਣ 'ਚ 4 ਤੋਂ 5 ਘੰਟੇ ਦਾ ਸਮਾਂ ਲਗਦਾ ਹੈ। ਇਸ ਸਕੂਟਰ 'ਚ 170 mm ਦਾ ਗਰਾਊਂਡ ਕਲੀਅਰੈਂਸ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਇਹ ਟੁੱਟੇ ਤੇ ਖਰਾਬ ਰਸਤਿਆਂ 'ਤੇ ਆਸਾਨੀ ਨਾਲ ਰਫਤਾਰ ਫੜ ਸਕੇਗਾ। ਇਸ ਦੀ ਕੀਮਤ ਮਹਿਜ਼ 41,999 ਰੁਪਏ ਹੈ।

Posted By: Sunil Thapa