ਨਵੀਂ ਦਿੱਲੀ, ਭਾਰਤ ਦੇ 4ਜੀ ਨੈਟਵਰਕ 'ਚ ਪਿਛਲੇ ਕੁਝ ਮਹੀਨਿਆਂ 'ਚ ਕਾਫੀ ਵਿਸਥਾਰ ਹੋਇਆ ਹੈ। ਜੀਓ ਅਤੇ ਏਅਰਟੈਲ ਦੇ 4ਜੀ ਵਿਸਥਾਰ ਦੇ ਬਾਅਦ ਤਾਂ ਇਹ ਹੋਰ ਤੇਜ਼ੀ ਨਾਲ ਵਧਿਆ ਹੈ। ਹਾਲਾਂਕਿ ਹਾਲੇ ਵੀ ਕਈ ਟੈਲੀਕਾਮ ਕੰਪਨੀਆਂ ਹਨ ਜਿਹੜੀਆਂ 4ਜੀ ਨੈਟਵਰਕ ਉਪਲਬੱਧ ਨਹੀਂ ਕਰਵਾ ਸਕੀਆਂ। ਜਿੱਥੇ ਸਰਕਾਰ ਅਤੇ ਟੈਲੀਕਾਮ ਕੰਪਨੀਆਂ 5ਜੀ ਦੀ ਗੱਲਾਂ ਕਰਨ ਲੱਗੀਆਂ ਹਨ। ਉੱਥੇ ਯੂਜ਼ਰਸ ਨੂੰ 4ਜੀ ਨੈਟਵਰਕ 'ਤੇ ਹੀ ਇੰਟਰਨੈਟ ਸਪੀਡ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।


ਜੀਓ ਨੇ 4ਜੀ ਦਾ ਵੀ ਕਿੰਨਾ ਵਿਸਥਾਰ ਕੀਤਾ ਹੋਵੇ, ਪਰ ਸਵਾਲ ਇਹ ਹੈ ਕਿ ਕੀ ਅੱਜ ਵੀ ਭਾਰਤ 'ਚ 4ਜੀ ਸਪੀਡ ਫਾਸਟ ਹੈ? ਜੇਕਰ ਸਾਊਥ ਕੋਰੀਆ ਅਤੇ ਸਿੰਗਾਪੁਰ ਜਾਂ ਫਿਰ ਪਾਕਿਸਤਾਨ ਨਾਲ ਵੀ ਤੁਲਨਾ ਕੀਤੀ ਜਾਵੇ ਤਾਂ ਭਾਰਤ 'ਚ 4ਜੀ ਇੰਟਰਨੈਟ ਸਪੀਡ ਘੱਟ ਹੈ। ਆਖਰ ਇਸਦੇ ਪਿੱਛੇ ਕੀ ਕਾਰਨ ਹਨ ਅਤੇ ਇਸਨੂੰ ਬਿਹਤਰ ਕਿਵੇਂ ਕੀਤਾ ਜਾ ਸਕਦਾ ਹੈ?


ਭਾਰਤ 'ਚ 4ਜੀ ਸਪੀਡ slow ਕਿਉਂ ਹੈ?

ਭਾਰਤ 'ਚ 4ਜੀ ਇੰਟਰਨੈਟ ਸਪੀਡ ਘੱਟ ਹੋਣ ਦਾ ਇਕ ਵੱਡਾ ਕਾਰਨ ਕਵਰੇਜ ਹੈ। ਤੁਹਾਨੂੰ ਇੰਟਰਨੈਟ ਦੀ ਕਿੰਨੀ ਸਪੀਡ ਮਿਲ ਰਹੀ ਹੈ ਇਹ ਮੁੱਖ ਤੌਰ 'ਤੇ ਕਵਰੇਜ 'ਤੇ ਨਿਰਭਰ ਕਰਦਾ ਹੈ। ਭਾਰਤ 'ਚ ਫਿਲਹਾਲ ਕੋਈ ਟੈਲੀਕਾਮ ਕੰਪਨੀ ਇਸਦਾ ਪੂਰੀ ਤਰ੍ਹਾਂ ਨਾਲ ਹੱਲ ਨਹੀਂ ਕੱਢ ਸਕੀ। ਉੱਥੇ ਜੇਕਰ ਤੁਸੀਂ 2ਜੀ 'ਤੇ ਆਪਣੇ ਸਿਮ ਨੈਟਵਰਕ ਨੂੰ ਸਵਿਚ ਕਰੋ ਤਾਂ ਤੁਹਾਨੂੰ ਚੰਗੀ ਕਵਰੇਜ ਮਿਲੇਗੀ। ਜਿੱਥੇ 4ਜੀ ਕਾਲਿੰਗ ਕਰਨ 'ਚ ਤੁਸੀਂ ਸਮਰੱਥ ਨਹੀਂ ਹੋਵੇਗਾ, ਉਨ੍ਹਾਂ ਥਾਵਾਂ 'ਤੇ 2ਜੀ ਸਲੈਕਟ ਕਰ ਕੇ ਦੇਖੋ, ਤੁਹਾਨੂੰ ਬਿਹਤਰ ਨਤੀਜੇ ਮਿਲਣਗੇ।


ਜੀਓ ਗੀਗਾਫਾਈਬਰ ਦੇ ਪੂਰੀ ਤਰ੍ਹਾਂ ਨਾਲ ਆ ਜਾਣ ਦੇ ਬਾਅਦ ਨਿਸ਼ਚਿਤ ਰੂਪ ਨਾਲ ਯੂਜ਼ਰਸ ਇਸਨੂੰ ਬਿਹਤਰ ਤਰੀਕੇ ਨਾਲ ਸਮਝ ਸਕਣਗੇ। ਜੇਕਰ ਤੁਹਾਡਾ ਨੈਟਵਰ ਕਾਪਰ ਕੇਬਲ ਜਾਂ ਵਾਇਰਲੈਸ ਹੋਣ ਦੀ ਥਾਂ ਆਪਟੀਕਲ ਫਾਈਬਰ ਨਾਲ ਬਣਿਆ ਹੈ ਤਾਂ ਤੁਹਾਨੂੰ ਬਿਹਤਰੀਨ ਨੈਟ ਸਪੀਡ ਮਿਲੇਗੀ। ਜੀਓ ਨੇ ਆਪਟੀਕਲ ਫਾਈਬਰ ਦਾ ਹੀ ਜਾਲ ਫੈਲਾਇਆ ਹੈ। ਇਸੇ ਕਾਰਨ ਜੀਓ ਗੀਗਾਫਾਈਬਰ 'ਚ ਯੂਜ਼ਰਸ ਨੂੰ ਚੰਗੀ ਇੰਟਰਨੈਟ ਸਪੀਡ ਮਿਲੇਗੀ।


ਕਿਵੇਂ ਕਰੋ 4ਜੀ ਸਪੀਡ ਬਿਹਤਰ?

ਤੁਹਾਡੇ ਵਿਚ ਕਈ ਯੂਜ਼ਰਸ ਨੂੰ ਲੱਗਦਾ ਹੋਵੇਗਾ ਕਿ 4ਜੀ ਨੈਟਵਰਕ ਆਉਣ ਦੇ ਬਾਅਦ ਵੀ ਨੈਟ ਸਪੀਡ ਏਨੀ ਸਲੋ ਕਿਉਂ ਹੈ? ਇਹ ਇਸ ਲਈ ਹੈ ਕਿਉਂਕਿ 4ਜੀ ਐੱਲਟੀਈ ਕੁਨੈਕਟੀਵਿਟੀ ਵਾਲੇ ਸਮਾਰਟਫੋਨਸ ਦੀ ਗਿਣਤੀ ਵੱਧ ਗਈ ਹੈ। ਸਪੈਕਟਰਮ ਦੀ ਸੀਮਤ ਰੇਂਜ ਹੋਣ ਦੇ ਕਾਰਨ ਇੰਟਰਨੈਟ ਦੀ ਸਪੀਡ ਸਲੋ ਆਉਂਦੀ ਹੈ। ਆਪਣੇ ਫੋਨ 'ਚ 4ਜੀ ਸਪੀਡ ਨੂੰ ਬਿਹਤਰ ਕਰਨ ਲਈ ਤੁਸੀਂ ਇਨ੍ਹਾਂ ਟਿਪਸ ਦਾ ਇਸਤੇਮਾਲ ਕਰ ਸਕਦੇ ਹੋ:

ਭਾਰਤ 'ਚ 4ਜੀ ਨੂੰ ਸ਼ੁਰੂ ਹੋਏ ਜ਼ਿਆਦਾ ਸਮਾਂ ਨਹੀਂ ਹੋਇਆ। ਪਰ ਇਸ ਤੋਂ ਪਹਿਲਾਂ 4ਜੀ ਸਮਾਰਟਫੋਨਸ ਜ਼ਰੂਰ ਉਪਲਬੱਧ ਸਨ। ਜੇਕਰ ਤੁਹਾਡਾ ਸਮਾਰਟਫੋਨ 4ਜੀ ਨੈਟਵਰਕ ਸਪੋਰਟ ਕਰਦਾ ਹੈ ਤਾਂ ਫੋਨ ਸੈਟਿੰਗਸ 'ਚ ਮੋਬਾਈਲ ਨੈਟਵਰਕ 'ਚ ਜਾਓ। ਇਸ ਵਿਚ preferred type of network 'ਚ 4ਜੀ ਨੂੰ ਇਨੇਬਲ ਕਰ ਦਿਓ। ਨਵੇਂ 4ਜੀ ਫੋਨਸ 'ਚ ਇਹ ਸੈਟਿੰਗ ਪਹਿਲਾਂ ਤੋਂ ਹੋਈ ਹੁੰਦੀ ਹੈ।


ਆਪਣੇ ਅਕਸੈਸ ਪੁਆਇੰਟ ਨੈਟਵਰਕ ਯਾਨੀ APN ਨੂੰ ਵੀ ਚੈੱਕ ਕਰ ਲਵੋ। ਸਹੀ APN ਦੀ ਚੋਣ ਕਰਨਾ ਵੀ ਜ਼ਰੂਰੀ ਹੈ। ਆਪਣੇ APN ਨੂੰ ਰੀਸੈੱਟ ਕਰਨ ਲਈ ਫੋਨ ਸੈਟਿੰਗਸ 'ਚ ਮੋਬਾਈਲ ਨੈਟਵਰਕ 'ਚ ਜਾਓ। ਇਸਦੇ ਬਾਅਦ ਅਕਸੈਸ ਪੁਆਇੰਟ ਨੇਮਸ 'ਚ ਜਾ ਕੇ ਪੇਜ ਦੇ ਟੌਪ 'ਤੇ ਮੈਨਿਊ ਕਲਿਕ ਕਰੋ। ਇਸ ਵਿਚ Reset your APN ਨੂੰ ਡਿਫਾਲਟ 'ਤੇ ਸਿਲੈਕਟ ਕਰ ਲਵੋ।


ਚੰਗੇ Antennas ਵਾਲੇ ਸਮਾਰਟਫੋਨ ਨੂੰ ਖਰੀਦੋ

ਅੱਜਕਲ੍ਹ ਸਸਤੀ ਕੀਮਤ 'ਚ 4ਜੀ ਸਮਾਰਟਫੋਨ ਉਪਲਬੱਧ ਹਨ। ਪਰ ਇਸ ਤਰ੍ਹਾਂ ਸਮਾਰਟਫੋਨ ਲੈਣ ਤੋਂ ਪਹਿਲਾਂ ਅਸੀਂ ਇਹ ਧਿਆਨ ਨਹੀਂ ਰੱਖਣ ਦੀ ਕਈ ਫੋਨ ਨਿਰਮਾਤਾ ਆਪਣੇ ਫੋਨਸ 'ਚ ਚੰਗੀ ਕੁਆਲਿਟੀ ਦੇ Antennas ਦਾ ਇਸਤੇਮਾਲ ਨਹੀਂ ਕਰਦੇ। ਇਸ ਲਈ ਤੁਹਾਨੂੰ ਫੋਨ ਦਾ ਪ੍ਰੋਸੈਸਸਰ ਕਿੰਨਾ ਵੀ ਚੰਗਾ ਹੋਵੇ, ਪਰ ਇਹ ਜ਼ਰੂਰੀ ਨਹੀਂ ਕਿ ਉਸਦਾ Antennas ਵੀ ਚੰਗਾ ਹੋਵੇਗਾ। ਇਸ ਲਈ ਫੋਨ ਲੈਂਦੇ ਸਮੇਂ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ।


ਐਪਸ ਦਾ ਕਰੋ ਸਹੀ ਇਸਤੇਮਾਲ

ਤੁਹਾਡੇ ਸਮਾਰਟਫੋਨ ਦੀ 4ਜੀ ਇੰਟਰਨੈੱਟ ਸਪੀਡ ਫੇਸਬੁੱਕ, ਟਵਿਟਰ, ਇੰਸਟਾਗ੍ਰਾਮ ਵਰਗੇ ਐਪਸ ਦੇ ਇਸਤੇਮਾਲ 'ਤੇ ਵੀ ਨਿਰਭਰ ਕਰਦੀ ਹੈ। ਇਹ ਐਪਸ ਇੰਟਰਨੈਟ ਸਪੀਡ ਨੂੰ ਸਲੋ ਕਰਨ ਦੇ ਨਾਲ ਨਾਲ ਜ਼ਿਆਦਾ ਡੈਟਾ ਖਪਤ ਵੀ ਕਰਦੇ ਹਨ। ਇਨ੍ਹਾਂ ਐਪਸ 'ਚ ਕੁਝ ਬਦਲਾਅ ਕਰ ਕੇ ਤੁਸੀਂ ਡੈਟਾ ਖਪਤ ਨੂੰ ਵੀ ਕਰ ਸਕਦੇ ਹੋ ਅਤੇ ਆਪਣੇ ਇੰਟਰਨੈਟ ਸਪੀਡ ਨੂੰ ਥੋੜ੍ਹਾ ਬਿਹਤਰ ਵੀ ਕਰ ਸਕਦੇ ਹੋ। ਕ੍ਰੋਮਾ ਜਾਂ ਓਪੇਰਾ ਵਰਗੇ ਬ੍ਰਾਊਜ਼ਰਸ ਦਾ ਇਸਤੇਮਾਲ ਕਰਦੇ ਸਮੇਂ ਡੈਟਾ ਸਾਵੇਰ ਮੋਡ ਨੂੰ ਔਨ ਕਰ ਦਿਓ। ਇਸ ਨਾਲ ਵੈਬ ਪੇਜ ਦਾ ਲੋਡ ਟਾਈਮ ਘੱਟ ਹੋ ਜਾਵੇਗਾ। ਇਸ ਤਰ੍ਹਾਂ ਦੀ ਟ੍ਰਿਕਸ ਦਾ ਇਸਤੇਮਾਲ ਕਰ ਕੇ ਤੁਸੀਂ ਆਪਣੇ ਫੋਨ 'ਚ 4ਜੀ ਸਪੀਡ ਨੂੰ ਬਿਹਤਰ ਕਰ ਸਕਦੇ ਹੋ।