ਡਿਜੀਟਲ ਡੈਸਕ, ਨਵੀਂ ਦਿੱਲੀ : Disc Brake Holes : ਅੱਜਕਲ੍ਹ ਬਾਈਕ ਨਿਰਮਾਤਾ ਰਾਈਡਰ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖ ਰਹੇ ਹਨ। ਇਸ ਕਰਕੇ ਤੁਹਾਨੂੰ ਜ਼ਿਆਦਾਤਰ ਮੋਟਰਸਾਈਕਲਾਂ 'ਚ ਡਿਸਕ ਬ੍ਰੇਕ ਦੇਖਣ ਨੂੰ ਮਿਲਦੀਆਂ ਹਨ। ਪਹਿਲਾਂ ਇਹ ਸਿਰਫ ਹਾਈ ਐਂਡ ਮੋਟਰਸਾਈਕਲਾਂ 'ਚ ਮਿਲਦੀਆਂ ਸਨ। ਸੁਰੱਖਿਆ ਦੇ ਲਿਹਾਜ਼ ਨਾਲ ਇਹ ਬ੍ਰੇਕ ਕਾਫੀ ਭਰੋਸੇਮੰਦ ਸਾਬਿਤ ਹੁੰਦੀਆਂ ਹਨ। ਜੇਕਰ ਤੁਸੀਂ ਇਸ ਤਰ੍ਹਾਂ ਦੀ ਬ੍ਰੇਕ ਨੂੰ ਧਿਆਨ ਨਾਲ ਦੇਖਿਆ ਹੋਵੇਗਾ ਤਾਂ ਇਸ ਦੀ ਡਿਸਕ 'ਤੇ ਛੋਟੇ-ਛੋਟੇ ਛੇਕ ਦੇਖੇ ਹੋਣਗੇ ਜੋ ਡਰੱਮ ਬ੍ਰੇਕਾਂ 'ਚ ਨਹੀਂ ਦਿਖਾਈ ਦਿੰਦੇ। ਨਾਲ ਹੀ, ਇਸ ਤਰ੍ਹਾਂ ਦੇਡਿਸਕ ਹੋਲ ਸਿਰਫ਼ ਦੋ ਪਹੀਆ ਵਾਹਨਾਂ ਵਿੱਚ ਦਿਖਾਈ ਦਿੰਦੇ ਹਨ। ਇਹ ਕਾਰਾਂ 'ਚ ਨਜ਼ਰ ਨਹੀਂ ਆਉਂਦੇ, ਪਰ ਇਹ ਛੇਕ ਕਿਉਂ ਕੀਤੇ ਜਾਂਦੇ ਹਨ ਤੇ ਇਸ ਦਾ ਤੁਹਾਡੀ ਸੁਰੱਖਿਆ ਨਾਲ ਕੀ ਸਬੰਧ ਹੈ, ਅੱਜ ਅਸੀਂ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਜਾਣਾਂਗੇ।

ਦੁਰਘਟਨਾਵਾਂ ਤੋਂ ਬਚਾਉਂਦੀ ਹੈ

ਡਿਸਕ ਬ੍ਰੇਕ ਇਕ ਡਿਸਕ ਪਲੇਟ ਜ਼ਰੀਏ ਵਾਹਨ ਨੂੰ ਰੋਕਦਾ ਹੈ। ਇਸ 'ਚ ਬ੍ਰੇਕ ਪਲੇਟ, ਬ੍ਰੇਕ ਪੈਡ ਮੁੱਖ ਤੌਰ 'ਤੇ ਕੰਮ ਕਰਦੇ ਹਨ। ਜਦੋਂ ਡਰਾਈਵਰ ਤੇਜ਼ ਰਫ਼ਤਾਰ ਵਾਹਨ ਨੂੰ ਬ੍ਰੇਕ ਲਗਾਉਂਦਾ ਹੈ ਤਾਂ ਬ੍ਰੇਕ ਪਲੇਟ ਤੇ ਬ੍ਰੇਕ ਪੈਡ ਵਿਚਕਾਰ ਜ਼ਬਰਦਸਤ ਰਗੜ ਪੈਦਾ ਗੁੰਜੀ ਹੈ, ਜਿਸ ਕਾਰਨ ਗੱਡੀ ਰੁਕ ਜਾਂਦੀ ਹੈ। ਪਰ ਜਦੋਂ ਡਰਾਈਵਰ ਇਸ ਨੂੰ ਵਾਰ-ਵਾਰ ਦਬਾਉਦਾ ਹੈ ਤਾਂ ਬਹੁਤ ਜ਼ਿਆਦਾ ਰਗੜ ਕਾਰਨ ਬ੍ਰੇਕ ਪਲੇਟ ਗਰਮ ਹੋ ਜਾਂਦੀ ਹੈ ਤੇ ਇਸ ਦੇ ਟੁੱਟਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹਾ ਹੋਣ 'ਤੇ ਬ੍ਰੇਕਾਂ ਕੰਮ ਕਰਨਾ ਬੰਦ ਕਰ ਦੇਣਗੀਆਂ ਤੇ ਸਵਾਰ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ। ਅਜਿਹੀ ਸਥਿਤੀ 'ਚ ਇਹ ਛੇਕ ਮਦਦਗਾਰ ਸਾਬਿਤ ਹੁੰਦੇ ਹਨ। ਬ੍ਰੇਕ ਪਲੇਟ 'ਤੇ ਇਹ ਛੇਕ ਰਗੜ ਰਾਹੀਂ ਪੈਦਾ ਹੋਈ ਗਰਮੀ ਨੂੰ ਬਾਹਰ ਕੱਢਦੇ ਹਨ ਤਾਂ ਜੋ ਡਿਸਕ ਪਲੇਟ ਜ਼ਿਆਦਾ ਗਰਮ ਨਾ ਹੋਵੇ।

ਬਿਹਤਰ ਸੰਤੁਲਨ 'ਚ ਮਦਦਗਾਰ

ਜ਼ਿਆਦਾ ਨਮੀ ਵਾਲੀਆਂ ਥਾਵਾਂ 'ਤੇ ਜਾਂ ਪਾਣੀ ਨਾਲ ਭਰੇ ਟੋਇਆਂ 'ਤੇ ਗੱਡੀ ਨੂੰ ਚਲਾਉਣ ਨਾਲ ਪਹੀਆਂ ਦੇ ਨਾਲ-ਨਾਲ ਗੱਡੀ ਦੇ ਬ੍ਰੇਕ 'ਤੇ ਵੀ ਪਾਣੀ ਜਮ੍ਹਾਂ ਹੋ ਜਾਂਦਾ ਹੈ। ਇਸ ਨਾਲ ਬ੍ਰੇਕ ਪੈਡ ਨੂੰ ਗਿੱਲਾ ਹੋ ਜਾਂਦਾ ਹੈ ਤੇ ਫਿਰ ਸਹੀ ਢੰਗ ਨਾਲ ਕੰਮ ਨਹੀਂ ਕਰਦਾ। ਇਸ ਸਥਿਤੀ 'ਚ ਗੱਡੀ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ। ਡਿਸਕ ਪਲੇਟ 'ਤੇ ਛੇਕ ਹੋਣ ਕਾਰਨ ਅੰਦਰ ਜੰਮੀ ਨਮੀ ਖੁੱਲ੍ਹੀ ਹਵਾ ਦੇ ਸੰਪੇਰਕ ਵਿਚ ਆ ਕੇ ਸੁੱਕ ਜਾਂਦੀ ਹੈ ਤੇ ਤੁਸੀਂ ਆਸਾਨੀ ਨਾਲ ਬ੍ਰੇਕ ਲਗਾ ਕੇ ਆਪਣੀ ਬਾਈਕ ਨੂੰ ਕੰਟਰੋਲ ਕਰ ਸਕਦੇ ਹੋ।

ਲੁਕ ਨੂੰ ਬਣਾਉਂਦੀ ਬਿਹਤਰ

ਡਿਸਕ ਬ੍ਰੇਕ ਦੇ ਪਲੇਟ 'ਚ ਛੇਕ ਹੋਣ ਦਾ ਇਕ ਹੋਰ ਫਾਇਦਾ ਹੈ। ਰਾਈਡਰ ਨੂੰ ਸੁਰੱਖਿਆ ਦੇਣ ਦੇ ਨਾਲ ਹੀ ਇਹ ਬਾਈਕ ਦੀ ਲੁਕ ਨੂੰ ਵੀ ਚਾਰ-ਚੰਨ ਲਗਾ ਦਿੰਦੀਆਂ ਹਨ। ਡਿਸਕ ਬ੍ਰੇਕ ਵਾਲੀ ਬਾਈਕ ਡਰੱਮ ਬ੍ਰੇਕ ਵਾਲੀ ਬਾਈਕ ਨਾਲੋਂ ਜ਼ਿਆਦਾ ਸ਼ਾਨਦਾਰ ਲੱਗਦੀ ਹੈ।

Posted By: Seema Anand