ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵਧੀਆ ਟੂ-ਵ੍ਹੀਲਰ ਨਿਰਮਾਤਾ ਕੰਪਨੀ ਹੀਰੋ ਆਪਣੇ ਸਕੂਟਰ Hero Duet ਨੂੰ ਖ਼ਰੀਦ 'ਤੇ ਗਾਹਕਾਂ ਨੂੰ ਖ਼ਾਸ ਆਫ਼ਰ ਦੇ ਰਹੀ ਹੈ। ਜੇ ਤੁਸੀਂ ਇਸ ਸਮੇਂ Hero Duet ਨੂੰ ਖ਼ਰੀਦੋ ਗਏ ਤਾਂ ਇਸ ਨੂੰ ਖ਼ਰੀਦਣਾ ਬਹੁਤ ਹੀ ਆਸਾਨ ਹੋ ਸਕਦਾ ਹੈ। ਤੁਹਾਨੂੰ ਇਕੋ ਵਾਰੀ ਸਾਰੀ ਰਕਮ ਦੇਣ ਦੀ ਜ਼ਰੂਰਤ ਨਹੀਂ ਬਲਕਿ ਕੁਝ ਕੁ ਰੁਪਏ ਦੇ ਕੇ ਇਸ ਸਕੂਟਰ ਨੂੰ ਆਪਣਾ ਬਣਾ ਸਕਦੇ ਹੋ ਤੇ ਬਾਕੀ ਦੇ ਪੈਸੇ ਈਐੱਮਆਈ ਦੇ ਜ਼ਰੀਏ ਦੇ ਸਕਦੇ ਹੋ।

ਇਸ ਤਿਉਹਾਰੀ ਸੀਜ਼ਨ Maruti Suzuki ਅਤੇ Hyundai ਦੀਆਂ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਮੋਟਾ Discount

ਪਾਵਰ ਤੇ ਸਪੈਸੀਫਿਕੇਸ਼ਨ

ਪਾਵਰ ਤੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ Hero Duet 'ਚ 109.9 cc ਦਾ ਸਿੰਗਲ ਸਿਲੰਡਰ 4 ਸਟ੍ਰਾਕ ਏਅਰ ਕੂਲਡ ਇੰਜਣ ਦਿੱਤਾ ਗਿਆ ਹੈ ਜੋ ਕਿ 7500 Rpm 'ਤੇ 8 Bhp ਦੀ ਪਾਵਰ ਤੇ 5500 Rpm 'ਤੇ 8.7 Nm ਦਾ ਟਾਰਕ ਜਨਰੇਟ ਕਰਦਾ ਹੈ। ਸੈਲਫ ਸਟਾਰਟ ਤੇ ਕਿੱਕ ਸਟਾਰਟ ਵਾਲੇ ਇਸ ਸਕੂਟਰ 'ਚ ਸ਼ਾਨਦਾਰ ਫ਼ੀਚਰ ਦਿੱਤੇ ਗਏ ਹਨ।

ਡਾਇਮੈਂਸ਼ਨ

ਡਾਇਮੈਂਸ਼ਨ ਦੀ ਗੱਲ ਕਰੀਏ ਤਾਂ Hero Duet ਦੀ ਲੰਬਾਈ 1830mm, ਚੌੜਾਈ 726mm, ਉਚਾਈ 1139mm, ਵ੍ਹੀਲਬੇਸ 1245mm, ਗ੍ਰਾਉਂਡ 155mm, ਕੁੱਲ ਭਾਰ116 ਕਿੱਲੋ ਹੈ। ਸਸਪੈਂਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਸਕੂਟਰ ਦੇ ਫ੍ਰੰਟ 'ਤੇ ਟੈਲੀਸਕੋਪਿਕ ਸ਼ਾਕ ਤੇ ਰੀਅਰ 'ਚ ਯੂਨਿਟ ਸਵਿੰਗ ਸਸਪੈਂਸ਼ਨ ਦਿੱਤਾ ਗਿਆ ਹੈ।

ਕਲਰ ਤੇ ਫ਼ੀਚਰ

ਇਹ ਸਕੂਟਰ ਪਰਪਲ, ਵ੍ਹਾਈਟ, ਰੈੱਡ, ਗ੍ਰੇਅ ਤੇ ਬਲੈਕ 'ਚ ਮੁਹੱਇਆ ਕਰਵਾਇਆ ਗਿਆ ਹੈ। ਫ਼ੀਚਰ ਦੀ ਗੱਲ ਕਰੀਏ ਤਾਂ ਇਸ ਸਕੂਟਰ 'ਚ ਹਮੇਸ਼ਾ ਚਾਲੂ ਰਹਿਣ ਵਾਲੀ ਹੈੱਡਲੈਂਪ, ਮੈਟਲ ਬਾਡੀ, ਇੰਟੀਗ੍ਰੇਟਿਡ ਬ੍ਰੇਕਿੰਗ ਤੇ ਮੋਬਾਈਲ ਚਾਰਜਿੰਗ ਦੇ ਨਾਲ ਬੂਟ ਲਾਈਟ ਦਿੱਤੀ ਗਈ ਹੈ।

ਕੀਮਤ

ਇਸ ਦੀ ਐਕਸ ਸ਼ੋਅ-ਰੂਮ ਕੀਮਤ 48,280 ਰੁਪਏ ਹੈ। ਆਫ਼ਰ ਦੀ ਗੱਲ ਕਰੀਏ ਤਾਂ 999 ਰੁਪਏ ਦੀ ਡਾਊਨ ਪੇਮੈਂਟ ਦੇ ਕੇ ਖ਼ਰੀਦਿਆ ਜਾ ਸਕਦਾ ਹੈ।

Posted By: Sarabjeet Kaur