Karwa Chauth Dress Ideas : ਕਰਵਾ ਚੌਥ ਦੇ ਦਿਨ ਪਤਨੀ ਵਰਤ ਰੱਖ ਕੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦੀ ਹੈ। ਇਸ ਸਾਲ ਤਿਉਹਾਰ 24 ਅਕਤੂਬਰ ਨੂੰ ਮਨਾਇਆ ਜਾਵੇਗਾ। ਕਰਵਾ ਚੌਥ ਦੇ ਦਿਨ ਔਰਤਾਂ ਨਿਰਜਲਾ ਵਰਤ ਰੱਖ ਕੇ ਹਾਰ-ਸ਼ਿੰਗਾਰ ਕਰਦੀਆਂ ਹਨ। ਉਹ ਰਾਤ ਸਮੇਂ ਚੰਦ ਨੂੰ ਅਰਘ ਦੇ ਕੇ ਪਤੀ ਦੇ ਹੱਥੋਂ ਪਾਣੀ ਪੀ ਕੇ ਵਰਤ ਤੋੜਦੀਆਂ ਹਨ। ਕਰਵਾ ਚੌਥ ’ਤੇ ਔਰਤਾਂ ਹੱਥ ’ਤੇ ਮਹਿੰਦੀ ਲਾਉਂਦੀਆਂ ਹਨ ਅਤੇ ਸੁੰਦਰ ਡਰੈੱਸ ਪਹਿਨਦੀਆਂ ਹਨ। ਹਾਲਾਂਕਿ, ਕਈ ਔਰਤਾਂ ਆਊਟਫਿਟਸ ਨੂੰ ਲੈ ਕੇ ਕਨਫਿਊਜ਼ਡ ਹਨ। ਆਖ਼ਰ ਕੀ ਪਹਿਨੇ ਜਿਸ ਨਾਲ ਸਭ ਤੋਂ ਸੁੰਦਰ ਅਤੇ ਸਟਾਈਲਿਸ਼ ਲੱਗੇ। ਇਸ ਨੂੰ ਲੈ ਕੇ ਅੱਜ ਅਸੀਂ ਤੁਹਾਡੀ ਮਦਦ ਕਰਨ ਜਾ ਰਹੇ ਹਾਂ। ਕੁਝ ਡਰੈਸਿਜ਼ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਟਰਾਈ ਕਰ ਕੇ ਤੁਸੀਂ ਸਭ ਤੋਂ ਗਲੈਮਰਜ਼ ਦਿਸੋਗੀਆਂ।

1. ਚਿਕਨਕਾਰੀ ਡਰੈੱਸ


ਚਿਕਨਕਾਰੀ ਭਾਰਤ ਦੀ ਸਭ ਤੋਂ ਖ਼ੂਬਸੂਰਤ ਹੱਥ ਦੀ ਕਢਾਈ ’ਚੋਂ ਇਕ ਹੈ। ਇਹ ਉਨ੍ਹਾਂ ਲੜਕੀਆਂ ਲਈ ਕਲਾਸਿਕ ਲੁੱਕ ਹੈ, ਜੋ ਡਰੈੱਸ ਅਪ ਕਰਨਾ ਚਾਹੁੰਦੀਆਂ ਹਨ। ਉਹ ਕੁਝ ਭਾਰੀ ਨਹੀਂ ਪਹਿਨਣਾ ਚਾਹੁੰਦੀਆਂ। ਕੁਝ ਗਹਿਣਿਆਂ ਨਾਲ ਸਜ਼ੀ ਇਕ ਚਿਕਨਕਾਰੀ ਡਰੈੱਸ ਪਹਿਨ ਕੇ ਤੁਸੀਂ ਚੰਦ ਵਾਂਗ ਚਮਕ ਉਠੋਗੇ।

2. ਅਨਾਰਕਲੀ ਸੂਟ


ਪਿਛਲੇ ਕੁਝ ਸਾਲਾਂ ’ਚ ਪਲਾਜ਼ੋ ਅਤੇ ਅਨਾਰਕਲੀ ਡਰੈੱਸ ਔਰਤਾਂ ਦੀ ਪਹਿਲੀ ਪਸੰਦ ਬਣ ਗਈ ਹੈ। ਇਹ ਆਊਟਫਿਟ ਜਿੱਥੇ ਬੇਹੱਦ ਕਨਫਰਟੇਬਲ ਹੈ, ਉਹ ਹਰ ਲੜਕੀਆਂ ’ਤੇ ਜਚਦਾ ਹੈ। ਇਸ ਕਰਵਾ ਚੌਥ ’ਤੇ ਤੁਸੀਂ ਅਨਾਰਕਲੀ ਸੂਟ ਪਹਿਨੋ ਅਤੇ ਇਸ ਨੂੰ ਦੁਪੱਟੇ ਨਾਲ ਪੇਅਰ ਕਰੋ। ਇਹ ਚੰਗਾ ਲੱਗੇਗਾ।

3. ਸ਼ਰਾਰਾ ਸੂਟ


ਪੁਰਾਣੇ ਸਮੇਂ ’ਚ ਕਰਵਾ ਚੌਥ ਸਿਰਫ਼ ਪੰਜਾਬ ’ਚ ਮਨਾਇਆ ਜਾਂਦਾ ਸੀ। ਇਸ ਲਈ ਕਈ ਪੰਜਾਬੀ ਔਰਤਾਂ ਅਜੇ ਵੀ ਕਰਵਾ ਚੌਥ ’ਤੇ ਸੂਟ ਪਹਿਨਣ ਦੀ ਪਰੰਪਰਾ ਨਿਭਾਉਂਦੀਆਂ ਹਨ। ਜੇਕਰ ਤੁਸੀਂ ਵੀ ਚਾਹੋ ਤਾਂ ਕਰਵਾ ਚੌਥ ’ਤੇ ਇਕ ਸਿੰਪਲ ਸ਼ਰਾਰਾ ਸੂਟ ਪਹਿਨ ਸਕਦੇ ਹੋ।

4. ਸਾੜੀ


ਜੇਕਰ ਤੁਸੀਂ ਇਕ ਸਾੜੀ ਗਰਲ ਹੋ ਅਤੇ ਸਾੜੀਆਂ ਵੇਖਣ ਜਾ ਰਹੇ ਹੋ। ਜੋ ਆਪਣੀ ਪਸੰਦੀਦਾ ਸਿਲਕ ਜਾਂ ਬਿਹਤਰ ਚੁਣੋ। ਉਂਜ ਸਾੜੀ ’ਚ ਹਰ ਔਰਤ ਬੇਹੱਦ ਖੂਬਸੂਰਤ ਲੱਗਦੀ ਹੈ।

5. ਜੈਕੇਟ ਨਾਲ ਪਲਾਜੋ


ਇਕ ਟਰੈਂਡੀ ਜੈਕੇਟ ਨਾਲ ਪਲਾਜੋ ਤੁਹਾਡੇ ਲੁੱਕ ਨੂੰ ਚਾਰ ਚੰਦ ਲਾ ਦੇਵੇਗਾ। ਉੱਥੇ, ਬੇਹੱਦ ਆਰਾਮਦਾਇਕ ਵੀ ਹੈ। ਇਸ ਦੇ ਨਾਲ ਝੁਮਕੇ ਅਤੇ ਚੂੜੀਆਂ ਪਹਿਨੋ, ਜੋ ਤੁਹਾਡੇ ਲੁੱਕ ਦੀ ਸ਼ਾਨ ਵਧਾ ਦੇਵੇਗਾ।

Posted By: Jagjit Singh