ਨਵੀਂ ਦਿੱਲੀ : TVS ਮੋਟਰ ਕੰਪਨੀ ਨੇ ਆਪਣਾ ਨਵਾਂ ਡਊਲ ਟੋਨ ਸਪੈਸ਼ਲ ਐਡੀਸ਼ਨ 110 cc ਮੋਟਰਸਾਈਕਲ ਬ੍ਰਾਂਡ TVS StaR City+ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨਵੇਂ ਵੇਰੀਐਂਟ ਨੂੰ ਤਿਉਹਾਰੀ ਸੀਜ਼ਨ 'ਚ ਉਤਾਰ ਦਿੱਤਾ ਹੈ ਤੇ ਇਸ 'ਚ ਵ੍ਹਾਈਟ-ਬਲੈਕ ਡਊਲ ਟੋਨ ਕਲਰ ਦਿੱਤਾ ਗਿਆ ਹੈ ਜੋ ਕਿ ਕਾਫ਼ੀ ਆਕਰਸ਼ਿਤ ਲੁੱਕ ਵਾਲਾ ਹੈ। ਨਵਾਂ ਡਊਲ ਟੋਨ ਸਪੈਸ਼ਲ ਐਡੀਸ਼ਨ 'ਚ ਪ੍ਰੀਮੀਅਮ ਡਊਲ ਟੋਨ ਸੀਟ ਦਿੱਤੀ ਗਈ ਹੈ। TVS StaR City+ 110 cc ਸੈਗਮੈਂਟ ਸਟਾਈਲਿਸ਼ ਤੇ ਫ੍ਰੈਸ਼ ਲੁੱਕ ਵਾਲਾ ਮੋਟਰਸਾਈਕਲ ਹੈ। ਇਸ ਦੀ ਕੀਮਤ 54,579 ਰੁਪਏ ਰੱਖੀ ਹੈ। TVS StaR City+ 'ਚ ਹੈੱਡਲਾਈਟ ਆਨ ਤੇ ਬੈਸਟ-ਇਨ-ਕਲਾਸ ਫ਼ੀਚਰ ਸ਼ਾਮਲ ਹੈ। ਇਸ ਦੇ ਇਲਾਵਾ ਇਸ 'ਚ ਬਲੈਕ ਵ੍ਹੀਲਸ, ਪ੍ਰੀਮੀਅਮ 3ਡੀ ਸਟਾਈਲਿਸ਼ ਫਲੈਸ਼ੀ ਟੇਲ ਲੈਂਪ ਦਿੱਤਾ ਗਿਆ ਹੈ।

Posted By: Sarabjeet Kaur