ਨਵੀਂ ਦਿੱਲੀ : ਦੱਖਣੀ ਕੋਰੀਆ ਦੀ ਵਾਹਨ ਨਿਰਮਾਤਾ ਕੰਪਨੀ ਕੀਆ ਮੋਟਰਜ਼ ਤਿਉਹਾਰੀ ਸੀਜ਼ਨ ਦੌਰਾਨ ਵਿਕਰੀ ਵਧਾਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਕੰਪਨੀ ਪਹਿਲੀ ਵਾਰ ਆਪਣੀ ਪ੍ਰੀਮੀਅਮ ਐੱਮਯੂਵੀ ਕਾਰਨੀਵਲ 'ਤੇ ਭਾਰੀ ਡਿਸਕਾਊਂਟ ਦੇ ਰਹੀ ਹੈ, ਜੋ ਐੱਮਪੀਵੀ ਖ਼ਰੀਦਣ ਵਾਲੇ ਗਾਹਕਾਂ ਲਈ ਕਾਫ਼ੀ ਲਾਹੇਵੰਦ ਸੌਦਾ ਹੈ। ਇੰਨਾ ਹੀ ਨਹੀਂ ਡਿਸਕਾਊਂਟ ਤੋਂ ਇਲਾਵਾ ਤੁਸੀਂ ਇਸ ਬਿਹਤਰੀਨ ਐੱਮਪੀਵੀ 'ਤੇ 3 ਮਹੀਨੇ ਦੀ ਈਐੱਮਆਈ ਤੋਂ ਵੀ ਛੁਟਕਾਰਾ ਪਾ ਸਕਦੇ ਹੋ।

ਪਹਿਲੇ ਦਿਨ ਦੀ ਕਾਰਨੀਵਲ ਵਿਕਰੀ 1,400 ਯੂਨਿਟ

ਦਰਅਸਲ ਕਾਰਨੀਵਲ ਭਾਰਤੀ ਬਾਜ਼ਾਰ 'ਚ ਕੀਆ ਮੋਟਰਜ਼ ਦੀ ਦੂਸਰੀ ਕਾਰ ਹੈ, ਜਿਸ ਨੂੰ 2020 ਆਟੋ ਐਕਸਪੋ 'ਚ 25 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਇਸ ਕਾਰ 'ਤੇ ਗਾਹਕਾਂ ਨੇ ਖ਼ੂਬ ਭਰੋਸਾ ਦਿਖਾਇਆ ਤੇ ਲਾਂਚਿੰਗ ਦੇ ਪਹਿਲੇ ਹੀ ਦਿਨ 1400 ਤੋਂ ਜ਼ਿਆਦਾ ਬੁਕਿੰਗ ਹੋਈ। ਇਸ ਕਾਰ ਨੂੰ ਫਰਵਰੀ 'ਚ ਲਾਂਚ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮਾਰਚ 'ਚ ਲਾਕਡਾਊਨ ਸ਼ੁਰੂ ਹੋ ਗਿਆ, ਜਿਸ ਕਰਕੇ ਵਿਕਰੀ 'ਚ ਕਈ ਖ਼ਾਸ ਵਾਧਾ ਦੇਖਣ ਨੂੰ ਨਹੀਂ ਮਿਲਿਆ। ਜਾਣਕਾਰੀ ਅਨੁਸਾਰ ਕੰਪਨੀ ਹੁਣ ਤਕ ਕਾਰਨੀਵਲ ਦੀਆਂ ਕੁੱਲ 3,828 ਯੂਨਿਟ ਹੀ ਸੇਲ ਕਰ ਸਕੀ ਹੈ।

ਕੀ ਹੈ ਆਫ਼ਰ

ਕਾਰਨੀਵਲ 'ਤੇ ਕੰਪਨੀ 2.1 ਲੱਖ ਰੁਪਏ ਤਕ ਦੀ ਛੋਟ ਮੁਹੱਈਆ ਕਰਵਾ ਰਹੀ ਹੈ, ਜਿਸ 'ਚ 46,000 ਰੁਪਏ ਤਕ ਦੀ ਕਾਰਪੋਰੇਟ ਛੋਟ 80,000 ਰੁਪਏ ਤਕ ਦਾ ਐਕਸਚੇਂਜ ਬੋਨਸ, 3 ਸਾਲ ਦੀ ਅਨਲਿਮਟਿਡ ਕਿਲੋਮੀਟਰ ਮੇਨਟੈਂਸ ਪੈਕੇਜ ਤੇ 36,560 ਰੁਪਏ ਦੀ ਰਿਅਰ ਸੀਟ ਇੰਟਰਟੇਨਮੈਂਟ ਯੂਨਿਟ ਦਿੱਤੀ ਜਾ ਰਹੀ ਹੈ। ਇਨ੍ਹਾਂ ਸਾਰਿਆਂ ਤੋਂ ਇਲਾਵਾ ਕੀਆ ਦੀ ਇਸ ਕਾਰ ਨੂੰ ਖ਼ਰੀਦਣ 'ਤੇ ਕੰਪਨੀ ਵੱਲੋਂ ਦਿੱਤੀਆਂ ਜਾਣ ਵਾਲੀਆਂ ਕਈ ਆਸਾਨ ਈਐੱਮਆਈ ਯੋਜਨਾਵਾਂ ਦਾ ਵੀ ਲਾਭ ਉਠਾ ਸਕਦੇ ਹੋ।

ਸਿਰਫ਼ 767 ਰੁਪਏ ਪ੍ਰਤੀ ਲੱਖ ਈਐੱਮਆਈ

ਕੀਆ ਕਾਰਨੀਵਲ 'ਤੇ ਈਐੱਮਆਈ ਹਾਲੀਡੇ ਪਲਾਨ, ਗਾਹਕਾਂ ਨੂੰ ਆਪਣੇ ਪਹਿਲੇ 90 ਦਿਨਾਂ ਲਈ ਈਐੱਮਆਈ ਤੋਂ ਛੁਟਕਾਰਾ ਵੀ ਦਿੱਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਇਸ 'ਚ ਫਲੈਕਸੀਬਲ ਈਐੱਮਆਈ ਬਦਲ ਵੀ ਸ਼ਾਮਿਲ ਹੈ, ਜਿਸ ਤਹਿਤ ਗਾਹਕ ਹਰ ਸਾਲ ਆਪਣੀਆਂ ਤਿੰਨ ਈਐੱਮਆਈ ਨੂੰ 50 ਫ਼ੀਸਦੀ ਤਕ ਘੱਟ ਕਰਵਾ ਸਕਦੇ ਹਨ। ਹਾਲਾਂਕਿ ਇੱਥੇ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ ਕਿ ਗਾਹਕ ਈਐੱਮਆਈ 'ਤੇ ਡਿਫਾਲਟ ਨਾ ਹੋਵੇ। ਤੀਸਰੇ ਬਦਲ ਦੇ ਤੌਰ 'ਤੇ ਕੰਪਨੀ ਲਾਅ ਈਐੱਮਆਈ ਯੋਜਨਾ ਪੇਸ਼ ਕਰ ਰਹੀ ਹੈ, ਜਿਸ 'ਚ ਗਾਹਕ ਪਹਿਲੇ ਛੇ ਮਹੀਨਿਆਂ ਲਈ 767 ਰੁਪਏ ਪ੍ਰਤੀ ਲੱਖ ਦੀ ਘੱਟ ਈਐੱਮਆਈ ਦਾ ਲਾਭ ਉਠਾ ਸਕਦੇ ਹਨ।

Posted By: Harjinder Sodhi