ਜੇਐੱਨਐੱਨ, ਨਵੀਂ ਦਿੱਲੀ : ਸਤੰਬਰ ਮਹੀਨੇ ਤੋਂ ਬਾਅਦ ਜੇ ਤੁਸੀਂ ਕਾਰ ਖ਼ਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਹਾਂਡਾ ਦੀਆਂ ਦਮਦਾਰ ਕਾਰਾਂ 'ਚ ਇਕ Honda WR-V ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਖ਼ਰੀਦ 'ਤੇ ਕਾਰ 'ਤੇ ਮਿਲਣ ਵਾਲੇ ਡਿਸਕਾਊਂਟ ਦੇ ਨਾਲ-ਨਾਲ ਇਸ ਦੇ ਫੀਚਰਜ਼ ਤੇ ਸਪੈਸੀਫਿਕੇਸ਼ਨ ਦੀ ਵੀ ਜਾਣਕਾਰੀ ਦੇ ਰਹੇ ਹਾਂ।

ਡਿਸਕਾਊਂਟ ਤੇ ਕੀਮਤ

ਡਿਸਕਾਊਂਟ ਦੀ ਗੱਲ ਕੀਤੀ ਜਾਵੇ ਤਾਂ Honda WR-V ਦੇ ਪੈਟਰੋਲ ਤੇ ਡੀਜ਼ਲ ਵਾਲੀ ਗੱਡੀ ਦੀ ਖ਼ਰੀਦ 'ਤੇ ਕੰਪਨੀ ਇਸ ਸਮੇਂ 20,000 ਰੁਪਏ ਦੇ ਨਕਦ ਡਿਸਕਾਊਂਟ ਦੀ ਪੇਸ਼ਕਸ਼ ਕਰ ਰਹੀ ਹੈ। ਕੀਮਤ ਦੀ ਗੱਲ ਕੀਤੀ ਜਾਵੇ ਤਾਂ ਹਾਂਡਾ ਡਬਲਿਊਆਰ-ਵੀ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 8,49,900 ਰੁਪਏ ਹੈ।

ਇੰਜਣ ਤੇ ਪਾਵਰ

ਇੰਜਣ ਤੇ ਪਾਵਰ ਦੇ ਮਾਮਲੇ 'ਚ Honda WR-V 'ਚ 1.2 ਲੀਟਰ ਦਾ i-VTEC ਇੰਜਣ ਹੈ, ਜੋ 89 ਐੱਚਪੀ ਦੀ ਪਾਵਰ ਤੇ 110 ਐੱਨਐੱਮ ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 5-ਸਪੀਡ ਮੈਨੂਅਰ ਗਿਅਰਬਾਕਸ ਨਾਲ ਲੈਸ ਹੈ। ਇਸ ਦੇ ਡੀਜ਼ਲ ਮਾਡਲ 'ਚ 1.5 ਲੀਟਰ ਦਾ i-DTEC ਇੰਜਣ ਹੈ, ਜੋ 99 ਐੱਚਪੀ ਦੀ ਪਾਵਰ ਤੇ 200 ਐੱਨਐੱਮ ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 6-ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਹੈ।

ਡਾਈਮੈਂਸ਼ਨ

ਡਾਈਮੈਂਸ਼ਨ ਦੀ ਗੱਲ ਕੀਤੀ ਜਾਵੇ ਤਾਂ ਲੰਬਾਈ 3999, ਚੌੜਾਈ 1734, ਉਚਾਈ 1601, ਵ੍ਹੀਲਬੇਸ 255, ਸੀਟਿੰਗ ਕਪੈਸਟੀ 5 ਸੀਟਰ ਤੇ ਬੂਟ ਸਪੇਸ 363 ਲੀਟਰ ਹੈ। ਜੇ ਬ੍ਰੇਕਿੰਗ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਫਰੰਟ 'ਚ ਡਿਸ ਬ੍ਰੇਕ ਦਿੱਤੀ ਗਈ ਹੈ ਤੇ ਰਿਅਰ 'ਚ ਡਰੰ ਬ੍ਰੇਕ ਦਿੱਤੀ ਗਈ ਹੈ।

Posted By: Harjinder Sodhi