ਨਵੀਂ ਦਿੱਲੀ : Triumph ਮੋਟਰਸਾਈਕਲ ਭਾਰਤ 'ਚ ਆਪਣੀ ਸਭ ਤੋਂ ਮਹਿੰਗੀ ਬਾਈਕ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਬਾਈਕ ਦਾ ਨਾਂ Triumph rocket 3GT ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਬਾਈਕ ਦੀ ਲਾਂਚਿੰਗ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹਾਲ ਹੀ 'ਚ ਇਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ 'ਚ ਲਾਂਚਿੰਗ ਦੀ ਤਰੀਕ ਦਾ ਖੁਲਾਸਾ ਕੀਤਾ ਗਿਆ ਹੈ।

Triumph ਦੇ ਇਸ ਮੋਟਰਸਾਈਕਲ 'ਚ Rocket 3GT 'ਚ 2,548-ਸੀਸੀ ਦਾ ਟ੍ਰਿਪਲ ਸਿਲੰਡਰ ਇੰਜਣ ਦਿੱਤਾ ਜਾਵੇਗਾ, ਜਿਸ ਦੀ ਵਰਤੋਂ ਕੰਪਨੀ ਮੌਜੂਦਾ ਮਾਡਲਾਂ 'ਚ ਵੀ ਕਰ ਰਹੀ ਹੈ। ਇਹ ਇੰਜਣ 167 ਪੀਐੱਸ ਦੀ ਪਾਵਰ ਕੇ 221 ਐੱਨਐÎਮ ਦੀ ਜ਼ਿਆਦਾ ਟਾਰਕ ਪੈਦਾ ਕਰਨ ਦੇ ਸਮਰੱਥ ਹੈ। ਇਸ ਦੇ ਨਾਲ ਹੀ ਇਹ ਬਾਈਕ ਨਾ ਸਿਰਫ਼ ਭਾਰਤੀ ਸਗੋਂ ਦੁਨੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਬਾਈਕਾਂ 'ਚੋਂ ਇਕ ਹੋਵੇਗੀ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ Triumph ਬਾਈਕ ਦੇ ਸ਼ੌਕੀਨਾਂ ਨੂੰ ਆਕਰਸ਼ਿਤ ਕਰਨ ਲਈ ਕੰਪਨੀ ਆਪਣੇ ਪੋਰਟ ਫੋਲੀਓ 'ਚ ਰਾਕੇਟ-3 ਮਾਡਲ ਦੇ ਜੀਟੀ ਐਡੀਸ਼ਨ ਨੂੰ ਜੋੜਨਾ ਚਾਹੁੰਦੀ ਹੈ, ਜੋ ਤਿੰਨ ਸਿਲੰਡਰਾਂ ਤੇ ਟਵਿੱਨ ਅਗਜਾਸਟ ਨਾਲ ਨਿਸ਼ਚਿਤ ਰੂਪ 'ਚ ਸਪੋਰਟਸ ਬਾਈਕ 'ਚ ਇਕ ਅਨੌਖੀ ਪਛਾਣ ਬਣਾਏਗੀ।

ਡਿਜ਼ਾਈਨ ਦੀ ਗੱਲ ਕਰੀਏ ਤਾਂ ਰਾਕੇਟ-3 ਦਾ ਨਵਾਂ ਜੀਟੀ ਐਡੀਸ਼ਨ Rocket 3R ਬਾਈਕ ਤੋਂ ਕਾਫ਼ੀ ਵੱਖਰਾ ਹੋਵੇਗਾ। ਰਾਕੇਟ-3 ਆਰ ਭਾਰਤ 'ਚ ਪਹਿਲਾਂ ਤੋਂ ਹੀ ਵਿਕਰੀ ਲਈ ਮੌਜੂਦ ਹੈ। ਜੇ ਕੀਮਤ ਦੀ ਗੱਲ ਕਰੀਏ ਤਾਂ ਨਵੀਂ ਟ੍ਰਇੰਫ Rocket 3GTਦੀ ਕੀਮਤ ਬਾਰੇ ਅਜੇ ਜਾਣਕਾਰੀ ਨਹੀਂ ਹੈ, ਹਾਲਾਂਕਿ ਕੰਪਨੀ ਦੀ ਰਾਕੇਟ 3 ਆਰ ਵਰਤਮਾਨ 'ਚ 18 ਲੱਖ ਦੀ ਕੀਮਤ 'ਚ ਵਿਕਰੀ ਲਈ ਮੁਹੱਈਆ ਹੈ। ਅਜਿਹੇ 'ਚ ਉਮੀਦ ਹੈ ਕਿ ਇਸ ਬਾਈਕ ਦੀ ਕੀਮਤ 20 ਲੱਖ ਦੇ ਆਸ-ਪਾਸ ਰੱਖੀ ਜਾ ਸਕਦੀ ਹੈ

Posted By: Harjinder Sodhi