ਨਵੀਂ ਦਿੱਲੀ : ਇਲੈਕਟ੍ਰਿਕ ਬਾਈਕ ਨਿਰਮਾਤਾ ਕੰਪਨੀ Tempus ਨੇ ਹਾਲ ਹੀ 'ਚ ਆਪਣੀ ਲੇਟੈਸਟ ਇਲੈਕਟ੍ਰਿਕ ਬਾਈਕ Titan R ਪੇਸ਼ ਕੀਤੀ ਹੈ। ਇਸ ਬਾਈਕ ਨੂੰ ਇਲੈਕਟ੍ਰਾਨਿਕ ਤੋਂ ਜ਼ਿਆਦਾ ਵਿੰਟੇਜ ਮੋਟਰਸਾਈਕਲ ਦਾ ਫੀਲ ਮਿਲ ਰਿਹਾ ਹੈ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਇਹ ਆਫਿਸ ਆਉਣ-ਜਾਣ ਲਈ ਇਕ ਪਰਫੈਕਟ ਬਾਈਕ ਹੈ ਅਤੇ ਇਸ ਨਾਲ ਘੁੰਮਣ ਤੋਂ ਇਲਾਵਾ ਆਫਰੋਡਿੰਗ ਵੀ ਕੀਤੀ ਜਾ ਸਕਦੀ ਹੈ।

ਮੈਟਲ ਬਾਡੀ ਦਾ ਕੀਤਾ ਗਿਆ ਇਸਤੇਮਾਲ

Titan R 'ਚ ਓਲਡ ਏਜ ਟੈਸਟਿਡ ਮੈਟੀਰੀਅਲ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਇਸ ਦੇ ਫਰੇਮ ਨੂੰ ਏਅਰਕ੍ਰਾਫਟ ਗ੍ਰੇਡ ਸਟੀਲ ਨਾਲ ਬਣਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਕੰਪਨੀ ਨੇ ਇਸ ਈ-ਬਾਈਕ ਦੇ ਫਰੰਟ ਵਿਚ ਦੋ ਵੱਡੀਆਂ LED ਲਾਈਟ ਦਾ ਇਸਤੇਮਾਲ ਕੀਤਾ ਹੈ ਜਦਕਿ ਰਿਅਰ ਵਿਚ ਦੋ ਛੋਟੀਆਂ-ਛੋਟੀਆਂ ਮਾਡਰਨ ਲੁੱਕ ਵਾਲੀਆਂ ਟੇਲਲਾਈਟ ਲਗਾਈਆਂ ਗਈਆਂ ਹਨ।

ਪਾਸਵਰਡ ਨਾਲ ਚਾਲੂ ਹੁੰਦੀ ਹੈ ਇਗਨਿਸ਼ਨ

ਕਲਾਸਿਕ ਕੈਫੇ ਰੇਸਰ ਵਰਗੀ ਦਿਸਣ ਵਾਲੀ ਇਸ ਈ-ਬਾਈਕ 'ਚ ਪਾਸਵਰਡ ਪ੍ਰੋਟੈਕਸ਼ਨ ਇਗਨਿਸ਼ਨ ਸਿਸਟਮ ਦਿੱਤਾ ਗਿਆ ਹੈ ਜਿਸ ਨਾਲ ਇਸ ਬਾਈਕ ਦਾ ਚੋਰੀ ਹੋਣ ਦਾ ਖ਼ਤਰਾ ਕਾਫ਼ੀ ਹੱਦ ਤਕ ਘਟ ਜਾਂਦਾ ਹੈ। ਇਸ ਤੋਂ ਇਲਾਵਾ ਬਾਈਕ 'ਚ ਕਲਰ LCD ਡਿਸਪਲੇ ਦਿੱਤੀ ਗਈ ਹੈ ਜੋ ਟਾਈਮ, ਸਪੀਡ, ਰੇਂਜ ਅਤੇ ਬੈਟਰੀ ਪਰਸੈਂਟੇਜ ਦੀ ਜਾਣਕਾਰੀ ਦਿੰਦੀ ਹੈ।

Posted By: Seema Anand