ਨਵੀਂ ਦਿੱਲੀ, ਆਟੋ ਡੈਸਕ : ਦਿੱਲੀ 'ਚ ਅਗਲੇ ਹਫ਼ਤੇ ਤੋਂ ਇਲੈਕਟ੍ਰੌਨਿਕ ਵਾਹਨਾਂ ਦੀ ਖਰੀਦ 'ਤੇ ਸਬਸਿਡੀ ਮਿਲਣੀ ਸ਼ੁਰੂ ਹੋ ਸਕਦੀ ਹੈ ਤੇ ਕਾਰਾਂ 'ਤੇ ਡੇਢ ਲੱਖ ਤੇ ਦੋਪਹੀਆ ਵਾਹਨਾਂ 'ਤੇ 30,000 ਦੀ ਮੈਕਸੀਮਮ ਸਬਸਿਡੀ ਆਫਰ ਕੀਤੀ ਜਾ ਸਕਦੀ ਹੈ ਤੇ ਇਸ ਸਬਸਿਡੀ ਲਈ ਸਾਫਟਵੇਅਰ ਵੀ ਤਿਆਰ ਕੀਤਾ ਜਾ ਚੁੱਕਾ ਹੈ। ਅਜਿਹੇ ਵਿਚ ਲੋਕਾਂ ਨੂੰ EV ਖਰੀਦਣ ਲਈ ਉਤਸ਼ਾਹ ਮਿਲੇਗਾ। ਇਸ ਮੌਕੇ ਅਸੀਂ ਤੁਹਾਨੂੰ Tata Nexon EV ਬਾਰੇ ਦੱਸਣ ਜਾ ਰਹੇ ਹਾਂ ਜਿਹੜੇ ਭਾਰਤ 'ਚ ਮੌਜੂਦ ਸਸਤੀ EV 'ਚੋਂ ਇਕ ਹੈ ਜਿਹੜੀ ਬਿਹਤਰੀਨ ਰੇਂਜ ਦੇ ਨਾਲ ਆਉਂਦੀ ਹੈ।

ਬੈਟਰੀ ਤੇ ਪਾਵਰ : ਬੈਟਰੀ ਤੇ ਪਾਵਰ ਦੀ ਗੱਲ ਕਰੀਏ ਤਾਂ Tata Nexon EV 'ਚ ਪਰਮਾਨੈਂਟ ਮੈਗਨੇੱਟ ਏਸੀ ਮੋਟਰ ਲਗਾਈ ਗਈ ਹੈ ਜਿਹੜੀ ਇਸ ਕਾਰਨ ਨੂੰ ਜ਼ਬਰਦਸਤ ਪਾਵਰ ਦਿੰਦੀ ਹੈ। ਇਹ ਮੋਟਰ 30.2 ਦੇ kwh ਦੀ ਲਿਥੀਅਮ ਆਇਨ ਬੈਟਰੀ ਤੋਂ ਪਾਵਰ ਲੈਂਦੀ ਹੈ। ਇਹ ਬੈਟਰੀ ਲਿਕਵਿਡਕੂਲ ਟੈਕਨਾਲੌਜੀ ਨਾਲ ਲੈਸ ਹੈ ਜਿਸ ਨਾਲ ਇਸ ਦਾ ਤਾਪਮਾਨ ਕਾਬੂ ਹੇਠ ਰਹਿੰਦਾ ਹੈ ਤੇ ਚਾਰਜਿੰਗ ਦੌਰਾਨ ਜਾਂ ਫਿਰ ਗਰਮੀਆਂ 'ਚ ਇਹ ਜ਼ਿਆਦਾ ਗਰਮ ਨਹੀਂ ਹੁੰਦੀ।

ਰੇਂਜ : ਇਸ ਬੈਟਰੀ ਦੀ ਬਦੌਲਤ ਟਾਟਾ ਨੈਕਸਨ ਈਵੀ ਪ੍ਰਤੀ ਚਾਰਜਿੰਗ 312 ਕਿੱਲੋਮੀਟਰ ਦੀ ਦੂਰੀ ਤੈਅ ਕਰਨ 'ਚ ਸਮਰੱਥ ਹੈ ਤੇ ਇਸ ਕਾਰ ਨੂੰ 0 ਤੋਂ 100 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜਨ 'ਚ ਮਹਿਜ਼ 9.9 ਸੈਕੰਡ ਦਾ ਸਮਾਂ ਲਗਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਬੈਟਰੀ ਨੂੰ ਮਹਿਜ਼ 1 ਘੰਟੇ 'ਚ ਤਕਰੀਬਨ 80 ਫ਼ੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ ਜਿਹੜਾ ਕਾਫ਼ੀ ਘੱਟ ਸਮਾਂ ਹੈ, ਉੱਥੇ ਹੀ ਜੇਕਰ ਇਸ ਇਲੈਕਟ੍ਰਿਕ ਵਾਹਨ ਨੂੰ ਨਾਰਮਲ ਚਾਰਜਰ ਨਾਲ ਚਾਰਜ ਕੀਤਾ ਜਾਵੇ ਤਾਂ ਇਸ ਵਿਚ 8 ਘੰਟੇ ਦਾ ਸਮਾਂ ਲਗਦਾ ਹੈ।

ਫੀਚਰਜ਼ : ਜੇਕਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਇਲੈਕਟ੍ਰਿਕ ਵਾਹਨ 'ਚ ਇਲੈਕਟ੍ਰੌਨਿਕ ਬ੍ਰੇਕ ਫੋਰਸ ਡਿਸਟ੍ਰੀਬਿਊਸ਼ਨ, ਐਂਟੀ ਲੌਕ ਬ੍ਰੇਕਿੰਗ ਸਿਸਟਮ, ਕੀਲੇਸ ਐਂਟਰੀ, ਆਟੋਮੈਟਿਕ ਕਲਾਈਮੇਟ ਕੰਟਰੋਲ, ਰਿਵਰਸ ਪਾਰਕਿੰਗ ਕੈਮਰਾ, 7 ਇੰਚ ਦਾ ਇਨਫੋਟੇਨਮੈਂਟ ਸਿਸਟਮ ਜਿਵੇਂ ਬਿਹਤਰੀ ਫੀਚਰ ਦਿੱਤੇ ਗਏ ਹਨ।

ਕੀਮਤ : ਕੀਮਤ ਦੀ ਗੱਲ ਕਰੀਏ ਤਾਂ ਇਸ ਕਾਰ ਨੂੰ ਤੁਸੀਂ 13.99 ਲੱਖ ਰੁਪਏ (ਐਕਸ-ਸ਼ੋਅਰੂਮ) ਕੀਮਤ 'ਚ ਖਰੀਦ ਸਕਦੇ ਹੋ।

Posted By: Seema Anand