• ਕੰਪਨੀ ਨੇ ਕਿਹਾ- ਫਿਊਲ ਮਹਿੰਗਾ ਹੋਣ ਕਾਰਨ ਲਿਆ ਹੈ ਇਹ ਫ਼ੈਸਲਾ
  • ਅਗਲੇ ਮਹੀਨੇ ਪ੍ਰੀਮੀਅਮ ਐੱਸਯੂਵੀ ਹੈਰੀਅਰ ਵੀ ਲਾਂਚ ਕਰੇਗੀ ਕੰਪਨੀ


ਨਵੀਂ ਦਿੱਲੀ- ਟਾਟਾ ਮੋਟਰਜ਼ ਇਕ ਜਨਵਰੀ ਤੋਂ ਗੱਡੀਆਂ ਦੀਆਂ ਕੀਮਤਾਂ 'ਚ 40 ਹਜ਼ਾਰ ਰੁਪਏ ਤਕ ਵਾਧਾ ਕਰੇਗੀ। ਕੰਪਨੀ ਨੇ ਵੀਰਵਾਰ ਨੂੰ ਇਹ ਜਾਮਕੀਰ ਦਿੱੀਤ। ਉਸ ਦਾ ਕਹਿਣਾ ਹੈ ਕਿ ਫਿਊਲ ਮਹਿੰਗਾ ਹੋਣ ਅਤੇ ਲਾਗਤ ਵਧਣ ਕਾਰਨ ਕੀਮਤਾਂ ਵਧਣ ਦਾ ਫ਼ੈਸਲਾ ਲੈਣਾ ਪਿਆ। ਕੀਮਤਾਂ 'ਚ ਵਾਧਾ ਗੱਡੀਆਂ ਦੇ ਮਾਡਲ ਅਤੇ ਸ਼ਹਿਰ ਦੇ ਆਧਾਰ 'ਤੇ ਵੱਖੋ-ਵੱਖਰਾ ਹੋਵੇਗਾ। ਟਾਟਾ ਮੋਟਰਜ਼ ਦੇ ਯਾਤਰੀ ਵਾਹਨਾਂ ਵਿਚ ਨੈਨੋ ਕਾਰ ਤੋਂ ਲੈ ਕੇ ਪ੍ਰੀਮੀਅਮ ਹੈਕਸਾ ਤਕ ਸ਼ਾਮਲ ਹਨ। ਇਨ੍ਹਾਂ ਦੀ ਐਕਸ-ਸ਼ੋਅਰੂਮ (ਦਿੱਲੀ) ਕੀਮਤ ਲੱਖ ਰੁਪਏ ਤੋਂ 17.97 ਲੱਖ ਰੁਪਏ ਤਕ ਹੈ। ਟਾਟਾ ਮੋਟਰਜ਼ ਦੇ ਪ੍ਰੈਜ਼ੀਡੈਂਟ (ਪੈਸੰਜਰ ਵਹੀਕਲ ਬਿਜਨੈਸ ਯੂਨਿਟ), ਮਯੰਕ ਪਾਰਿਕਰ ਦਾ ਕਹਿਣਾ ਹੈ ਕਿ ਕੀਮਤਾਂ ਚ ਵਾਧੇ ਤੋਂ ਬਾਅਦ ਵੀ ਕੰਪਨੀ ਆਉਣ ਵਾਲੇ ਸਾਲ ਵਿਚ ਗ੍ਰੋਥ ਬਰਕਰਾਰ ਰੱਖਣ ਦੀ ਉਮੀਦ ਹੈ। ਕੰਪਨੀ ਜਨਵਰੀ ਵਿਚ ਨਵੀਂ ਪ੍ਰੀਮੀਅਮ ਐੱਸਯੂਵੀ ਹੈਰੀਅਰ ਵੀ ਲਾਂਚ ਕਰੇਗੀ।