ਨਵੀਂ ਦਿੱਲੀ, ਜੇਐੱਨਐੱਨ : Hayabusa Booking Resume: ਭਾਰਤ ’ਚ ਕੁਝ ਸਮੇਂ ਪਹਿਲਾਂ Suzuki ਨੇ ਆਪਣੀ ਬਹੁਪ੍ਰਤੀਸ਼ਤ bike hayabusa ਨੂੰ ਲਾਂਚ ਕੀਤਾ ਸੀ। New Generation Hayabusa ਦਾ ਪਹਿਲਾਂ ਬੈਚ ਸਿਰਫ਼ 101 ਇਕਾਈਆਂ ਤਕ ਸੀਮਤ ਸੀ। ਜੋ ਲਾਂਚ ਦੇ ਕੁਝ ਹੀ ਦਿਨਾਂ ’ਚ ਦੇਸ਼ ’ਚ ਵਿਕ ਗਈ। ਫਿਲਹਾਲ ਜਾਪਾਨੀ Automaker ਨੇ Hayabusa ਦੇ ਨਵੇਂ ਬੈਚ ਦੇ ਆਉਣ ਦਾ ਐਲਾਨ ਕਰ ਦਿੱਤਾ ਹੈ। ਮਿਲੀ ਰਿਪੋਰਟ ਮੁਤਾਬਕ ਕੰਪਨੀ ਇਕ ਜੁਲਾਈ ਨੂੰ ਭਾਵ ਅੱਜ ਸ਼ਾਮ 4 ਵਜੇ ਬਾਈਕ ਦੀ ਬੁਕਿੰਗ ਫਿਰ ਤੋਂ ਸ਼ੁਰੂ ਕਰਨ ਲਈ ਤਿਆਰ ਹੈ।


ਇਕ ਰੁਪਏ ਬੁਕਿੰਗ ਰਾਸ਼ੀ


Hayabusa ਦੀ ਬੁਕਿੰਗ ਲਈ ਟੋਕਨ ਰਾਸ਼ੀ ਇਕ ਲੱਖ ਰੁਪਏ ਰੱਖੀ ਗਈ ਹੈ। ਹਾਲਾਂਕਿ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਬਾਈਕ ਦੀ ਸੀਮਤ ਗਿਣਤੀ ਹੀ ਦੂਜੇ ਬੈਚ ’ਚ ਉਪਲਬਧ ਹੋਵੇਗੀ। ਦੱਸਣਯੋਗ ਹੈ ਕਿ ਨਵੀਂ ਪੀੜੀ ਦੀ Suzuki Hayabusa ਨੂੰ ਭਾਰਤੀ ਬਾਜ਼ਾਰ ’ਚ 16.40 ਲੱਖ (ਐਕਸ-ਸ਼ੋਅਰੂਮ) ਦੀ ਕੀਮਤ ’ਤੇ ਲਾਂਚ ਕੀਤਾ ਗਿਆ ਹੈ। ਜੋ ਪੁਰਾਣੇ ਮਾਡਲ ਦੀ ਤੁਲਨਾ ’ਚ ਕਰੀਬ 2.65 ਲੱਖ ਰੁਪਏ ਮਹਿੰਗੀ ਹੈ।


ਪਹਿਲਾਂ ਨਾਲੋ ਜ਼ਿਆਦਾ ਬਿਹਤਰ ਪਰ ਪਾਵਰ ’ਚ ਘੱਟ


ਤੀਜੀ ਪੀੜੀ ਦੀ Suzuki Hayabusa ਪ੍ਰਦਰਸ਼ਨ ਸਮੇਤ ਲਗਪਗ ਹਰ ਪਹਿਲੂ ’ਚ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ। ਇਸ ’ਚ 1,304 cc, ਫੋਰ-ਸਿਲੰਡਰ ਯੁਕਤ ਇੰਜਨ ਦਿੱਤਾ ਗਿਆ ਹੈ। ਜੋ 187 bhp ਦੀ ਪਾਵਰ ਤੋਂ 150 Nm ਦਾ Peak torque generate ਕਰਦਾ ਹੈ। ਹਾਲਾਂਕਿ ਇਹ ਸੈਕੰਡ-ਜੇਨ ਮਾਡਲ ਦੀ ਤੁਲਨਾ ’ਚ ਥੋੜ੍ਹੀ ਘੱਟ ਪਾਵਰ ਦਿੰਦਾ ਹੈ। ਨਵੀਂ ‘ਬੁਸਾ’ ’ਚ clutchless gearshift ਲਈ bi-direction quickshifter ਤੇ precise throttle ਪ੍ਰਤੀਕਿਰਿਆ ਲਈ ਰਾਈਡ-ਬਾਏ-ਵਾਅਰ ਵੀ ਮਿਲਦਾ ਹੈ।


ਪੁਰਾਣੇ ਮਾਡਲ ਦੀ ਤੁਲਣਾ ’ਚ ਜ਼ਿਆਦਾ ਸ਼ਾਰਪ


ਇਸ ਤੋਂ ਇਲਾਵਾ new hayabusa ਆਪਣੇ ਪੁਰਾਣੇ ਮਾਡਲ ਤੋਂ ਜ਼ਿਆਦਾ ਬਿਹਤਰ ਹੈ। ਜਾਪਾਨੀ ਮੋਟਰਸਾਈਕਲ ਨਿਰਮਾਤਾ ਨੇ hayabusa ’ਚ ਬਤੌਰ ਫੀਚਰਜ਼ ਤਕ ਐਕਟਿਵ ਸਪੀਡ ਲਿਮੀਟਰ, ਟ੍ਰੈਕਸ਼ਨ ਕੰਟਰੋਲ ਸਿਸਟਮ, ਐਂਟੀ-ਲਿਫਟ ਕੰਟਰੋਲ, ਲਾਂਚ ਕੰਟਰੋਲ, ਹਿਲ-ਹੋਲਡ ਕੰਟਰੋਲ, cornering ABS, ਛੇ ਰਾਈਡਿੰਗ ਮੋਡ ਦੇ ਨਾਲ cruise control ਨੂੰ ਵੀ ਸ਼ਾਮਲ ਕੀਤਾ ਹੈ। ਭਾਰਤ ’ਚ hayabusa ਦਾ ਮੁਕਾਬਲਾ ਕਾਵਾਸਾਕੀ ਨਿੰਜਾ ZX-14R ਨਾਲ ਹੁੰਦਾ ਹੈ।

Posted By: Rajnish Kaur