ਨਵੀਂ ਦਿੱਲੀ : ਜਾਪਾਨੀ ਦੋ-ਪਹੀਆ ਵਾਹਨ ਨਿਰਮਾਤਾ ਕੰਪਨੀ ਨੇ Su੍ਰuki 2urgman Street 125 ਸਕੂਟਰ ਨੂੰ ਇਕ ਨਵੇਂ ਪਰਲ ਬਲਿਊ ਰੰਗ 'ਚ ਪੇਸ਼ ਕੀਤਾ ਹੈ, ਜਿਸ ਦੀ ਕੀਮਤ 79,700 ਰੁਪਏ ਤੈਅ ਕੀਤੀ ਗਈ ਹੈ। ਰੰਗਾਂ ਦੇ ਬਦਲ ਤੋਂ ਇਲਾਵਾ ਸਕੂਟਰ 'ਚ ਕੰਪਨੀ ਨੇ ਹੋਰ ਕੋਈ ਤਬਦੀਲੀ ਨਹੀਂ ਕੀਤੀ ਹੈ।

Suzuki Burgman Street 125 'ਚ ਬੀਐੱਸ6 ਕੰਪਲਾਈਟ 124ਸੀਸੀ ਦਾ ਸਿੰਗਲ ਸਿਲੰਡਰ ਯੁਕਤ ਏਅਰ ਕੂਲਡ ਇੰਜਣ ਮਿਲਦਾ ਹੈ, ਜੋ ਦੋ ਵਾਲਵਾਂ ਤੇ ਇਧਣ ਇੰਜੈਕਸ਼ਨ ਤਕਨੀਕ ਨਾਲ ਐੱਸਓਐੱਚਸੀ ਨਾਲ ਮੌਜੂਦ ਹੈ। ਇਹ ਇੰਜਣ 6750 ਆਰਪੀਐੱਮ 'ਤੇ 8.7 ਪੀਐੱਸ ਦੀ ਪਾਵਰ ਤੇ 5500ਆਰਪੀਐੱਮ 'ਤੇ 10 ਐੱਮ ਦਾ ਪੀਕ ਟਾਰਕ ਬਣਾਉਂਦਾ ਹੈ। ਇਸ ਦੀ ਲੰਬਾਈ, ਚੌੜਾਈ ਤੇ ਉਚਾਈ ਕ੍ਰਮਵਾਰ 1880 ਮਿਮੀ. 715 ਮਿਮੀ ਤੇ 1140 ਮਿਮੀ ਹੈ। ਉਥੇ ਹੀ ਇਸ ਸੀਟ ਦੀ ਉਚਾਈ 780 ਮਿਮੀ ਦੀ ਹੈ।

Posted By: Harjinder Sodhi