100 ਰੁਪਏ ਲੀਟਰ Petrol (ਪੈਟਰੋਲ) ਨੇ ਦੇਸ਼ ਦੇ ਹਰੇਕ ਆਦਮੀ ਦੀ ਚਿੰਤਾ ਵਧਾ ਦਿੱਤੀ ਹੈ। ਪੈਟਰੋਲ ਦੇ ਨਾਲ ਹੀ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਆਮ ਜੀਵਨ ਨਾਲ ਜੁੜੀ ਹਰੇਕ ਚੀਜ਼ ਮਹਿੰਗੀ ਹੁੰਦੀ ਜਾ ਰਹੀ ਹੈ। ਫਿਲਹਾਲ ਖ਼ਬਰ ਇਹ ਹੈ ਕਿ ਬਾਜ਼ਾਰ 'ਚ ਲਾਂਚ ਹੋ ਚੁੱਕੀ ਇਕ ਇਲੈਕਟ੍ਰਿਕ ਬਾਈਕ ਧੁੰਮਾਂ ਪਾ ਰਹੀ ਹੈ। ਇਸ ਨਾਲ ਮਹਿਜ਼ 7 ਰੁਪਏ 'ਚ 100 ਕਿੱਲੋਮੀਟਰ ਦਾ ਸਫ਼ਰ ਤੈਅ ਕੀਤਾ ਜਾ ਸਕਦਾ ਹੈ। ਇਹ ਬਾਈਕ ਹੈ Atum 1.0 ਜਿਸ ਨੂੰ Automobile ਪ੍ਰਾਈਵੇਟ ਲਿਮਟਿਡ ਨੇ ਲਾਂਚ ਕੀਤਾ ਹੈ। ਇਹ ਹੈਦਰਾਬਾਦ ਦੀ ਸਟਾਰਟਅਪ ਹੈ। ਕੰਪਨੀ ਦਾ ਦਾਅਵਾ ਹੈ ਕਿ ਮਹਿੰਗੇ ਹੁੰਦੇ ਪੈਟਰੋਲ ਵਿਚਕਾਰ ਇਹ ਆਮ ਆਦਮੀ ਦੀ ਕਫ਼ਾਇਤੀ ਸਵਾਰੀ ਬਣ ਸਕਦੀ ਹੈ। ਇਸ ਇਲੈਕਟ੍ਰਿਕ ਬਾਈਕ ਨੂੰ ਚਾਰਜ ਹੋਣ 'ਚ 4 ਘੰਟੇ ਦਾ ਸਮਾਂ ਲਗਦਾ ਹੈ ਤੇ ਇਕ ਵਾਰ ਚਾਰਜ ਹੋਣ ਤੋਂ ਬਾਅਦ ਇਸ 'ਤੇ 100 ਕਿੱਲੋਮੀਰਟ ਦਾ ਸਫ਼ਰ ਤੈਅ ਕੀਤਾ ਜਾ ਸਕਦਾ ਹੈ। ਪੂਰਾ ਖ਼ਰਚ ਜੋੜਨ 'ਤੇ ਮਹਿਜ਼ 7 ਤੋਂ 8 ਰੁਪਏ ਲਗਦੇ ਹਨ। ਇਸ ਵਿਚ ਇਕ ਖਾਸ ਬੈਟਰੀ ਲੱਗੀ ਹੈ ਜਿਸ 'ਤੇ ਕੰਪਨੀ 2 ਸਾਲ ਦੀ ਗਾਰੰਟੀ ਵੀ ਦਿੰਦੀ ਹੈ।

ਕੰਪਨੀ ਨੇ ਇਹ ਬਾਈਕ ਆਪਣੇ ਅਧਿਕਾਰਤ ਪੋਰਟਲ automobile.co 'ਤੇ ਲਾਂਚ ਕੀਤੀ ਹੈ। ਫਿਲਹਾਲ ਇੱਥੋਂ ਬੁਕਿੰਗ ਹੋ ਰਹੀ ਹੈ। ਡਲਿਵਰੀ ਸ਼ੁਰੂ ਹੋ ਚੁੱਕੀ ਹੈ। ਕੰਪਨੀ ਦਾ ਦਾਅਵਾ ਹੈ ਕਿ ਹੁਣ ਤਕ 400 ਤੋਂ ਜ਼ਿਆਦਾ ਬਾਈਕਸ ਬੁੱਕ ਹੋ ਚੁੱਕੀਆਂ ਹਨ। ਇਸ ਬਾਈਕ ਦੀ ਬੇਸ ਪ੍ਰਾਈਸ 50 ਹਜ਼ਾਰ ਰੁਪਏ ਹੈ। ਇਹ ਪੂਰੀ ਤਰ੍ਹਾਂ ਨਾਲ ਭਾਰਤ 'ਚ ਬਣੀ ਹੈ। ਇਸ ਵਿਚ ਆਰਾਮਦਾਇਕ ਸੀਟ ਦੇ ਨਾਲ ਹੀ ਡਿਜੀਟਲ ਡਿਸਪਲੇਅ, ਐੱਲਈਈਡੀ ਹੈੱਡਲਾਈਟ, ਇੰਡੀਕੇਟਰਸ ਤੇ ਟੇਲ ਲਾਈਟ ਦਿੱਤੀ ਗਈ ਹੈ। ਇਸ ਦੀ ਵੱਧ ਤੋਂ ਵੱਧ ਰਫ਼ਤਾਰ 25 ਕਿੱਲੋਮੀਟਰ ਪ੍ਰਤੀ ਘੰਟਾ ਰੱਖੀ ਗਈ ਹੈ।

ਆਉਣ ਵਾਲੇ ਸਮਾਂ ਇਲੈਕਟ੍ਰਿਕ ਬਾਈਕ ਦਾ

ਭਾਰਤ ਵਿਚ ਸਰਕਾਰ ਲਗਾਤਾਰ ਇਲੈਕਟ੍ਰਿਕ ਵਾਹਨਾਂ ਨੂੰ ਪ੍ਰਮੋਟ ਕਰ ਰਹੀ ਹੈ। ਨਾਲ ਹੀ ਇਸ ਇੰਡਸਟਰੀ 'ਚ ਓਨੇ ਲੋਕਾਂ ਨੂੰ ਭਾਰੀ ਛੋਟ ਵੀ ਦਿੱਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਦੇਸ਼ ਵਿਚ ਇਲੈਕਟ੍ਰਿਕ ਬਾਈਕ ਤੇ ਕਾਰ ਬਾਜ਼ਾਰ 'ਚ ਮੁਕਾਬਲਾ ਰਹੇਗਾ। ਮਸਲਨ, ਭਾਰਤ 'ਚ Atum 1.0 ਬਾਈਕ ਦਾ ਮੁਕਾਬਲਾ Revolt ਦੀ RV400 ਬਾਈਕ ਨਾਲ ਹੋਵੇਗਾ। RV400 ਵੀ ਪੂਰੀ ਤਰ੍ਹਾਂ ਸਮਾਰਟ ਬਾਈਕ ਹੈ। ਇਸ ਵਿਚ ਕੁਝ ਨਵੇਂ ਫੀਚਰਜ਼ ਵੀ ਜੋੜੇ ਗਏ ਹਨ ਜਿਵੇਂ ਕਿ ਇਸ ਨੂੰ ਫੋਨ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ।

Posted By: Seema Anand