ਆਟੋ ਡੈਸਕ, ਨਵੀਂ ਦਿੱਲੀ : 2021 Skoda Octavia Revealed: ਚੈਕ ਦੀ ਵਾਹਨ ਨਿਰਮਾਤਾ ਕੰਪਨੀ ਸਕੋਡਾ ਨੇ ਭਾਰਤ ਵਿਚ ਆਪਣੀ ਚਰਚਿਤ ਸੇਡਾਨ Octavia ਨੂੰ ਪੇਸ਼ ਕਰ ਦਿੱਤਾ ਹੈ। ਫਿਲਹਾਲ ਕੰਪਨੀ ਵੱਲੋਂ ਇਸ ਕਾਰ ਦੇ ਫੀਚਰਜ਼, ਇੰਜਨ ਅਤੇ ਵੇਰੀਐਂਟ ਦੀ ਜਾਣਕਾਰੀ ਨੂੰ ਸਾਂਝਾ ਕੀਤਾ ਗਿਆ ਹੈ। ਹਾਲਾਂਕਿ ਕੀਮਤਾਂ ਦਾ ਐਲਾਨ ਕਰ ਕੀਤਾ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਓਕਟੇਵੀਆ ਦੀ ਚੌਥੀ ਪੀੜੀ ਦੀ ਸੇਡਾਨ ਆਪਣੇ ਪਿਛਲੇ ਮਾਡਲ ਦੇ ਮੁਕਾਬਲੇ ਕਾਫੀ ਮਹਿੰਗੀ ਹੋਵੇਗੀ ਅਤੇ ਇਸ ਨਾਲ ਕਾਰ ਦੀ ਵਿਕਰੀ ’ਤੇ ਵੀ ਅਸਰ ਪੈ ਸਕਦਾ ਹੈ। ਖੈਰ ਤੁਹਾਨੂੰ ਦੱਸ ਦੇਈਏ ਕਿ ਕੀ ਹਨ ਇਸ ਅਪਕਮਿੰਗ ਕਾਰ ਦੀਆਂ ਖਾਸੀਅਤਾਂ...

ਪੁਰਾਣੇ ਮਾਡਲ ਨਾਲੋਂ ਜ਼ਿਆਦਾ ਸਪੇਸ਼ਿਅਸ : ਕੰਪਨੀ ਮੁਤਾਬਕ ਨਵੀਂ ਓਕਟੇਵੀਆ ਪੁਰਾਣੇ ਮਾਡਲ ਨਾਲੋਂ ਜ਼ਿਆਦਾ ਸਪੇਸ਼ੀਅਸ ਹੈ। ਇਹ 4689 ਮਿਲੀ ਲੰਬੀ, 1469 ਚੌੜੀ ਅਤੇ 1829 ਉਚੀ ਹੈ। ਇਸ ਨਾਲ ਇਸ ਕਾਰ ਵਿਚ 2686 ਮਿਮੀ ਲੰਬਾ ਵ੍ਹੀਲਬੇਸ ਦਿੱਤਾ ਗਿਆ ਹੈ। ਇਸ ਦਾ ਭਾਵ ਕਿ ਨਵਾਂ ਮਾਡਲ ਪਿਛਲੀਆਂ ਸਵਾਰੀਆਂ ਲਈ 78 ਮਿਲੀ। ਜ਼ਿਆਦਾ ਜਗ੍ਹਾ ਦਿੰਦਾ ਹੈ। ਉਥੇ 600 ਲੀਟਰ ਬੂਟ ਸਪੇਸ ਇਸ ਕਾਰ ਨੂੰ ਇਕ ਬਿਹਤਰੀਨ ਸੇਡਾਨ ਬਣਾਉਂਦੀ ਹੈ।

ਸਿੰਗਲ ਇੰਜਨ ਦਾ ਮਿਲਿਆ ਆਪਸ਼ਨ : ਨਵੀਂ ਸਕੋਡਾ ਓਕਟੇਵੀਆ 2.0 ਲੀਟਰ ਟੀਐਸਆਈ ਪੈਟਰੋਲ ਇੰਜਨ ਨਾਲ ਉਪਲਬਧ ਹੋਵੇਗੀ ਜੋ 188 ਬੀਐਚਪੀ ਦੀ ਪਾਵਰ ਅਤੇ 320 ਐਨਐਮ ਦਾ ਪੀਕ ਟਾਰਕ ਜੈਨਰੇਟ ਕਰਦਾ ਹੈ। ਇਸ ਪਾਵਰ ਪਲਾਂਟ ਨੂੰ ਪੈਡਲ ਸ਼ਿਫਟਰਜ਼ ਦੇ ਨਾਲ ਸੱਤ ਸਪੀਡ ਡੀਐਸਜੀ ਆਟੋਮੈਟਿਕ ਗੇਅਰਬਾਕਸ ਨਾਲ ਜੋਡ਼ਿਆ ਜਾਵੇਗਾ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਓਕਟੇਵੀਆ ਵਿਚ ਡੀਐਸਜੀ ਗੇਅਰਬਾਕਸ ਲਈ ਰਵਾਇਤੀ ਗੇਅਰ ਲੀਵਰ ਦੀ ਬਜਾਏ ਇਕ ਸ਼ਿਫਟ ਬਾਏ ਵਾਇਰ ਗੇਅਰ ਆਪਸ਼ਨ ਵਿਚ ਹੋਵੇਗਾ।

ਦੋ ਵੇਰੀਐਂਟ ਨਾਲ ਮਿਲਣਗੇ ਇਹ ਕਲਰ ਆਪਸ਼ਨ

ਸਕੋਡਾ ਦੀ ਨਵੀਂ ਓਕਟੇਵੀਆ ਨੂੰ ਦੋ ਵੇਰੀਐਂਟਸ Style ਤੇ Laurin & Klement ਵਿਚ ਪੇਸ਼ ਕੀਤਾ ਜਾਵੇਗਾ। ਜਿਸ ਵਿਚ ਪਹਿਲਾ ਟਾਪ ਐਂਡ ਟਰਿਮ ਹੋਵੇਗਾ। ਇਸ ਦਾ ਸਟਾਈਲ ਵੇਰੀਐਂਟ ਤਿੰਨ ਰੰਗ ਆਪਸ਼ਨ, ਕੈਂਡੀ ਵਾੲ੍ਹੀਟ, ਲਾਵਾ ਬਲੂ ਅਤੇ ਮੈਜਿਕ ਬਲੈਕ ਵਿਚ ਉਪਲਬਧ ਹੋਵੇਗਾ ਜਦਕਿ ਐਲਐਂਡਕੇ ਟਰਿਮ ਨੂੰ ਦੋ ਹੋਰ ਕਲਰ ਆਪਸ਼ਨ ਮੇਪਲ ਬ੍ਰਾਊਨ ਅਤੇ ਬ੍ਰਿਲੀਐਂਟ ਸਿਲਵਰ ਵਿਚ ਮਿਲੇਗਾ।

ਨਵੇਂ ਡਿਜ਼ਾਈਨ ਨਾਲ ਆਵੇਗੀ ਇਹ ਸੇਡਾਨ

ਨਵੀਂ ਓਕਟੇਵੀਆ ਪਿਛਲੇ ਮਾਡਲ ਤੋਂ ਕਾਫੀ ਵੱਖਰਾ ਦਿਖੇਗੀ। ਇਸ ਸੇਡਾਨ ਵਿਚ ਕ੍ਰੋਮ ਸਰਾਉਂਡ ਦੇ ਨਾਲ ਇਕ ਨਵਾਂ ਰੇਡੀਏਟਰ ਗਰਿਲ, ਨਵੇਂ ਏਅਰ ਇੰਟੇਕ ਦੇ ਨਾਲ ਇਕ ਛੇਣੀ ਵਾਲਾ ਫਰੰਟ ਬੰਪਰ ਅਤੇ ਕ੍ਰੋਮ ਸਟਰਿਪ ਨਾਲ ਜੁਡ਼ੇ ਨਵੇਂ ਐਲਈਡੀ ਫਾਗਲੈਂਪਸ ਸ਼ਾਮਲ ਹਨ।

Posted By: Tejinder Thind