ਨਵੀਂ ਦਿੱਲੀ, ਆਟੋ ਡੈਸਕ : ਰਾਇਲ ਇਨਫੀਲਡ ਨੇ ਹੰਟਰ 350 (Royal Enfield Hunter 350) ਨੂੰ ਐਤਵਾਰ ਨੂੰ ਭਾਰਤੀ ਬਾਜ਼ਾਰ 'ਚ ਕਾਫੀ ਕਫ਼ਾਇਤੀ ਕੀਮਤ 'ਚ ਲਾਂਚ ਕਰ ਦਿੱਤਾ ਹੈ। ਹੁਣ ਇਹ ਕੰਪਨੀ ਦੀ 350 ਸੀਸੀ ਸੈਗਮੈਂਟ ਦੀ ਸਭ ਤੋਂ ਸਸਤੇ ਮੋਟਰਸਾਈਕਲ ਦੀ ਲਿਸਟ 'ਚ ਸ਼ਾਮਲ ਹੋ ਗਈ ਹੈ। ਇਸ ਬਾਈਕ ਦੀ ਸ਼ੁਰੂਆਤੀ ਕੀਮਤ 1.49 ਲੱਖ ਰੁਪਏ (ਐਕਸ-ਸ਼ੋਅਰੂਮ) ਤੈਅ ਕੀਤੀ ਗਈ ਹੈ।

ਰਾਇਲ ਇਨਫੀਲਡ ਹੰਟਰ 350 ਦੀ ਕੀਮਤ

Hunter 350 Retro Variant ਦੀ ਕੀਮਤ 1,49,900 ਰੁਪਏ ਹੈ। ਉੱਥੇ ਹੀ, Hunter 350 Metro Variant Dapper Series ਦੀ ਕੀਮਤ 1,63,900 ਰੁਪਏ ਹੈ। ਟਾਪ ਵੇਰੀਐਂਟਸ 'ਚ Hunter 350 Metro Rebel Variant ਦੀ ਕੀਮਤ 1,68,900 ਰੁਪਏ ਹੈ। ਇਹ ਸਾਰੇ ਐਕਸ ਸ਼ੋਅਰੂਮ ਚੇਨਈ ਪ੍ਰਾਈਸ ਹਨ।

ਰਾਇਲ ਇਨਫੀਲਡ ਹੰਟਰ 350 ਕਲਰ ਆਪਸ਼ਨ

ਹੰਟਰ 350 ਰੈਟਰੋ ਵੈਰੀਐਂਟਸ ਨੂੰ ਫੈਕਟਰੀ ਬਲੈਕ ਤੇ ਸਿਲਵਰ ਵਰਗੇ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਉੱਥੇ ਹੀ ਹੰਟਰ 350 ਮੈਟਰੋ ਡੈਪਰ ਸੀਰੀਜ਼ ਨੂੰ ਡੈਪਰ ਵ੍ਹਾਈਟ, ਡੈਪਰ ਐਸ਼ ਤੇ ਡੈਪਰ ਗਰੇਅ ਵਰਗੇ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਹੰਟਰ 350 ਮੈਟਰੋ ਰੈਬੇਲ ਨੂੰ ਰੈਬੇਲ ਬਲੈਕ, ਰੈਬੇਲ ਬਲੂ ਤੇ ਰੈਬੇਲ ਰੈੱਡ ਵਰਗੇ ਕਲਰ ਨਾਲ ਪੇਸ਼ ਕੀਤਾ ਗਿਆ ਹੈ।

ਰਾਇਲ ਇਨਫੀਲਡ ਹੰਟਰ 350 ਇੰਜਣ

ਨਵੀਂ ਰਾਇਲਡ ਇਨਫੀਲਡ ਬਾਈਕ 'ਚ 349cc, ਸਿੰਗਲ-ਸਿਲੰਡਰ, 4-ਸਟ੍ਰੋਕ ਏਅਰ-ਆਇਲ ਕੂਲਡ ਇੰਜਣ ਦਿੱਤਾ ਗਿਆ ਹੈ, ਜੋ ਫਿਊਲ ਇੰਜੈਕਸ਼ਨ ਤਕਨੀਕ ਨਾਲ ਲੈਸ ਹੈ। ਇਹ ਉਹੀ ਮੋਟਰ ਹੈ ਜਿਹੜੀ ਮੈਟਿਓਰ 350 ਤੇ ਨਵੀਂ ਕਲਾਸਿਕ 350 'ਚ ਕੰਮ ਕਰਦਾ ਹੈ। 5-ਸਪੀਡ ਗਿਅਰਬਾਕਸ ਵਾਲਾ ਇੰਜਣ 6100rpm 'ਤੇ 20.2bhp ਦੀ ਪਾਵਰ ਤੇ 4,000rpm 'ਤੇ 37Nm ਦਾ ਮੈਕਸੀਮਮ ਟਾਰਕ ਜਨਰੇਟ ਕਰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਹੰਟਰ 350 114kmph ਦੀ ਟਾਪ ਸਪੀਡ ਹਾਸਲ ਕਰ ਸਕਦੀ ਹੈ।

ਨਵੀਂ ਆਰਈ ਹੰਟਰ 350 ਨੂੰ ਰੈਟਰੋ-ਸਟਾਈਲ 'ਚ ਡਿਜ਼ਾਈਨ ਕੀਤਾ ਹੈ ਜਿਸ ਵਿਚ ਇਕ ਗੋਲ ਹੈਂਡਲੈਂਪ, ਸਰਕੂਲਰ ਟਰਨ ਇੰਡੀਕੇਟਰਜ਼ ਆਈਆਰਵੀਐੱਮ ਤੇ ਟੇਲਲਾਈਟਸ ਵਰਗੇ ਫੀਚਰ ਹਨ। ਇਹ ਕਰੂਜ਼ਰ ਦੇ ਮੁਕਾਬਲੇ ਇਕ ਰੋਡਸਟਰ ਦੀ ਤਰ੍ਹਾਂ ਜ਼ਿਆਦਾ ਨਜ਼ਰ ਆਉਂਦੀ ਹੈ। ਬਾਈਕ 'ਚ ਟਿਅਰਡ੍ਰਾਪ ਸ਼ੇਪਡ ਫਿਊਲ ਟੈਂਕ ਤੇ ਸੈੱਟ ਬੈਕ ਫੁੱਟ ਪੈਗਜ਼ ਹਨ ਜੋ ਕਲਾਸਿਕ 350 ਦੇ ਮੁਕਾਬਲੇ ਸਪੋਰਟੀਅਰ ਰਾਈਡਿੰਗ ਪੋਜ਼ਿਸ਼ਨ ਦਿੰਦੇ ਹਨ। ਤੁਸੀਂ ਫਿਊਲ ਟੈਂਕ 'ਤੇ ਰਾਇਲਡ ਇਨਫੀਲਡ ਬੈਜ ਦੇਖ ਸਕਦੇ ਹੋ।

Posted By: Seema Anand