ਨਵੀਂ ਦਿੱਲੀ, ਆਟੋ ਡੈਸਕ : Renault Kiger : ਦੇਸ਼ ਵਿਚ ਕੰਪੈਕਟ ਐੱਸਯੂਵੀ ਕਾਰਾਂ ਦੀ ਮੰਗ ਕਾਫ਼ੀ ਵਧ ਗਈ ਹੈ। ਘੱਟ ਮੈਂਟੇਨੇਂਸ ਦੇ ਨਾਲ ਬਿਹਤਰੀਨ ਡ੍ਰਾਈਵਿੰਗ ਐਕਸਪੀਰੀਅੰਸ ਦੀ ਵਜ੍ਹਾ ਨਾਲ ਲੋਕ ਹੁਣ ਇਸ ਸੈਗਮੈਂਟ 'ਚ ਆਪਣੀ ਰੁਚੀ ਦਿਖਾ ਰਹੇ ਹਨ। ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਕਈ ਵਾਹਨ ਨਿਰਮਾਤਾ ਕੰਪਨੀਆਂ ਕਿਫ਼ਾਇਤੀ ਕੰਪੈਕਟ-ਐੱਸਯੂਵੀ ਬਣਾਉਣ ਦੀ ਦਿਸ਼ਾ ਵਿਚ ਅੱਗੇ ਵਧ ਰਹੀਆਂ ਹਨ। ਫਰਾਂਸ ਦੀ ਮੰਨੀ-ਪ੍ਰਮੰਨੀ ਵਾਹਨ ਨਿਰਮਾਤਾ ਕੰਪਨੀ Renault ਵੀ ਭਾਰਤੀ ਬਾਜ਼ਾਰ 'ਚ ਕੰਪੈਕਟ ਐੱਸਯੂਵੀ ਦੇ ਨਾਲ ਤਿਆਰ ਹੈ। ਕੰਪਨੀ Kiger ਨਾਂ ਨਾਲ ਆਪਣੀ ਕੰਪੈਕਟ ਐੱਸਯੂਵੀ ਨੂੰ ਭਾਰਤੀ ਬਾਜ਼ਾਰ 'ਚ ਉਤਾਰਨ ਜਾ ਰਹੀ ਹੈ।

ਮੌਜੂਦਾ ਸਮੇਂ Magnite ਸਭ ਤੋਂ ਸਸਤੀ ਐੱਸਯੂਵੀ : ਇਸ ਕਾਰ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਾਂਚ ਤੋਂ ਬਾਅਦ Kiger ਆਪਣੇ ਸੈਗਮੈਂਟ ਦੀ ਸਭ ਤੋਂ ਸਸਤੀ ਐੱਸਯੂਵੀ ਹੋਵੇਗੀ। ਮੌਜੂਦਾ ਸਮੇਂ ਭਾਰਤ 'ਚ Nissan Magnite ਸਭ ਤੋਂ ਕਫ਼ਾਇਤੀ ਐੱਸਯੂਵੀ ਹੈ ਜਿਸ ਦੀ ਸ਼ੁਰੂਆਤੀ ਕੀਮਤ ਸਿਰਫ਼ 4.99 ਲੱਖ ਰੁਪਏ ਹੈ, ਪਰ 1 ਜਨਵਰੀ 2021 ਤੋਂ ਇਸ ਦੀ ਕੀਮਤ 'ਚ ਵਾਧਾ ਹੋਣ ਜਾ ਰਿਹਾ ਹੈ। ਰਿਪੋਰਟਸ ਦੀ ਮੰਨੀਏ ਤਾਂ Renault Kiger ਨੂੰ ਕੰਪਨੀ 5 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਵੇਚਣ ਦੀ ਯੋਜਨਾ ਬਣਾ ਸਕਦੀ ਹੈ।

ਹਾਲਾਂਕਿ Kiger ਦੀ ਲਾਂਚ ਸਬੰਧੀ ਕੰਪਨੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਸਬੰਧੀ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਵੇਂਕਟਰਾਮ ਨੇ ਮੀਡੀਆ ਨੂੰ ਦੱਸਿਆ ਕਿ "Reanult ਦੀ ਕੁੱਲ ਵਿਕਰੀ 'ਚ ਇਕੱਲੇ 30 ਫੀਸਦ ਦੀ ਹਿੱਸੇਦਾਰੀ ਦੇਸ਼ ਦੇ ਪਿੰਡਾਂ ਦੇ ਇਲਾਕਿਆਂ ਤੋਂ ਆਉਂਦੀ ਹੈ ਤੇ ਇਹੀ ਕਾਰਨ ਹੈ ਕਿ ਫਿਲਹਾਲ ਕੰਪਨੀ ਆਪਣੇ ਨੈੱਟਵਰਕ ਨੂੰ ਵਧਾਉਣ ਵੱਲ ਪੂਰਾ ਧਿਆਨ ਦੇ ਰਹੀ ਹੈ।"

Kiger ਦਾ ਇੰਜਣ ਤੇ ਫੀਚਰ : ਕੰਪਨੀ ਇਸ ਵਿਚ 1.0 ਲੀਟਰ ਵਾਲੇ ਨੈਚੁਰਲ ਐਸਪਾਇਰਡ ਤੇ ਟਰਬੋ ਪੈਟਰੋਲ ਇੰਜਣ ਦੀ ਵਰਤੋਂ ਕਰੇਗੀ। ਇਸ ਦਾ ਨੈਚੁਰਲ ਐਸਪਾਇਰਡ ਇੰਜਣ 72ps ਦੀ ਪਾਵਰ ਤੇ 96Nm ਦਾ ਟਾਰਕ ਜਨਰੇਟ ਕਰੇਗਾ, ਉੱਥੇ ਹੀ ਇਸ ਦਾ ਟਰਬੋ ਇੰਜਣ 100ps ਦੀ ਪਾਵਰ ਤੇ 160nm ਦਾ ਟਾਰਕ ਜਨਰੇਟ ਕਰਨ 'ਚ ਸਮਰੱਥ ਹੋਵੇਗਾ।

ਕੀਮਤ : ਇਸ ਤੋਂ ਇਲਾਵਾ Kiger 'ਚ 8 ਇੰਚ ਦੇ ਟੱਚਸਕ੍ਰੀਨ ਇਨਫੋਟੇਨਮੈਂਟ ਸਿਸਟਮ ਦੇ ਨਾਲ 7 ਇੰਚ ਦਾ ਡਿਜੀਟਲ ਇੰਸਟਰੂਮੈਂਟ ਕਲੱਸਟਰ, LED ਪ੍ਰੋਜੈਕਟਰ ਹੈੱਡਲੈਂਪ, ਕਰੂਜ਼ ਕੰਟਰੋਲ, ਸਟੇਅਰਿੰਗ ਮਾਉਂਟਿਡ ਕੰਟਰੋਲ, ਵਾਇਰਸ ਰਿਕਾਗਨਾਇਜ਼ੇਸ਼ਨ ਟੈਕਨਾਲੌਜੀ, ਪੁਸ਼ ਬਟਨ ਸਟਾਰਟ ਐਂਡ ਸਟਾਫ ਤੇ ਆਟੋਮੈਟਿਕ ਕਲਾਇਮੈਟ ਕੰਟਰੋਲ ਵਰਗੇ ਫੀਚਰ ਮਿਲਣਗੇ। ਇਸ ਕੰਪੈਕਟ ਐੱਸਯੂਵੀ ਦੀ ਕੀਮਤ 5 ਲੱਖ ਤੋਂ 9 ਲੱਖ ਤਕ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

Posted By: Seema Anand