ਨਵੀਂ ਦਿੱਲੀ : Xiaomi ਦੇ ਸਬ-ਬ੍ਰਾਂਡ Redmi ਦੇ Redmi K20 ਅਤੇ K20 Pro ਸਬੰਧੀ ਜਾਣਕਾਰੀ ਲੀਕ ਹੋਣ ਦੀਆਂ ਕਾਫ਼ੀ ਖ਼ਬਰਾਂ ਆਈਂ ਸਨ। ਅੱਜ ਚੀਨ ਵਿਚ ਇਕ ਇਵੈਂਟ ਦੌਰਾਨ ਕੰਪਨੀ ਨੇ ਆਪਣੇ ਲੇਟੈਸਟ Redmi ਸੀਰੀਜ਼ ਦੇ ਸਮਾਰਟਫੋਨ ਪੇਸ਼ ਕਰ ਦਿੱਤੇ ਹਨ। Redmi K20 ਮਿਡ-ਰੇਂਜ ਸੈਗਮੈਂਟ 'ਚ ਸਨੈਪਡ੍ਰੈਗਨ 730 ਚਿਪਸੈੱਟ ਨਾਲ ਪੇਸ਼ ਕੀਤਾ ਗਿਆ ਹੈ। ਉੱਥੇ, Redmi K20 Pro 'ਚ ਬ੍ਰਾਂਡ ਦਾ ਪਹਿਲਾ ਕਵਾਲਕਾਮ ਸਨੈਪਡ੍ਰੈਗਨ 855 ਫਲੈਗਸ਼ਿਪ ਪ੍ਰੋਸੈਸਰ ਦਿੱਤਾ ਗਿਆ ਹੈ।

Redmi K20 Pro ਦੀਆਂ ਸਪੈਸੀਫਿਕੇਸ਼ਨਸ : ਸਭ ਤੋਂ ਪਹਿਲਾਂ ਫਲੈਗਸ਼ਿਪ ਆਫਰਿੰਗ ਦੀ ਗੱਲ ਕਰੀਏ ਤਾਂ Redmi K20 Pro ਵਿਚ 7th ਜਨਰੇਸ਼ਨ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਅਤੇ ਕੋਰਨਿੰਗ ਗੋਰਿੱਲਾ ਗਲਾਸ 6 ਦੀ ਫਰੰਟ ਅਤੇ ਬੈਕ ਦੋਨੋਂ ਜਗ੍ਹਾ ਲੇਅਰ ਦਿੱਤੀ ਗਈ ਹੈ। ਫੋਨ ਵਿਚ 6.39 ਇੰਚ ਸੁਪਰ AMOLED ਡਿਸਪਲੇ ਅਤੇ 19.5:9 ਆਸਪੈਕਟ ਰੇਸ਼ੋ ਦਿੱਤੀ ਗਈ ਹੈ। ਫੋਨ ਵਿਚ 7nm ਸਨੈਪਡ੍ਰੈਗਨ 855 SoC ਓਕਟਾ-ਕੋਰ ਚਿਪਸੈੱਟ ਦਿੱਤਾ ਗਿਆ ਹੈ। ਫੋਨ ਤਿੰਨ ਰੈਮ ਅਤੇ ਸਟੋਰੇਜ ਵੇਰਿਅੰਟ 'ਚ ਆਉਂਦਾ ਹੈ। ਇਸ ਵਿਚ 6GB + 64GB, 6GB + 128GB ਅਤੇ 8GB + 256GB ਸ਼ਾਮਲ ਹਨ। ਸਾਫਟਵੇਅਰ ਦੇ ਮਾਮਲੇ 'ਚ ਫੋਨ 'ਚ MIUI 10 ਅਤੇ Android 9 Pie ਮੌਜੂਦ ਹੈ।

ਕੈਮਰਾ ਸੈਗਮੈਂਟ : ਫੋਟੋਗ੍ਰਾਫੀ ਦੇ ਮਾਮਲੇ 'ਚ Redmi K20 Pro 'ਚ ਟ੍ਰਿਪਲ ਰਿਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ਦੇ ਰਿਅਰ 'ਤੇ 48MP ਪ੍ਰਾਇਮਰੀ ਸਨੈਪਰ, 13MP ਸੈਕੰਡਰੀ ਸ਼ੂਟਰ ਅਤੇ 8MP ਟੈਲੀਫੋਟੋ ਲੈਨਜ਼ ਦਿੱਤਾ ਗਿਆ ਹੈ। ਫੋਨ ਵਿਚ PDAF, 2x ਆਪਟੀਕਲ ਜ਼ੂਮ,2K 60fps ਵੀਡੀਓ ਰਿਕਾਰਡਿੰਗ, ਡਿਊਲ- LED ਫਲੈਸ਼ ਯੂਨਿਟ ਅਤੇ HDR ਮੌਜੂਦ ਹੈ। ਸੈਲਫੀਜ਼ ਲਈ ਸਮਾਰਟਫੋਨ 'ਚ 20MP ਪੌਪ-ਅਪ ਕੈਮਰਾ ਦਿੱਤਾ ਹੈ। ਕਨੈਕਟੀਵਿਟੀ ਫੀਚਰ ਵਿਚ 4G LTE, ਡਿਊਲ-SIM ਸਲਾਟਸ, ਡਿਊਲ-ਬੈਂਡ Wi-Fi, ਬਲਿਊ-ਟੁੱਥ 5.0, A-GPS, NFC, USB Type-C ਪੋਰਟ ਅਤੇ 3.5mm ਆਡੀਓ ਜੈੱਕ ਹੈ। ਫੋਨ ਵਿਚ 4000mAh ਦੀ ਵੱਡੀ ਬੈਟਰੀ ਨਾਲ 27W ਫਾਸਟ ਚਾਰਜਿੰਗ ਸੁਪੋਰਟ ਦਿੱਤਾ ਗਿਆ ਹੈ।

Redmi K20 ਸਪੈਸੀਫਿਕੇਸ਼ਨਜ਼ : Redmi K20 ਦੀ ਗੱਲ ਕਰੀਏ ਤਾਂ ਫੋਨ ਵਿਚ ਓਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 730 ਪ੍ਰੋਸੈੱਸਰ ਦਿੱਤਾ ਗਿਆ ਹੈ। ਚਿਪਸੈੱਟ ਤੋਂ ਇਲਾਵਾ, ਫੋਨ ਦੀਆਂ ਜ਼ਿਆਦਾਤਰ ਸਪੈਸੀਫਿਕੇਸ਼ਨਜ਼ Redmi K20 Pro ਦੀ ਤਰ੍ਹਾਂ ਹੀ ਹਨ। ਤੁਹਾਨੂੰ ਇਸ ਫੋਨ ਵਿਚ ਸਮਾਨ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ, ਟ੍ਰਿਪਲ ਰਿਅਰ ਕੈਮਰਾ ਸੈਟਅਪ, ਐਂਡਰਾਇਡ 9 ਪਾਈ, 4000mAh ਬੈਟਰੀ ਅਤੇ 18W ਫਾਸਟ ਚਾਰਜਿੰਗ ਸੁਪੋਰਟ ਮਿਲਦਾ ਹੈ।

Posted By: Seema Anand