ਨਵੀਂ ਦਿੱਲੀ : ਦੋਨੋਂ ਹੀ ਪ੍ਰਮੁੱਖ ਈ-ਕਾਮਰਸ ਵੈੱਬਸਾਈਟਸ Flipkart ਅਤੇ Amazon 'ਤੇ Republic Sale 20 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸ ਸੇਲ ਵਿਚ ਕਈ ਸਮਾਰਟ ਫੋਨਾਂ 'ਤੇ ਡਿਸਕਾਉਂਟ ਦਿੱਤਾ ਜਾਵੇਗਾ। ਇਨ੍ਹਾਂ ਦੋਵਾਂ ਹੀ ਈ-ਕਾਮਰਸ ਵੈੱਬਸਾਈਟ 'ਤੇ ਰਿਪਬਲਿਕ ਡੇਅ ਸੇਲ 20 ਜਨਵਰੀ ਤੋਂ ਲੈ ਕੇ 23 ਜਨਵਰੀ ਵਿਚਕਾਰ ਚੱਲੇਗੀ। ਜਦਕਿ Amazon Prime ਯੂਜ਼ਰਜ਼ ਲਈ ਸੇਲ 19 ਜਨਵਰੀ ਯਾਨੀ ਕੱਲ੍ਹ ਰਾਤ 8 ਵਜੇ ਤੋਂ ਸ਼ੁਰੂ ਹੋ ਜਾਵੇਗੀ। ਉੱਥੇ Flipkart Plus ਯੂਜ਼ਰਜ਼ ਲਈ ਵੀ ਸੇਲ 19 ਜਨਵਰੀ ਰਾਤ 8 ਵਜੇ ਤੋਂ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਯੂਜ਼ਰਜ਼ Realme.com 'ਤੇ ਵੀ ਇਨ੍ਹਾਂ ਸਮਾਰਟਫੋਨਜ਼ ਨੂੰ ਘੱਟ ਕੀਮਤ 'ਤੇ ਖ਼ਰੀਦ ਸਕਦੇ ਹਨ। ਪਿਛਲੇ ਸਾਲ ਭਾਰਤੀ ਬਾਜ਼ਾਰ ਵਿਚ ਕਦਮ ਰੱਖਣ ਵਾਲੀ ਕੰਪਨੀ Realme ਨੇ ਵੀ ਆਪਣੇ ਤਿੰਨ ਬਜਟ ਸਮਾਰਟਫੋਨ Realme 2 Pro, Realme C1 ਅਤੇ Realme U1 'ਤੇ ਡਿਸਕਾਉਂਟ ਆਫਰ ਕਰ ਰਹੀ ਹੈ। ਆਓ ਜਾਣਦੇ ਹਾਂ ਇਨ੍ਹਾਂ ਤਿੰਨਾਂ ਹੀ ਸਮਾਰਟਫੋਨਜ਼ 'ਤੇ ਮਿਲਣ ਵਾਲੇ ਆਫਰਾਂ ਬਾਰੇ।

Realme 2 Pro

ਇਸ ਸਮਾਰਟਫੋਨ 'ਤੇ ਮਿਲਣ ਵਾਲੇ ਆਫਰਾਂ ਦੀ ਗੱਲ ਕਰੀਏ ਤਾਂ ਇਸ 'ਤੇ 1000 ਰੁਪਏ ਦਾ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਇਸ ਸਮਾਰਟਪੋਨ ਦੇ 4GB ਰੈਮ ਵੇਰੀਐਂਟ ਨੂੰ ਤੁਸੀਂ 13,999 ਰੁਪਏ ਦੀ ਕੀਮਤ 'ਤੇ ਖ਼ਰੀਦ ਸਕਦੇ ਹੋ। ਉੱਥੇ 8GB ਰੈਮ ਵੈਰੀਏਂਟ ਵਾਲਾ ਸਮਾਰਟਫੋਨ 17,990 ਰੁਪਏ ਦੀ ਕੀਮਤ 'ਚ ਉਪਲਬਧ ਹੈ।


Realme U1

ਕੰਪਨੀ ਦੇ ਸਭ ਤੋਂ ਲੇਟੈਸਟ ਸਮਾਰਟ ਫੋਨ Realme U1 'ਤੇ ਵੀ ਡਿਸਕਾਉਂਟ ਆਫਰ ਕੀਤਾ ਜਾ ਰਿਹਾ ਹੈ। ਇਸ ਫੋਨ 'ਤੇ ਵੀ 1,000 ਰੁਪਏ ਦਾ ਡਿਸਕਾਉਂਟ ਆਫਰ ਕੀਤਾ ਜਾ ਰਿਹਾ ਹੈ। ਇਸ ਸਮਾਰਟਫੋਨ ਦੇ 3GB ਰੈਮ ਵੈਰੀਏਂਟ ਦਾ ਤੁਸੀਂ 11,999 ਰੁਪਏ ਦੀ ਕੀਮਤ ਵਿਚ ਖ਼ਰੀਦ ਸਕਦੇ ਹੋ। ਉੱਥੇ 4GB ਰੈਮ ਵੈਰੀਏਂਟ ਵਾਲਾ ਸਮਾਰਟ ਫੋਨ 14,999 ਰੁਪਏ ਦੀ ਕੀਮਤ 'ਚ ਉਪਲਬਧ ਹੈ।


Realme C1

Realme ਦੇ ਸਭ ਤੋਂ ਸਸਤੇ ਸਮਾਰਟ ਫੋਨ Realme C1 'ਤੇ ਵੀ ਇਸ ਸੇਲ ਵਿਚ ਡਿਸਕਾਉਂਟ ਆਫਰ ਦਿੱਤਾ ਜਾ ਰਿਹਾ ਹੈ। ਇਸ ਸਮਾਰਟਫੋਨ 'ਤੇ 500 ਰੁਪਏ ਦਾ ਡਿਸਕਾਉਂਟ ਆਫਰ ਕੀਤਾ ਜਾ ਰਿਹਾ ਹੈ। ਡਿਸਕਾਉਂਟ ਤੋਂ ਬਾਅਦ ਇਸ ਸਮਾਰਟ ਫੋਨ ਦੀ ਕੀਮਤ 7,499 ਰੁਪਏ ਰਹਿ ਜਾਂਦੀ ਹੈ।

ਬੈਂਕ ਡਿਸਕਾਉਂਟ

Realme 2 Pro ਅਤੇ Realme C1 ਖਰੀਦਣ ਵਾਲੇ ਗਾਹਕਾਂ ਨੂੰ SBI ਕ੍ਰੈਡਿਟ ਕਾਰਡ ਜ਼ਰੀਏ ਸਮਾਰਟ ਫੋਨ ਖਰੀਦਣ 'ਤੇ 10 ਫ਼ੀਸਦੀ ਦਾ ਵਾਧੂ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਉੱਥੇ Realme C1 ਖ਼ਰੀਦਣ ਵਾਲੇ ਗਾਹਕਾਂ ਨੂੰ ਇਸ ਸਮਾਰਟ ਫੋਨ ਦੀ ਖ਼ਰੀਦ 'ਤੇ 10 ਫ਼ੀਸਦੀ ਦਾ ਡਿਸਕਾਉਂਟ ਆਫਰ ਕੀਤਾ ਜਾ ਰਿਹਾ ਹੈ। ਜੇਕਰ ਗਾਹਕ HDFC ਬੈਂਕ ਦਾ ਕ੍ਰੈਡਿਟ ਜਾਂ ਡੈਬਿਟ ਕਾਰਡ ਦਾ ਇਸਤੇਮਾਲ ਕਰਦੇ ਹਨ।

Posted By: Seema Anand