ਨਵੀਂ ਦਿੱਲੀ : Nokia 2.2 ਭਾਰਤ 'ਚ ਅੱਜ ਤੋਂ ਸੇਲ ਲਈ ਉਪਲਬਧ ਹੈ। ਕੰਪਨੀ ਨੇ ਆਪਣਾ ਲੇਟੈਸਟ ਐਂਟਰੀ-ਲੈਵਲ ਸਮਾਰਟਫੋਨ ਪਿਛਲੇ ਹਫ਼ਤੇ ਲਾਂਚ ਕੀਤਾ ਸੀ। ਇਹ ਫੋਨ Nokia 2.1 ਦਾ ਅਪਗ੍ਰੇਡ ਵਰਜ਼ਨ ਹੈ। ਇਸ ਵਿਚ ਨਵੇਂ ਡਿਜ਼ਾਈਨ ਨਾਲ ਅਪਡੇਟਿਡ ਹਾਰਡਵੇਅਰ ਅਤੇ ਸਾਫਟਵੇਅਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ Waterdrop ਡਿਸਪਲੇ ਅਤੇ ਡੈਡੀਕੇਟਿਡ ਗੂਗਲ ਅਸਿਸਟੈਂਟ ਬਟਨ ਵੀ ਦਿੱਤਾ ਗਿਆ ਹੈ। Nokia 2.2 'ਚ ਫਾਸਟ ਪ੍ਰੋਸੈੱਸਰ ਦਿੱਤਾ ਗਿਆ ਹੈ ਅਤੇ ਇਹ ਹੁਣ Nokia 2 ਸੀਰੀਜ਼ ਦਾ ਐਂਡਰਾਇਡ-ਵਨ ਪ੍ਰੋਗਰਾਮ ਤਹਿਤ ਆਉਣ ਵਾਲਾ ਪਹਿਲਾ ਫੋਨ ਹੈ।

Nokia 2.2 ਦੇ 2GB + 16GB ਵੈਰਿਅੰਟ ਦੀ ਕੀਮਤ Rs. 6999 ਹੈ। ਇਸ ਦੇ 3GB + 32GB ਮਾਡਲ ਦੀ ਕੀਮਤ Rs. 7999 ਹੈ। ਧਿਆਨ ਰਹੇ ਕਿ ਇਹ ਇੰਟਰੋਡਕਟਰੀ ਕੀਮਤ ਹੈ ਜਿਸ ਨੂੰ ਜੂਨ 30 ਤਕ ਹੀ ਆਫਰ ਕੀਤਾ ਜਾ ਰਿਹਾ ਹੈ। ਜੁਲਾਈ ਦੀ ਸ਼ੁਰੂਆਤ ਤੋਂ Nokia 2.2 ਦੀ ਕੀਮਤ ਲੜੀਵਾਰ Rs. 7699 ਅਤੇ Rs. 8699 ਹੋ ਜਾਵੇਗਾ। HMD ਗਲੋਬਲ ਦਾ ਨਵਾਂ ਬਜਟ ਸਮਾਰਟ ਫੋਨ ਹੁਣ ਭਾਰਤ 'ਚ ਸੇਲ ਲਈ ਉਪਲਬਧ ਹੈ। ਫੋਨ ਰਿਟੇਲ ਸਟੋਰਜ਼ ਦੇ ਨਾਲ-ਨਾਲ Flipkart 'ਤੇ ਵੀ ਲਿਸਟ ਕੀਤਾ ਜਾ ਸਕਦਾ ਹੈ।

Jio ਸਬਸਕ੍ਰਾਈਬਰਜ਼ ਨੂੰ Nokia 2.2 ਦੀ ਖ਼ਰੀਦ 'ਤੇ 100GB ਵਾਧੂ ਡਾਟਾ ਸਮੇਤ Rs. 2200 ਦਾ ਇੰਸਟੈਂਟ ਕੈਸ਼ਬੈਕ ਵੀ ਮਿਲੇਗਾ। ਇਹ Rs. 198 ਅਤੇ Rs. 299 ਦੀ ਰਿਚਾਰਜ 'ਤੇ ਜਾਇਜ਼ ਹੋਵੇਗਾ। ਕੈਸ਼ਬੈਕ ਨੂੰ Rs. 50 ਪ੍ਰਤੀ ਦੇ 44 ਕੂਪਨ ਜ਼ਰੀਏ ਦਿੱਤਾ ਜਾਵੇਗਾ।

Nokia 2.2 ਸਪੈਸੀਫਿਕੇਸ਼ਨਜ਼ : Nokia 2.2 'ਚ 5.71 ਦਾ ਐੱਚਡੀ ਪਲੱਸ ਡਿਸਪਲੇ ਦਿੱਤਾ ਗਿਆ ਹੈ। ਇਸ ਦੇ ਡਿਸਪਲੇ ਦੇ ਫਰੰਟ ਪੈਨਲ 'ਚ ਡਿਊ ਡ੍ਰਾਪ ਜਾਂ ਵਾਟਰ ਡ੍ਰਾਪ ਨੌਚ ਦਿੱਤਾ ਗਿਆ ਹੈ। ਫੋਨ ਦਾ ਫਰੰਟ ਅਤੇ ਬੈਕ ਪੈਨਲ ਇਸ ਸੀਰੀਜ਼ ਦੇ ਹਾਲ ਹੀ ਲਾਂਚ ਹੋਏ Nokia 3.2 ਵਾਂਗ ਹੀ ਮਿਲਦਾ ਹੈ। Nokia 2.2 ਦੀ ਬੈਕ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਐੱਲਈਡੀ ਫਲੈਸ਼ ਦਿੱਤਾ ਗਿਆ ਹੈ। ਇਸ ਦੇ ਬੈਕ ਪੈਨਲ 'ਚ ਫਿੰਗਰਪ੍ਰਿੰਟ ਸਕੈਨਰ ਨਹੀਂ ਦਿੱਤਾ ਗਿਆ ਹੈ ਹਾਲਾਂਕਿ ਇਹ ਫੇਸ ਅਨਲਾਕ ਵਰਗੇ ਬਾਇਓਮੈਟ੍ਰਿਕ ਸਕਿਓਰਟੀ ਫੀਚਰ ਨੂੰ ਸੁਪੋਰਟ ਕਰਦਾ ਹੈ। ਫੋਨ ਐਂਡਰਾਇਡ 9.0 ਪਾਈ ਆਪ੍ਰੇਟਿੰਗ ਸਿਸਟਮ ਨਾਲ ਆਉਂਦਾ ਹੈ। ਇਸ ਵਿਚ ਤੁਹਾਨੂੰ ਦੋ ਸਾਲ ਦਾ ਸਕਿਓਰਟੀ ਫੀਚਰ ਮਿਲਦਾ ਹੈ।

ਫੋਨ ਦੇ ਰਿਅਰ ਕੈਮਰੇ 'ਚ HDR+ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਫੀਚਰ ਦਿੱਤਾ ਗਿਆ ਹੈ। ਫੋਨ ਦੇ ਕੈਮਰੇ ਬਾਰੇ ਦੱਸਦਿਆਂ ਜੂਹੋ ਸਰਵਿਕਾਸ ਨੇ ਕਿਹਾ ਕਿ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਫੀਚਰ ਸਮੇਤ ਆਉਣ ਵਾਲਾ ਮੋਸਟ ਅਫੋਰਡੇਬਲ ਸਮਾਰਟਫੋਨ ਹੈ। ਇਸ ਦੇ ਬੈਕ ਕੈਮਰੇ 'ਚ ਲਾਈਵ ਡਿਟੈਕਸ਼ਨ ਫੀਚਰ ਵੀ ਦਿੱਤੇ ਗਏ ਹਨ। ਫੋਨ ਦੀ ਬੈਟਰੀ ਤੇ ਹੋਰ ਫੀਚਰਾਂ ਬਾਰੇ ਫ਼ਿਲਹਾਲ ਨਹੀਂ ਦੱਸਿਆ ਗਿਆ ਹੈ। Nokia 2.2 ਵਿਚ Mediatek Helio A22 ਚਿਪਸੈੱਟ ਪ੍ਰੋਸੈੱਸਰ ਦਿੱਤਾ ਗਿਆ ਹੈ। ਫੋਨ ਦੋ ਸਟੋਰੇਜ ਆਪਸ਼ਨ 2GB + 16GB ਅਤੇ 3GB + 32GB ਵਿਚ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 3,000 ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ। ਫੋਨ ਦੇ ਫਰੰਟ ਪੈਨਲ 'ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।

Posted By: Seema Anand