ਨਵੀਂ ਦਿੱਲੀ : Motoroyale Kinetic ਨੇ ਭਾਰਤ ’ਚ MV Agusta Turismo Veloce 800 ਐਡਵੈਂਚਰ ਟੂਅਰ ਮੋਟਰਸਾਈਕਲ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਕੀਮਤ 18.99 ਲੱਖ ਰੱਖੀ ਹੈ। ਇਹ MV Agusta ਬ੍ਰਾਂਡ ਦਾ ਪਹਿਲਾਂ ਟੂਅਰ ਮੋਟਰਸਾਈਕਲ ਹੈ ਤੇ ਇਸ ਨੂੰ ਕੰਪਨੀ ਨੇ ਚਾਰ ਵੇਰੀਐਂਟ Turismo Veloce 800, Turismo Veloce 800 Lusso, Turismo Veloce 800 Lusso SCS ਤੇ Turismo Veloce RC SCS ’ਚ ਉਤਾਰਿਆ ਹੈ। ਹਾਲਾਂਕਿ, ਭਾਰਤ ’ਚ ਇਹ ਸਿਰਫ਼ XX ਬਦਲਾਅ ਦੇ ਨਾਲ ਉਤਾਰਿਆ ਗਿਆ ਹੈ। ਭਾਰਤ ’ਚ ਨਵੀਂ MV Agusta Turismo Veloce 800 ਦਾ ਮੁਕਾਬਲਾ Triumph Tiger 800 ਤੇ Ducati Multistrada 950 ਨਾਲ ਹੋਵੇਗਾ।

ਮੋਟਰਸਾਈਕਲ ’ਚ ਕਈ ਸਿਗ੍ਰੇਚਰ ਸਟਾਈਲਿੰਗ ਐਲੀਮੈਂਟਸ ਦਿੱਤੇ ਗਏ ਹਨ ਜੋ ਕਿ ਦੂਜੇ MV Agusta ਮਾਡਲ ਵਰਗੇ ਲਗਦੇ ਹਨ। ਇਸ ਦੇ ਇਲਾਵਾ ਮੋਟਰਸਾਈਕਲ ’ਚ ਟ੍ਰਿਪਲ-ਪਾਈਪ ਐਗਜ਼ਾਸਟ ਦਿੱਤੇ ਗਏ ਹਨ, ਜੋ ਕਿ Brutale 800 ਤੋਂ ਪ੍ਰੇਰਿਤ ਹੈ। ਮੋਟਰਸਾਈਕਲ ’ਚ ਐੱਲਈਡੀ ਹੈਡਲੈਂਪ, ਹੈਂਡ ਗਾਈਸ ਦੇ ਨਾਲ ਬਿਲਟ-ਇਨ ਇੰਡੀਕੇਟਰਸ ਤੇ ਐੱਲਈਡੀ ਟੇਲਲੈਂਪ ਦਿੱਤਾ ਗਿਆ ਹੈ।

Posted By: Sarabjeet Kaur