ਮੋਬਾਈਲ ਫੋਨ, ਲੈਪਟਾਪ, ਬਲੂ-ਟੁੱਥ ਈਅਰਫੋਨ, ਸਪੀਕਰ ਜਾਂ ਹੋਰ ਗੈਜੇਟਸ ਨੂੰ ਤੁਸੀਂ ਚਾਰਜ ਕਰਨਾ ਹੁੰਦਾ ਹੈ ਤਾਂ ਕੀ ਕਰਦੇ ਹੋ? ਜ਼ਿਆਦਾਤਰ ਤੁਸੀਂ ਇਸ ਨੂੰ ਚਾਰਜਰ ਜ਼ਰੀਏ ਬਿਜਲੀ ਨਾਲ ਚਾਰਜ ਕਰਦੇ ਹੋਵੋਗੇ। ਹੋ ਸਕਦਾ ਹੈ ਕਿ ਕੁਝ ਲੋਕ ਕਹਿਣ ਕੀ ਉਹ ਬੈਟਰੀ ਵਾਲੇ ਚਾਰਜਰ ਨਾਲ ਜਾਂ ਸੋਲਰ ਚਾਰਜਰ ਨਾਲ ਚਾਰਜ ਕਰਦੇ ਹੋ ਜਾਂ ਫਿਰ ਪਾਵਰ ਬੈਂਕ ਨਾਲ।

ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਤੁਹਾਡਾ ਮੋਬਾਈਲ, ਲੈਪਟਾਪ ਜਾਂ ਹੋਰ ਗੈਜੇਟਸ ਹਵਾ ਨਾਲ ਚਾਰਜ ਹੋ ਜਾਣਗੇ? ਇਸ ਦੇ ਲਈ ਕਿਸੇ ਚਾਰਜਰ, ਪਲੱਗ, ਕੇਬਲ ਜਾਂ ਯਚੂਐੱਸਬੀ ਪੋਰਟ ਦੀ ਜ਼ਰੂਰਤ ਨਹੀਂ ਪਵੇਗੀ। ਕੀ ਤੁਸੀਂ ਸੋਚ ਸਕਦੇ ਹੋ ਕਿ ਇਕ ਕਮਰੇ 'ਚ ਪਏ-ਪਏ ਇਨ੍ਹਾਂ ਗੈਜੇਟਸ ਦੀ ਬੈਟਰੀ ਆਪਣੇ-ਆਪ ਫੁੱਲ ਹੋ ਜਾਵੇਗੀ? ਅਸੰਭਵ ਲੱਗ ਰਿਹਾ ਹੈ ਨਾ! ਪਰ ਇਸ ਨੂੰ ਸੰਭਵ ਕਰ ਦਿੱਤਾ ਹੈ ਜਾਪਾਨ ਦੇ ਵਿਗਿਆਨੀਆਂ ਨੇ।

ਤੁਸੀਂ ਉੱਪਰ ਜੋ ਪੜ੍ਹਿਆ ਉਹ ਬਿਲਕੁਲ ਸੱਚ ਹੈ। news.umich.edu ਦੀ ਰਿਪੋਰਟ ਅਨੁਸਾਰ ਜਾਪਾਨ ਦੇ ਵਿਗਿਆਨੀਆਂ ਨੇ ਇਕ ਵਾਇਰਲੈੱਸ ਚਾਰਜਿੰਗ ਰੂਮ ਤਿਆਰ ਕੀਤਾ ਹੈ ਜਿਸ ਰੂਮ 'ਚ ਹਵਾ ਨਾਲ ਹੀ ਗੈਜੇਟ ਚਾਰਜ ਹੋ ਜਾਣਗੇ। ਤੁਹਾਨੂੰ ਆਪਣੇ ਲੈਪਟਾਪ ਤੇ ਮੋਬਾਈਲ ਫੋਨ ਵਗੈਰਾ ਚਾਰਜ ਕਰਨ ਲਈ ਚਾਰਜਰ, ਪਲੱਗ, ਕੇਬਲ ਵਗੈਰਾ ਦੀ ਲੋੜ ਨਹੀਂ ਪਵੇਗੀ। ਜਾਪਾਨ ਦੀ ਟੋਕੀਓ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ 10 ਬਾਈ 10 ਫੁੱਟ ਦਾ ਵਾਇਰਲੈੱਸ ਚਾਰਜਿੰਗ ਰੂਮ ਤਿਆਰ ਕੀਤਾ ਹੈ, ਜੋ 50 ਵਾਟ ਤਕ ਦੀ ਪਾਵਰ ਦਿੰਦਾ ਹੈ।

ਵਿਗਿਆਨੀਆਂ ਮੁਤਾਬਕ ਇਸ ਦੀ ਟੈਸਟਿੰਗ ਕੀਤੀ ਜਾ ਚੁੱਕੀ ਹੈ। ਨਵੇਂ ਵਾਇਰਲੈੱਸ ਰੂਮ ਲਈ ਐਲੂਮੀਨੀਅਮ ਟੈਸਟ ਰੂਮ ਤਿਆਰ ਕੀਤਾ ਗਿਆ ਸੀ, ਜਿਸ ਵਿਚ ਪਾਵਰ ਲੈਂਪ, ਮੋਬਾਈਲ ਫੋਨ ਵਗੈਰਾ ਨੂੰ ਕਮਰੇ 'ਚ ਅਲੱਗ-ਅਲੱਗ ਥਾਵਾਂ 'ਤੇ ਰੱਖ ਕੇ ਚਾਰਜ ਕੀਤਾ ਗਿਆ।

ਇਨਸਾਨਾਂ ਨੂੰ ਕੋਈ ਖ਼ਤਰਾ ਨਹੀਂ

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਬਿਲਕੁਲ ਨਵੀਂ ਤਰ੍ਹਾਂ ਦੀ ਤਕਨੀਕ ਹੈ ਜਿਸ ਨਾਲ ਇਲੈਕਟ੍ਰਿਕ ਫੀਲਡ ਦੇ ਬਿਨਾਂ ਹੀ ਮੈਗਨੇਟਿਕ ਫੀਲਡ ਜਨਰੇਟ ਕੀਤੀ ਜਾ ਸਕਦੀ ਹੈ। ਇਲੈਕਟ੍ਰਿਕ ਫੀਲਡ ਜਨਰੇਟ ਹੋਣ ਨਾਲ ਬੇਸ਼ੱਕ ਇਨਸਾਨਾਂ ਨੂੰ ਝਟਕੇ ਲੱਗ ਸਕਦੇ ਹਨ ਪਰ ਇਸ ਵਿਚ ਅਜਿਹਾ ਨਹੀਂ ਹੋਵੇਗਾ। ਸਿਰਫ਼ ਮੈਗਨੇਟਿਕ ਫੀਲਡ ਕਾਰਨ ਰੂਮ 'ਚ ਮੌਜੂਦ ਕਿਸੇ ਵਿਅਕਤੀ ਜਾਂ ਜਾਨਵਰ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਨਹੀਂ ਹੋਵੇਗਾ। ਇਨਸਾਨਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਮੈਗਨੇਟਿਕ ਫੀਲਡ ਦੀ ਗਾਈਡਲਾਈਨ ਨੂੰ ਧਿਆਨ 'ਚ ਰੱਖਦੇ ਹੋਏ ਇਹ ਕਮਰਾ 50 ਵਾਟ ਤਕ ਦੀ ਪਾਵਰ ਉਪਲਬਧ ਕਵਰਾ ਸਕਦਾ ਹੈ।

ਨਵਾਂ ਵਾਇਰਲੈੱਸ ਚਾਰਜਿੰਗ ਰੂਮ ਇਕ ਤਰ੍ਹਾਂ ਨਾਲ ਵਾਇਰਲੈੱਸ ਚਾਰਜਿੰਗ ਪੈਡ ਦੀ ਤਰ੍ਹਾਂ ਕੰਮ ਕਰੇਗਾ। ਬਲੂਟੁੱਥ ਈਅਰਪੌਡ 'ਚ ਤੁਸੀਂ ਦੇਖਿਆ ਹੋਵੇਗਾ ਕਿ ਚਾਰਜ ਕਰਨ ਲਈ ਹੇਠਾਂ ਇਕ ਚਾਰਜਿੰਗ ਪੈਡ ਦੀ ਲੋੜ ਹੁੰਦੀ ਹੈ ਪਰ ਇਸ ਨਵੀਂ ਤਕਨੀਕ 'ਚ ਖਾਸ ਗੱਲ ਇਹ ਹੈ ਕਿ ਇਸ ਵਿਚ ਚਾਰਜਿੰਗ ਪੈਡ ਦੀ ਵੀ ਲੋੜ ਨਹੀਂ ਹੁੰਦੀ। ਫਿਲਹਾਲ ਇਹ ਕਹਿਣਾ ਮੁਸ਼ਕਲ ਹੈ ਕਿ ਵਾਇਰਲੈੱਸ ਚਾਰਜਿੰਗ ਰੂਮ ਤਿਆਰ ਕਰਨ ਵਿਚ ਕਿੰਨੀ ਲਾਗਤ ਆਵੇਗੀ। ਕਾਰਨ ਕਿ ਹੁਣ ਤਕ ਇਹ ਤਕਨੀਕ ਸ਼ੁਰੂਆਤੀ ਸਟੇਜ ਵਿਚ ਹੈ ਤੇ ਕਈ ਬਦਲਾਵਾਂ 'ਚੋਂ ਹੋ ਕੇ ਗੁਜ਼ਰ ਰਹੀ ਹੈ।

ਕਦੋਂ ਤਕ ਕਰ ਸਕੋਗੇ ਇਸਤੇਮਾਲ ?

ਵਿਗਿਆਨੀਆਂ ਦਾ ਕਹਿਣਾ ਹੈ ਕਿ ਹੁਣ ਤਕ ਇਹ ਤਕਨੀਕ ਸ਼ੁਰੂਆਤੀ ਸਟੇਜ ਵਿਚ ਹੈ ਤੇ ਬਹੁਤ ਘੱਟ ਹੋਣਾ ਫਿਲਹਾਲ ਬਾਕੀ ਹੈ। ਅਜਿਹੇ ਵਿਚ ਆਮ ਆਦਮੀ ਤਕ ਇਸ ਤਕਨੀਕ ਦੀ ਪਹੁੰਚਣ ਹੋਣ ਵਿਚ ਹਾਲੇ ਕੁਝ ਸਾਲ ਲੱਗਣਗੇ। ਖੋਜੀਆਂ ਦਾ ਕਹਿਣਾ ਹੈ ਕਿ ਰਿਸਰਚ ਦੇ ਅਗਲੇ ਪੜਾਅ 'ਚ ਇਸ ਨੂੰ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਵਾਇਰਲੈੱਸ ਚਾਰਜਿੰਗ ਦੀ ਨਵੀਂ ਤਕਨੀਕ

ਵਾਇਰਲੈੱਸ ਚਾਰਜਿੰਗ ਤਕਨੀਕ ਸਬੰਧੀ ਇਕ ਵਿਵਾਦ ਵੀ ਹੈ। ਇਕ ਸਟੱਡੀ ਮੁਤਾਬਕ ਵਾਇਰਲੈੱਸ ਚਾਰਜਿੰਗ 'ਚ ਮੈਗਨੇਟ ਤੇ ਕਾਇਲ ਦੀ ਵਰਤੋਂ ਕੀਤੀ ਜਾਂਦੀ ਹੈ। ਐੱਪਲ ਦੀਆਂ ਕੁਝ ਡਿਵਾਈਸ 'ਚ ਇਸ ਦੀ ਵਰਤੋਂ ਵੀ ਹੋਈ ਹੈ। ਕਿਹਾ ਜਾਂਦਾ ਹੈ ਕਿ ਇਹ ਹਾਰਟ ਦੇ ਮਰੀਜ਼ਾਂ 'ਚ ਲਗਾਏ ਗਏ ਪੇਸਮੇਕਰ ਤੇ ਦੂਸਰੀ ਡਿਵਾਈਸ ਨੂੰ ਸਵਿੱਚ ਆਫ ਕਰ ਸਕਦਾ ਹੈ ਜਿਸ ਨਾਲ ਮਰੀਜ਼ ਦੀ ਜਾਨ 'ਤੇ ਬਣ ਆਉਣ ਦੀ ਸੰਭਾਵਨਾ ਰਹੇਗੀ।

ਹਾਲਾਂਕਿ ਇਸ ਰਿਸਰਚ ਨਾਲ ਜੁੜੇ ਖੋਜੀਆਂ ਐਲੇਨਸਨ ਸੈਂਪਲ ਮੁਤਾਬਕ, ਨਵੀਂ ਤਕਨੀਕ ਦੇ ਨਾਲ ਅਿਜਹਾ ਹੋਣ ਦਾ ਖ਼ਤਰਨਾ ਨਾ ਬਰਾਬਰ ਹੈ ਕਿਉਂਕਿ ਵਾਇਰਲੈੱਸ ਚਾਰਜਿੰਗ ਰੂਮ 'ਚ ਮੈਗਨੇਟ ਦੀ ਵਰਤੋਂ ਸਥਾਈ ਤੌਰ 'ਤੇ ਕੀਤੀ ਜਾ ਰਹੀ ਹੈ। ਇਸ ਲਈ ਇਨਸਾਨਾਂ ਦੀ ਸਿਹਤ 'ਤੇ ਖ਼ਤਰਾ ਨਹੀਂ ਹੈ। ਐਲੇਨਸਨ ਮੁਤਾਬਕ, ਇਸ ਤਕਨੀਕ 'ਚ ਲੋਅ-ਫ੍ਰੀਕਵੈਂਸੀ ਵਾਲੀ ਮੈਗਨੇਟਿਕ ਫੀਲਡ ਤਿਆਰ ਕੀਤੀ ਜਾਵੇਗੀ ਜਿਸ ਨਾਲ ਡਿਵਾਈਸ 'ਚ ਪਾਵਰ ਟਰਾਂਸਫਰ ਕੀਤਾ ਜਾ ਸਕੇਗਾ।

Posted By: Seema Anand