ਨਵੀਂ ਦਿੱਲੀ, ਆਟੋ ਡੈਸਕ : ਭਾਰਤ 'ਚ ਇਸ ਸਮੇਂ ਮਾਰੂਤੀ ਦੀਆਂ ਗੱਡੀਆਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਮਾਰੂਤੀ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਕੰਪਨੀ ਦੀਆਂ ਇਲੈਕਟ੍ਰਿਕ ਕਾਰਾਂ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਕਰ ਰਹੇ ਹਨ। ਆਪਣੇ ਗਾਹਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਸਾਲ 2025 'ਚ ਕਿਸੇ ਵੀ ਸਮੇਂ ਆਪਣੀ ਪਹਿਲੀ ਈਵੀ ਲਾਂਚ ਕਰਨ ਲਈ ਤਿਆਰ ਹੈ। ਮਾਰੂਤੀ ਪ੍ਰੇਮੀਆਂ ਨੂੰ ਇਸ ਖਬਰ ਨਾਲ ਬਹੁਤ ਖੁਸ਼ੀ ਮਿਲੀ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮਾਰੂਤੀ ਦੇਸ਼ ਵਿਚ ਸਭ ਤੋਂ ਸਸਤੀ EV ਪੇਸ਼ ਕਰ ਸਕਦੀ ਹੈ।

ਮਾਰੂਤੀ ਦਾ ਪਹਿਲਾ ਈਵੀ ਮਾਡਲ 2024-25 ਤੋਂ ਉਤਪਾਦਨ 'ਚ ਦਾਖਲ ਹੋਵੇਗਾ ਤੇ ਗੁਜਰਾਤ 'ਚ ਕੰਪਨੀ ਦੇ ਪਲਾਂਟ 'ਚ ਨਿਰਮਾਣ ਕੀਤਾ ਜਾਵੇਗਾ। ਇੰਡੋ-ਜਾਪਾਨੀ ਆਟੋਮੇਕਰ ਆਉਣ ਵਾਲੇ ਸਾਲਾਂ 'ਚ ਆਪਣੀਆਂ ਉਤਪਾਦਨ ਸੁਵਿਧਾਵਾਂ ਦਾ ਵਿਸਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਆਪਣੇ ਪਹਿਲੇ ਪੜਾਅ 'ਚ ਕੰਪਨੀ 11,000 ਕਰੋੜ ਰੁਪਏ ਦੇ ਨਿਵੇਸ਼ ਨਾਲ ਸੋਨੀਪਤ, ਹਰਿਆਣਾ 'ਚ ਆਈਐਮਟੀ ਖਰਖੋਦਾ 'ਚ ਦੋ ਨਵੇਂ ਨਿਰਮਾਣ ਪਲਾਂਟ ਸਥਾਪਤ ਕਰੇਗੀ। ਜਦੋਂਕਿ ਪਹਿਲੀ ਯੂਨਿਟ 2025 'ਚ ਸਥਾਪਿਤ ਕੀਤੀ ਜਾਵੇਗੀ, ਜਦਕਿ ਦੂਜੀ ਇੱਕ ਸਾਲ ਬਾਅਦ ਆਵੇਗੀ।

ਕੰਪਨੀ ਨੇ ਅਜੇ ਆਪਣੀ ਪਹਿਲੀ ਈਵੀ ਦੇ ਵੇਰਵੇ ਦਾ ਖੁਲਾਸਾ ਨਹੀਂ ਕੀਤਾ ਹੈ। ਹਾਲਾਂਕਿ, ਇਸ ਨੇ ਪੁਸ਼ਟੀ ਕੀਤੀ ਹੈ ਕਿ ਪਹਿਲੀ ਮਾਰੂਤੀ ਇਲੈਕਟ੍ਰਿਕ ਕਾਰ ਦੀ ਕੀਮਤ 10 ਲੱਖ ਰੁਪਏ ਤੋਂ ਵੱਧ ਹੋਵੇਗੀ ਕਿਉਂਕਿ ਈਵੀ ਤਕਨਾਲੋਜੀ ਤੇ ਬੈਟਰੀਆਂ ਮਹਿੰਗੀਆਂ ਹਨ। ਮਾਰੂਤੀ ਸੁਜ਼ੂਕੀ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੀ ਨਵੀਂ ਈਵੀ ਜੋ ਲੰਬੇ ਸਮੇਂ ਤੋਂ ਅਜ਼ਮਾਇਸ਼ 'ਚ ਹੈ, ਬਾਜ਼ਾਰ-ਵਿਸ਼ੇਸ਼ ਲੋੜਾਂ ਨੂੰ ਪੂਰਾ ਕਰੇਗਾ ਤੇ ਭਾਰਤੀ ਮੌਸਮ ਦੀ ਸਥਿਤੀ ਦੇ ਅਨੁਕੂਲ ਹੋਵੇਗਾ।

ਮੀਡੀਆ ਰਿਪੋਰਟਸ ਮੁਤਾਬਕ ਪਹਿਲੀ ਮਾਰੂਤੀ ਇਲੈਕਟ੍ਰਿਕ ਕਾਰ ਨੂੰ ਗ੍ਰੈਂਡ ਵਿਟਾਰਾ ਦੀ ਤਰਜ਼ 'ਤੇ ਬਣਾਇਆ ਜਾ ਸਕਦਾ ਹੈ। ਗ੍ਰੈਂਡ ਵਿਟਾਰਾ ਨੂੰ ਅਗਲੇ ਮਹੀਨੇ ਲਾਂਚ ਕੀਤਾ ਜਾਵੇਗਾ। SUV ਇਕ ਮਜ਼ਬੂਤ ​​ਹਾਈਬ੍ਰਿਡ ਪਾਵਰਟ੍ਰੇਨ ਦੇ ਨਾਲ ਆਉਣ ਵਾਲਾ ਪਹਿਲਾ ਮਾਰੂਤੀ ਸੁਜ਼ੂਕੀ ਮਾਡਲ ਹੋਵੇਗਾ। ਇਹ ਇੰਟੈਲੀਜੈਂਟ ਹਾਈਬ੍ਰਿਡ ਟੈਕਨਾਲੋਜੀ ਦੇ ਨਾਲ 1.5L TNGA ਪੈਟਰੋਲ ਤੇ ਸਮਾਰਟ ਹਾਈਬ੍ਰਿਡ ਸਿਸਟਮ ਵਿਕਲਪਾਂ ਦੇ ਨਾਲ 1.5L K15C DualJet ਨਾਲ ਪੇਸ਼ ਕੀਤਾ ਜਾਵੇਗਾ।

ਮਾਰੂਤੀ ਗ੍ਰੈਂਡ ਵਿਟਾਰਾ SUV ਮਾਡਲ ਲਾਈਨਅਪ ਚਾਰ ਟ੍ਰਿਮਸ (ਸਿਗਮਾ, ਡੈਲਟਾ, ਜ਼ੇਟਾ ਅਤੇ ਅਲਫਾ) 'ਚ ਫੈਲੀ ਹੋਵੇਗੀ ਅਤੇ ਇਸਦੀ ਕੀਮਤ 9.50 ਲੱਖ ਰੁਪਏ ਤੋਂ 15.50 ਲੱਖ ਰੁਪਏ (ਸਾਰੇ, ਐਕਸ-ਸ਼ੋਰੂਮ) ਦੇ ਵਿਚਕਾਰ ਹੋਣ ਦੀ ਉਮੀਦ ਹੈ।

Posted By: Seema Anand