ਨਵੀਂ ਦਿੱਲੀ - Mahindra ਨੇ ਭਾਰਤ 'ਚ ਆਪਣੀ ਫੁਲ ਸਾਈਜ਼ ਐੱਸਯੂਵੀ 1lturas 74 'ਤੇ ਡਿਸਕਾਊਂਟ ਆਫ਼ਰ ਸ਼ੁਰੂ ਕੀਤੀ ਹੈ। ਦਰਅਸਲ ਤਿਉਹਾਰੀ ਸੀਜ਼ਨ ਨੂੰ ਦੇਖਦਿਆਂ ਕੰਪਨੀ ਨੇ ਇਹ ਆਫ਼ਰ ਸ਼ੁਰੂ ਕੀਤੀ ਹੈ। ਇਸ ਐੱਸਯੂਵੀ ਦੀ ਖ਼ਰੀਦ 'ਤੇ ਤੁਹਾਨੂੰ 3.06 ਲੱਖ ਰੁਪਏ ਦਾ ਡਿਸਕਾਊਂਟ ਆਫ਼ਰ ਦਿੱਤੀ ਜਾ ਰਹੀ ਹੈ। ਇਸ 'ਚ ਕੈਸ਼ ਡਿਸਕਾਊਂਟ, ਕਾਰਪੋਰੇਟ ਡਿਸਕਾਊਂਟ ਤੇ ਐਕਸਚੇਂਜ ਬੋਨਸ ਸ਼ਾਮਿਲ ਹੈ।

ਇੰਜਣ ਤੇ ਪਾਵਰ

Mahindra Alturas G4 'ਚ 2.2 ਲੀਟਰ ਦਾ 4 ਸਿਲੰਡਰ ਡੀਜ਼ਲ ਇੰਜਣ ਲਾਇਆ ਗਿਆ ਹੈ। ਇਹ ਇੰਜਣ 178.5 ਬੀਐੱਚਪੀ ਦੀ ਪਾਵਰ ਤੇ 420 ਐੱਨਐੱਮ ਦੀ ਪੀਕ ਟਾਰਕ ਜੈਨਰੇਟ ਕਰਦਾ ਹੈ। ਇਸ ਇੰਜਣ 'ਚ 7-ਸਪੀਡ ਆਟੋਮੈਟਿਕ ਗਿਅਰਬਾਕਸ ਲਾਇਆ ਗਿਆ ਹੈ।

ਫੀਚਰਜ਼

ਜੇ ਫੀਚਰਜ਼ ਦੀ ਗੱਲ ਕਰੀਏ ਤਾਂ Alturas G4 ਡਿਓਲ ਕਲਾਈਮੈਂਟ ਕੰਟਰੋਲ, ਵੈਂਟੀਲੇਟਿਡ ਸੀਟਾਂ, ਕਰੂਜ਼ ਕੰਟਰੋਲ, ਇਲੈਕਟ੍ਰੀਕਲੀ ਐਡਜਟੇਬਲ ਡਰਾਈਵਰ ਸੀਟ ਤੇ ਹੋਰ ਬਹੁਤ ਸਾਰੇ ਫੀਚਰਜ਼ ਮਿਲਣਗੇ। ਸੇਫਟੀ ਫੀਚਰਜ਼ ਦੀ ਗੱਲ ਕਰੀਏ ਤਾਂ ਇਸ 'ਚ 9 ਏਅਰਬੈਗ, ਈਬੀਡੀ ਨਾਲ ਏਬੀਐੱਸ, ਫਰੰਟ ਤੇ ਰਿਅਰ ਪਾਰਕਿੰਗ ਸੈਂਸਰ, ਈਐੱਸਸੀ, ਹਿਲ ਸਟਾਰਟ ਅਸਿਸਟ, ਹਿਲ ਡਿਸੈਂਟ ਕੰਟਰੋਲ ਤੇ 360 ਡਿਗਰੀ ਕੈਮਰੇ ਜਿਹੇ ਫੀਚਰਜ਼ ਮਿਲਦੇ ਹਨ।

ਆਫ਼ਰ ਤੇ ਕੀਮਤ

ਭਾਰਤ 'ਚ Mahindra Alturas G4 ਦੀ ਕੀਮਤ 31.73 (ਐਕਸ-ਸ਼ੋਅਰੂਮ) ਹੈ। ਕੰਪਨੀ ਇਸ ਕਾਰ 'ਤੇ ਪੂਰੇ 3.06 ਲੱਖ ਦਾ ਡਿਸਕਾਊਂਟ ਆਫ਼ਰ ਕਰ ਰਹੀ ਹੈ। ਇਸ ਡਿਸਕਾਊਂਟ ਆਫ਼ਰ 'ਚ ਤੁਹਾਨੂੰ 2,20,000 ਲੱਖ ਰੁਪਏ ਦਾ ਕੈਸ਼ ਡਿਸਕਾਊਂਟ, 50,000 ਰੁਪਏ ਦਾ ਐਕਸਚੇਂਜ ਆਫ਼ਰ, 16,000 ਰੁਪਏ ਦਾ ਕਾਰਪੋਰੇਟ ਆਫ਼ਰ ਤੇ 20,000 ਰੁਪਏ ਦੇ ਹੋਰ ਆਫ਼ਰਜ਼ ਦਿੱਤੇ ਜਾ ਰਹੇ ਹਨ, ਜਿਨ੍ਹਾਂ ਦਾ ਫ਼ਾਇਦਾ ਗਾਹਕਾਂ ਨੂੰ ਇਸ ਤਿਉਹਾਰੀ ਸੀਜ਼ਨ 'ਚ ਮਿਲੇਗਾ।

Posted By: Harjinder Sodhi