ਨਵੀਂ ਦਿੱਲੀ, ਆਟੋ ਡੈਸਕ : ਦੀਵਾਲੀ ਨੇਡ਼ੇ ਹੈ ਤੇ ਅਜਿਹੇ ਵਿਚ ਆਟੋਮੋਬਾਈਲ ਕੰਪਨੀਆਂ ਇਸ ਮੌਕੇ ਦਾ ਫਾਇਦਾ ਉਠਾਉਣ 'ਚ ਜੁਟ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ Mahindra and Mahindra ਆਪਣੀ ਫੁੱਲ ਸਾਈਜ਼ ਐੱਸਯੂਵੀ ਤੋਂ ਲੈ ਕੇ ਐਂਟਰੀ ਲੈਵਲ SUV's 'ਤੇ ਬੰਪਰ ਡਿਸਕਾਊਂਟ ਦੀ ਪੇਸ਼ਕਸ਼ ਕਰ ਰਹੀ ਹੈ। ਅਸਲ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਕੰਪਨੀ ਦੀ ਸੇਲ ਡਾਊਨ ਚੱਲ ਰਹੀ ਹੈ। ਅਜਿਹੇ ਵਿਚ ਵਾਹਨਾਂ ਦੀ ਵਿਕਰੀ ਵਧਾਉਣ ਲਈ ਤੇ ਵੱਧ ਤੋਂ ਵੱਧ ਗਾਹਕਾਂ ਨੂੰ ਆਪਣੇ ਨਾਲ ਜੋਡ਼ਨ ਲਈ ਇਹ ਆਫਰ ਸ਼ੁਰੂ ਕੀਤਾ ਗਿਆ ਹੈ। ਅੱਜ ਅਸੀਂ Mahindra ਦੀ ਐਂਟਰੀ ਲੈਵਲ ਕਾਰਾਂ 'ਤੇ ਮਿਲ ਰਹੇ ਬੰਪਰ ਡਿਸਕਾਊਂਟ ਦੇ ਬਾਰੇ ਦੱਸਣ ਜਾ ਰਹੇ ਹਾਂ।

Mahindra XUV 300

ਭਾਰਤ 'ਚ Mahindra XUV 300 ਇਕ ਬੇਹੱਦ ਹੀ ਪਾਪੂਲਰ ਸਬ-ਕੰਪੈਕਟ ਐੱਸਯੂਵੀ ਜਿਸ ਦਾ ਮੁਕਾਬਲਾ ਟੋਇਟਾ ਅਰਬਨ ਕਰੂਜ਼ਰ, ਹੁੰਡਈ ਕਰੇਟਾ ਤੇ ਕੀਆ ਸੌਨੇਟ ਵਰਗੀਆਂ ਕਾਰਾਂ ਨਾਲ ਹੁੰਦਾ ਹੈ। Mahindra 7.95 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਵਾਲੀ ਇਸ ਐੱਸਯੂਵੀ 'ਤੇ ਪੂਰੇ 30,000 ਰੁਪਏ ਦਾ ਬੰਪਰ ਡਿਸਕਾਊਂਟ ਦੇ ਰਹੀ ਹੈ ਜਿਸ ਵਿਚ ਤੁਹਾਨੂੰ 25,000 ਰੁਪਏ ਦੇ ਐਕਸਚੇਂਜ ਆਫਰ ਤੇ 5,000 ਰੁਪਏ ਦੇ ਕਾਰਪੋਰੇਟ ਆਫਰ ਦਾ ਲਾਭ ਮਿਲੇਗਾ।

Mahindra KUV100 NXT

ਮਹਿੰਦਰਾ KUV100 NXT ਭਾਰਤ ਦੀ ਸਭ ਤੋਂ ਸਸਤੀ ਐੱਸਯੂਵੀ ਹੈ। ਕੰਪਨੀ ਫੈਸਟਿਵ ਸੀਜ਼ਨ 'ਚ KUV100 NXT 'ਤੇ ਵੀ ਖਾਸਾ ਡਿਸਕਾਊਂਟ ਆਫਰ ਕਰ ਰਹੀ ਹੈ ਜਿਸ ਦੀ ਜਾਣਕਾਰੀ ਅਧਿਕਾਰਤ ਵੈੱਬਸਾਈਟ 'ਤੇ ਹੈ। ਤੁਹਾਨੂੰ ਦੱਸ ਦੇਈਏ ਕਿ 5.67 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਵਾਲੀ ਇਸ ਐੱਸਯੂਵੀ 'ਤੇ ਕੰਪਨੀ ਪੂਰੇ 62,055 ਰੁਪਏ ਦਾ ਡਿਸਕਾਊਂਟ ਦੇ ਰਹੀ ਹੈ। ਇਸ ਡਿਸਕਾਊਂਟ 'ਛ 33,055 ਰੁਪਏ ਦਾ ਕੈਸ਼ ਡਿਸਕਾਊਂਟ, 20,000 ਰੁਪਏ ਦਾ ਐਕਸਚੇਂਜ ਆਫਰ, 4,000 ਰੁਪਏ ਦਾ ਕਾਰਪੋਰੇਟ ਆਫਰ ਤੇ 5,000 ਰੁਪਏ ਦੇ ਹੋਰ ਆਫਰ ਸ਼ਾਮਲ ਹਨ।

Mahindra Bolero

ਮਹਿੰਦਰਾ ਬੋਲੈਰੋ ਨੂੰ ਭਾਰਤ 'ਚ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਬੋਲੈਰੋ ਨੂੰ ਟੈਕਸੀ ਤੋਂ ਲੈ ਕੇ ਪ੍ਰਾਈਵੇਟ ਵਾਹਨ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ। ਨਾਲ ਹੀ ਇਹ ਐੱਸਯੂਵੀ ਜ਼ਬਰਦਸਤ ਆਫ ਰੋਡਿੰਗ ਫੀਚਰਜ਼ ਨਾਲ ਲੈਸ ਹੈ। ਦੀਵਾਲੀ ਦੇ ਸੀਜ਼ਨ 'ਚ 8.01 ਲੱਖ ਦੀ ਸ਼ੁਰੂਆਤੀ ਕੀਮਤ ਵਾਲੀ Mahindra Bolero 'ਤੇ ਪੂਰੇ 20,550 ਰੁਪਏ ਦਾ ਡਿਸਕਾਊਂਟ। ਇਸ ਆਫਰ 'ਚ 6,550 ਰੁਪਏ ਦਾ ਕੈਸ਼ ਡਿਸਕਾਊਂਟ, 10,000 ਰੁਪਏ ਦਾ ਐਕਸਚੇਂਜ ਆਫਰ ਤੇ 4,000 ਰੁਪਏ ਦਾ ਕਾਰੋਪੇਰਟ ਆਫਰ ਵੀ ਸ਼ਾਮਲ ਹੈ।

Posted By: Seema Anand