ਨਵੀਂ ਦਿੱਲੀ : Tata Motors ਨੇ ਹਾਲ ਹੀ ’ਚ ਆਪਣੀ Harrier ਲਈ ਸਨਰੂਫ ਦਾ ਬਦਲ ਐਸੈਸਰੀਜ਼ ਦੇ ਤੌਰ ’ਤੇ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਆਲ ਬਲੈਕ ਡਾਰਕ ਐਡੀਸ਼ਨ Tata Harrier ਨੂੰ ਲਾਂਚ ਕਰਨ ਦੀ ਵੀ ਤਿਆਰੀ ਕਰ ਰਹੀ ਹੈ। ਇਹ ਐੱਸਯੂਵੀ ਲੈਂਡ ਰੋਵਰ ’ਤੇ ਬੈਸਟ ਹੈ, ਜਿਸ ਦੇ ਚੱਲਦੇ ਇਸ ਦਾ ਫ੍ਰੰਟ ਫੇਸ ਕਾਫ਼ੀ ਆਕਰਸ਼ਿਤ ਹੈ। ਹਾਲ ਹੀ ’ਚ ਕੰਪਨੀ ਨੇ ਇਸ 'ਚ ਡੂਅਲ-ਟੋਨ ਥੀਮ ਵੀ ਦਿੱਤਾ ਹੈ। ਬਾਜ਼ਾਰ ’ਚ Kia Seltos ਵੀ ਲਾਂਚ ਹੋ ਚੁੱਕੀ ਹੈ, ਜਿਸ ਦੇ ਚੱਲਦੇ Harrier ਦੇ ਖ਼ਰੀਦਦਾਰ ਆਪਣਾ ਰੁਖ਼ ਮੋੜ ਰਹੇ ਹਨ। ਇਸ ਵਜ੍ਹਾ ਕਰਕੇ ਕੰਪਨੀ Tata Harrier ਦਾ ਬਲੈਕ ਐਡੀਸ਼ਨ ਲਾਂਚ ਕਰਨ ਦੀ ਜਲਦ ਹੀ ਯੋਜਨਾ ਬਣਾ ਰਹੀ ਹੈ।

ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ Harrier ਦਾ ਨਵਾਂ ਐਡੀਸ਼ਨ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ’ਚ ਲਾਂਚ ਕੀਤਾ ਜਾ ਸਕਦਾ ਹੈ। ਕੰਪਨੀ ਇਸ ਨੂੰ Harrier ਡਾਰਕ ਐਡੀਸ਼ਨ ਦਾ ਨਾਂ ਦੇਵੇਗੀ। Tata Harrier ਬਲੈਕ ਐਡੀਸ਼ਨ ਦੀ ਕੀਮਤ 16.87 ਲੱਖ ਰੁਪਏ ਹੋ ਸਕਦੀ ਹੈ।

Posted By: Sarabjeet Kaur