ਜੇਐੱਨਐੱਨ, ਨਵੀਂ ਦਿੱਲੀ : Komaki ਨੇ ਸ਼ੁੱਕਰਵਾਰ ਨੂੰ ਭਾਰਤ 'ਚ ਆਪਣੀ ਨਵੀਂ ਇਲੈਕਟ੍ਰਿਕ ਮੋਟਰਸਾਈਕਲ MX3 ਲਾਂਚ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਮੋਟਰਸਾਈਕਲ ਨੂੰ ਕੰਪਨੀ ਨੇ 95,000 ਰੁਪਏ (ਐਕਸ-ਸ਼ੋਅਰੂਮ) 'ਚ ਲਾਂਚ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ Komaki MX3 ਕੰਪਨੀ ਦਾ ਚੌਥਾ ਪ੍ਰੋਡਕਟ ਹੈ ਤੇ ਇਸ ਤੋਂ ਪਹਿਲਾਂ ਕੰਪਨੀ 3 ਹਾਈ-ਰੇਂਜ ਮੋਟਰਸਾਈਕਲ ਭਾਰਤ 'ਚ ਲਾਂਚ ਕਰ ਚੁੱਕੀ ਹੈ। ਜਾਣਕਾਰੀ ਅਨੁਸਾਰ ਇਹ ਮੋਟਰਸਾਈਕਲ ਸਿੰਗਲ ਚਾਰਜਿੰਗ 'ਚ 85 ਤੋਂ 100 ਕਿੱਲੋਮੀਟਰ ਦੀ ਰੇਂਜ ਦੇਣ 'ਚ ਸਮਰੱਥ ਹੈ ਜਿਸ ਵਿਚ ਇਹ ਨਾਰਮਲ ਫਿਊਲ ਮੋਟਰਸਾਈਕਲ ਦੇ ਮੁਕਾਬਲੇ ਹਰ ਮਹੀਨੇ ਹਜ਼ਾਰਾਂ ਰੁਪਏ ਦੀ ਬਚਤ ਕਰੇਗੀ।

ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ Komaki MX3 ਇਲੈਕਟ੍ਰਿਕ ਮੋਟਰਸਾਈਕਲ ਸਿੰਗਲ ਚਾਰਜਿੰਗ 'ਚ 85 ਤੋਂ 100 ਕਿੱਲੋਮੀਟਰ ਦੀ ਰੇਂਜ ਤੈਅ ਕਰਨ ਵਿਚ ਸਮਰੱਥ ਹੋਵੇਗੀ ਪਰ ਇਹ ਰੇਂਜ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਤੁਸੀਂ ਇਸ ਮੋਟਰਸਾਈਕਲ ਨੂੰ ਕਿਵੇਂ ਰਾਈਡ ਕਰ ਰਹੇ ਹੋ ਤੇ ਇਸ ਦੀ ਸਪੀਡ ਕਿੰਨੀ ਹੈ।

ਕੰਪਨੀ ਦੀ ਮੰਨੀਏ ਤਾਂ ਇਹ ਮੋਟਰਸਾਈਕਲ ਫੁੱਲ ਚਾਰਜ ਹੋਣ ਲਈ ਜ਼ਿਆਦਾ ਤੋਂ ਜ਼ਿਆਦਾ 1 ਤੋਂ 1.5 ਯੂਨਿਟ ਬਿਜਲੀ ਦਾ ਇਸੇਤਮਾਲ ਕਰਦੀ ਹੈ। ਅਜਿਹੇ ਵਿਚ ਜੇਕਰ ਖਰਚ ਜੋੜਿਆ ਜਾਵੇ ਤਾਂ 10 ਰੁਪਏ ਤੋਂ ਲੈ ਕੇ 20 ਰੁਪਏ ਦੇ ਖਰਚ ਵਿਚ ਇਹ ਇਲੈਕਟ੍ਰਿਕ ਮੋਟਰਸਾਈਕਲ ਪੂਰੀ ਤਰ੍ਹਾੰ ਨਾਲ ਚਾਰਹ ਹੋ ਜਾਵੇਗੀ ਤੇ 10 ਕਿੱਲੋਮੀਟਰ ਦੀ ਦੂਰੀ ਤੈਅ ਕਰਨ ਵਿਚ ਸਮਰੱਥ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ Komaki MX3 ਨੂੰ ਤਿੰਨ ਕਲਰ ਸਕੀਮਸ 'ਚ ਲਾਂਚ ਕੀਤਾ ਗਿਆ ਹੈ। ਇਨ੍ਹਾਂ ਆਪਸ਼ਨਸ 'ਛ ਗਾਰਨੇਟ ਰੇਡ, ਡੀਪ ਬਲਿਊ ਤੇ ਜੈੱਟ ਬਲੈਕ ਸ਼ਾਮਲ ਹੈ। Komaki MX3 ਦੀ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਸੈਲਫ ਡਾਇਗਨੋਸਿਸ ਤੇ ਰਿਪੇਅਰ ਸਵਿੱਚ, ਰੀਜੈਨਰੇਟਿਵ ਡੁਅਲ ਡਿਸਕ ਬ੍ਰੇਕਿੰਗ, ਪਾਰਕਿੰਗ ਤੇ ਰਿਵਰਸ ਅਸਿਸਟ, ਇਨਬਿਲਟ ਬਲੂਟੁੱਥ ਸਪੀਕਰ, 3 ਸਪੀਡ ਮੋਡ, ਫੁੱਲ ਕਲਰ LED ਡੈਸ਼ ਦਿੱਤਾ ਗਿਆ ਹੈ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ MX3 'ਚ 17 ਇੰਚ ਦੇ ਵ੍ਹੀਲਸ, ਟੈਲੀਸਕੌਪਿਕ ਸ਼ੌਕ ਆਬਜ਼ਰਵਰਸ, ਦੋਵੇਂ ਹੀ ਪਾਸਿਓਂ ਅਲਾਏ ਵ੍ਹੀਲਸ ਨਾਲ ਡਿਸਕ ਬ੍ਰੇਕਸ ਵੀ ਦਿੱਤੇ ਜਾਂਦੇ ਹਨ। ਇਸ ਮੋਟਰਸਾਈਕਲ 'ਚ ਹੈਲੋਜਨ ਹੈਡਲੈਂਪ ਤੇ ਟੇਲ ਲੈਂਪ ਦਿੱਤੇ ਗਏ ਹਨ, ਉੱਥੇ ਹੀ ਇਸ ਵਿਚ LED ਬਲਿੰਕਰਸ ਦਿੱਤੇ ਜਾਂਦੇ ਹਨ।

Posted By: Seema Anand