ਆਟੋ ਡੈਸਕ, ਨਵੀਂ ਦਿੱਲੀ : ਭਾਰਤ ਵਿਚ ਡਰਾਈਵਿੰਗ ਲਾਇਸੈਂਸ ਦੀ ਵੈਲਡਿਟੀ ਨੂੰ ਮਾਰਚ 2020 ਤੋਂ ਹੁਣ ਤਕ ਕਈ ਵਾਰ ਵਧਾ ਦਿੱਤਾ ਗਿਆ ਹੈ। ਜਿਸ ਨੂੰ ਰੀਨਿਊ ਕਰਾਉਣ ਲਈ ਲੋਕ ਲਗਾਤਾਰ ਕੋਸ਼ਿਸ਼ ਕਰ ਰਹੇ ਹੋ, ਇਸ ਲੜੀ ਵਿਚ ਹੁਣ ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆਂ ਦੇ ਲਾਇਸੈਂਸ ਨੂੰ ਲੈ ਕੇ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ, ਜਿਸ ਵਿਚ ਅੰਤਰਰਾਸ਼ਟਰੀ ਡਰਾਈਵਿੰਗ ਲਾਇਸੈਂਸ ਲਈ ਹੁਣ ਭਾਰਤ ਆ ਕੇ ਉਸ ਨੂੰ ਰੀਨਿਊ ਕਰਾਉਣ ਦੀ ਲੋੜ ਨਹੀਂ ਹੈ।

ਡਰਾਈਵਿੰਗ ਲਾਇਸੈਂਸ ਲਈ ਨਾਗਰਿਕ ਆਪਣੇ ਮੌਜੂਦਾ ਦੇਸ਼ ਵਿਚ ਵੀ ਅੰਬੈਂਸੀ ਵਿਚ ਜਾ ਕੇ ਅਪਲਾਈ ਕਰ ਸਕਦੇ ਹਨ। ਜਿਥੇ ਇਨ੍ਹਾਂ ਵੱਲੋਂ ਅਪਲਾਈ ਕੀਤਾ ਗਿਆ ਪੱਤਰ ਦੇਸ਼ ਦੇ ਵਾਹਨ ਪੋਰਟਲ ’ਤੇ ਆ ਜਾਵੇਗਾ। ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਬੰਧਤ ਨਾਗਰਿਕ ਦਾ ਆਰਟੀਓ ਰੀਨਿਊਅਲ ਤੋਂ ਬਾਅਦ ਲਾਇਸੈਂਸ ਨੂੰ ਉਸ ਦੇ ਮੌਜੂਦਾ ਦੇਸ਼ ਦੇ ਆਰਟੀਓ ਨੂੰ ਭੇਜਿਆ ਜਾਵੇਗਾ।

ਇਸ ਦੇ ਨਾਲ ਹੀ ਲਾਇਸੈਂਸ ਰੀਨਿਊ ਕਰਾਉਣ ਲਈ ਹੁਣ ਮੈਡੀਕਲ ਜਾਂ ਵੈਲਿਡ ਵੀਜ਼ਾ ਦੀ ਲਾਜ਼ਮੀਅਤਾ ਨੂੰ ਵੀ ਹਟਾ ਦਿੱਤਾ ਗਿਆ ਹੈ ਭਾਵ ਜੇ ਤੁਸੀਂ ਵਿਦੇਸ਼ ਵਿਚ ਰਹਿੰਦੇ ਹੋ ਅਤੇ ਤੁਸੀਂ ਆਪਣਾ ਲਾਇਸੈਂਸ ਰੀਨਿਊ ਕਰਾਉਣਾ ਹੈ ਤਾਂ ਤੁਹਾਨੂੰ ਇਸ ਲਈ ਮੈਡੀਕਲ ਕਰਾਉਣ ਦੀ ਲੋਡ਼ ਨਹੀਂ ਹੈ। ਦੱਸ ਦੇਈਏ ਕਿ ਅੱਜ ਵੀ ਬਹੁਤ ਸਾਰੇ ਦੇਸ਼ ਅਜਿਹੇ ਹਨ ਜਿਨ੍ਹਾਂ ਵਿਚ ਤੁਹਾਨੂੰ ਵੀਜ਼ਾ ਜਾਂ ਤਾਂ ਉਸ ਦੇਸ਼ ਵਿਚ ਪਹੁੰਚਣ ’ਤੇ ਮਿਲਦਾ ਹੈ ਜਾਂ ਬਿਲਕੁਲ ਆਖਰੀ ਸਮੇਂ ਵਿਚ ਇਸ ਪਰਕਿਰਿਆ ਨੂੰ ਪ੍ਰੋਸੈੱਸ ਕੀਤਾ ਜਾਂਦਾ ਹੈ। ਅਜਿਹੇ ਵਿਚ ਹੁਣ ਅੰਤਰਾਸ਼ਟਰੀ ਡਰਾਈਵਿੰਗ ਪਰਮਿਟ ਲਈ ਤੁਹਾਨੂੰ ਵੀਜ਼ਾ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੋਵੇਗੀ।

ਤੁਸੀਂ ਭਾਰਤ ਵਿਚ ਰਹਿ ਕੇ ਵੀ ਬਿਨਾ ਵੀਜ਼ਾ ਦੇ ਅੰਤਰਰਾਸ਼ਟਰੀ ਡਰਾਈਵਿੰਗ ਲਾਈਸੈਂਸ ਲਈ ਅਪਲਾਈ ਕਰ ਸਕਦੇ ਹੋ। ਬਸ਼ਰਤੇ ਤੁਸੀਂ ਉਥੇ ਕੁਝ ਦਿਨਾਂ ਵਿਚ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ। ਇਸ ਨਿਯਮ ਨਾਲ ਵਿਦੇਸ਼ਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਰਾਹਤ ਮਿਲੇਗੀ। ਕਿਉਂਕਿ ਹੁਣ ਤਕ ਭਾਰਤ ਵਿਚ ਇਸ ਤਰ੍ਹਾਂ ਦੀ ਕੋਈ ਪਰਕਿਰਿਆ ਨਹੀਂ ਸੀ। ਉਥੇ ਲੋਕਾਂ ਨੂੰ ਲਾਇਸੈਂਸ ਰੀਨਿਊਅਲ ਲਈ ਦੇਸ਼ ਵਿਚ ਆਉਣਾ ਪੈਂਦਾ ਸੀ।

Posted By: Tejinder Thind