ਨਵੀਂ ਦਿੱਲੀ, ਆਟੋ ਡੈਸਕ : Hyundai Mistra : ਦੁਨੀਆ ਭਰ ਵਿਚ ਫੈਲੇ ਕੋਰੋਨਾ ਵਾਇਰਸ ਕਾਰਨ ਇਸ ਸਾਲ ਕਈ ਆਟੋ ਸ਼ੋਅ ਰੱਦ ਕਰ ਦਿੱਤੇ ਗਏ ਸੀ। ਮੌਜੂਦਾ ਸਮੇਂ ਚੀਨ 'ਚ 2020 ਗੁਆਂਗਜ਼ੌ ਮੋਟਰ ਸ਼ੋਅ (Guangzhou Motor Show) ਚੱਲ ਰਿਹਾ ਹੈ ਜਿਸ ਵਿਚ ਕਈ ਕੌਮਾਂਤਰੀ ਵਾਹਨ ਨਿਰਮਾਤਾ ਕੰਪਨੀਆਂ ਨੇ ਹਿੱਸਾ ਲਿਆ ਹੈ। ਇਸੇ ਲੜੀ 'ਚ ਹੁੰਡਈ ਵੀ ਆਟੋ ਸ਼ੋਅ ਦਾ ਇਕ ਹਿੱਸਾ ਹੈ ਤੇ ਕੰਪਨੀ ਨੇ ਆਪਣੀ ਇਲੈਕਟ੍ਰਿਕ ਕਾਰ ਮਿਸਟਰਾ ਦੀ ਨਵੇਂ ਜਨਰੇਸ਼ਨ ਦਾ ਖ਼ੁਲਾਸਾ ਕੀਤਾ ਹੈ। ਇਹ ਇਕ ਕੰਪੈਕਟ ਸੇਡਾਨ ਕਾਰ ਹੈ ਤੇ ਖ਼ਾਸ ਤੌਰ 'ਤੇ ਚੀਨ ਦੇ ਬਾਜ਼ਾਰ ਲਈ ਤਿਆਰ ਕੀਤੀ ਗਈ ਹੈ।

ਸਿੰਗਲ ਚਾਰਜ ਵਿਚ ਚੱਲੇਗੀ 520km

ਹੁੰਡਈ ਦੀ ਇਸ ਮਿਸਟਰਾ ਸੇਡਾਨ ਨੂੰ ਲੈ ਕੇ ਚਰਚਾ ਇਸ ਲਈ ਹੈ ਕਿਉਂਕਿ ਇਹ ਕਾਰ 1.8-ਲੀਟਰ ਗੈਸੋਲੀਨ ਇੰਜਣ ਦੇ ਨਾਲ 1.5 ਲੀਟਰ ਦਾ ਪੈਟਰੋਲ ਇੰਜਣ ਤੇ ਪੂਰੀ ਤਰ੍ਹਾਂ ਨਾਲ ਇਲੈਕਟ੍ਰਿਕ ਵੇਰੀਐਂਟ 'ਚ ਮੌਜੂਦ ਹੈ। ਮਿਸਟਰਾ ਦਾ ਇਲੈਕਟ੍ਰਿਕ ਵੇਰੀਐਂਟ ਇਕ ਵਾਰ ਫੁੱਲ ਚਾਰਜ ਕਰਨ 'ਤੇ 520 ਕਿੱਲੋਮੀਟਰ ਤਕ ਦੀ ਰੇਂਜ ਦੇਣ 'ਚ ਸਮਰੱਥ ਹੈ। ਉੱਥੇ ਹੀ ਇਸ ਵਿਚ 56.5 kWh ਦੀ ਬੈਟਰ ਦੀ ਵਰਤੋਂ ਕੀਤੀ ਗਈ ਹੈ, ਜਿਹੜੀ ਫਰੰਟ ਵ੍ਹੀਲ ਡਰਾਈਵ ਹੈ ਤੇ 188 PS ਦੀ ਪਾਵਰ ਦੇ ਨਾਲ 229 Nm ਦਾ ਪੀਕ ਟਾਰਕ ਜਨਰੇਟ ਕਰਨ ਵਿਚ ਸਮਰੱਥ ਹੈ।

2013 ਤੋਂ ਚੀਨੀ ਬਾਜ਼ਾਰ 'ਚ ਮੌਜੂਦ

ਮਿਸਟਰਾ ਦਾ ਪਹਿਲਾ ਜਨਰੇਸ਼ਨ ਮਾਡਲ 2013 ਵਿਚ ਲਾਂਚ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਨੂੰ 2017 'ਚ ਇਕ ਮਿਡ-ਲਾਈਫ ਰਿਫਰੈੱਸ਼ ਮਿਲਿਆ। ਦੱਸ ਦੇਈਏ ਕਿ ਇਸ ਸੇਡਨਾ ਦਾ ਦੂਸਰਾ ਜੀਨ ਮਾਡਲ ਜਿਹੜਾ ਫਿਲਹਾਲ ਪੇਸ਼ ਕੀਤਾ ਗਿਆ ਹੈ, ਉਸ ਨੂੰ ਕੰਪਨੀ ਅਗਲੇ ਸਾਲ ਦੇ ਸ਼ੁਰੂ 'ਚ ਲਾਂਚ ਕਰ ਸਕਦੀ ਹੈ। ਉੱਥੇ ਹੀ ਬਤੌਰ ਡਿਜ਼ਾਈਨ ਇਸ ਕੰਪੈਟ ਸੇਡਾਨ 'ਚ ਹੁੰਡਈ ਕਾਰਾਂ ਦੀ Sensuous Sportiness ਡਿਜ਼ਾਈਨ ਭਾਸ਼ਾ ਦੀ ਵਰਤੋਂ ਦਿਖਾਈ ਦਿੰਦੀ ਹੈ। ਹਾਲਾਂਕਿ ਦੇਖਣ ਵਿਚ ਇਹ ਫਰੰਟ ਤੋਂ 2020 ਹੁੰਡਈ ਕ੍ਰੇਟਾ ਦੇ ਬਰਾਬਰ ਲਗਦੀ ਹੈ।

ਭਾਰਤ ਦੀ ਕੰਪਨੀ ਦੀ ਹਾਲੀਆ ਲਾਂਚ

ਹਾਲ ਹੀ 'ਚ ਹੁੰਡਈ ਨੇ ਆਪਣੀ ਨਵੀਂ ਆਈ20 ਨੂੰ ਲਾਂਚ ਕੀਤਾ ਹੈ, ਜਿਸ ਨੂੰ ਮਹਿਜ਼ 20 ਦਿਨਾਂ ਦੇ ਅੰਦਰ 20,000 ਯੂਨਿਟਸ ਦੀ ਬੁਕਿੰਗ ਮਿਲ ਚੁੱਕੀ ਹੈ। ਨਵੀਂ i20 ਨੂੰ ਮਿਲ ਰਹੇ ਜ਼ਬਰਦਸਤ ਰਿਸਪਾਂਸ ਪਿੱਛੇ ਇਸ ਦਾ ਬਿਹਤਰੀਨ ਡਿਜ਼ਾਈਨ ਤੇ ਹਾਈਟੈੱਕ ਫੀਚਰ ਇਕ ਵੱਡੀ ਵਜ੍ਹਾ ਹੈ।

Posted By: Seema Anand