ਜੇਐੱਨਐੱਨ, ਨਵੀਂ ਦਿੱਲੀ : ਦੁਨੀਆਭਰ 'ਚ ਵਧਦੇ ਹੋਏ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦੇ ਹੋਏ ਹੁਣ ਆਟੋਮੋਬਾਈਲ ਕੰਪਨੀਆਂ ਵੀ ਐਕਸ਼ਨ ਮੋਡ 'ਚ ਆ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਦੁਨੀਆ ਭਰ 'ਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਸ਼ੁਰੂ ਕਰ ਦਿੱਤਾ ਗਿਆ ਹੈ। ਆਪਣੇ ਗਾਹਕਾਂ ਨੂੰ ਇਸ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ Honda Motor Europe ਨੇ ਨਵਾਂ ਕਾਰ ਕੈਬਿਨ ਫਿਲਟਰ ਰੋਲ ਆਊਟ ਕੀਤਾ ਹੈ ਜਿਹੜਾ ਕੋਰੋਨਾ ਵਾਇਰਸ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੰਦਾ ਹੈ ਤੇ ਕਾਰ ਦੇ ਕੈਬਨਿਟ ਦੀ ਹਵਾ ਨੂੰ ਕਲੀਨ ਕਰਦਾ ਹੈ ਜਿਸ ਤੋਂ ਪੈਸੰਜਰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰਹਿੰਦੇ ਹਨ।

ਹਾਂਡਾ ਮੋਟਰ ਯੂਰਪ ਨੇ ਯਪ ਏਅਰ ਫਿਲਟਰ ਰੋਲ ਆਊਟ ਕੀਤਾ ਹੈ ਉਸ ਵਿਚ 4 ਲੇਅਰਸ ਦਾ ਇਸਤੇਮਾਲ ਕੀਤਾ ਗਿਆ ਹੈ ਜਿਨ੍ਹਾਂ ਵਿਚ ਪਹਿਲੀਆਂ ਦੋ ਲੇਅਰ ਮਾਈਕ੍ਰੋਫਾਈਬਰ ਦੀਆਂ ਹਨ ਜੋ ਧੂੜ ਤੇ ਪਰਾਗ ਨੂੰ ਰੋਕਦੀਆਂ ਹਨ ਉੱਥੇ ਹੀ ਤੀਸਰੀ ਲੇਅਰ- ਇਕ ਐਕਟਿਵ ਚਾਰਕੋਲ ਫਿਲਟਰ ਹੈ ਜੋ ਬਿਹਤਰੀਨ ਏਅਰ ਕੁਆਲਿਟੀ ਪ੍ਰਦਾਨ ਕਰਦਾ ਹੈ। ਇਸ ਫਿਲਟਰ ਨੂੰ ਜੋ ਆਖ਼ਰੀ ਲੇਅ ਹੈ ਉਹ ਫਲਾਂ ਦੇ ਅਰਕ ਨਾਲ ਤਿਆਰ ਕੀਤੀ ਜਾਂਦੀ ਹੈ ਜੋ ਵਾਇਰਸ ਦੇ ਕਣਾਂ ਨੂੰ ਫਸਾਉਣ ਦੀ ਸਮਰੱਥਾ ਦੇ ਨਾਲ ਫਿਲਟਰ ਪ੍ਰਦਾਨ ਕਰਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਤਕ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਤੇਜ਼ੀ ਨਾਲ ਘਾਟ ਆਉਣੀ ਸ਼ੁਰੂ ਹੋ ਗਈ ਸੀ ਪਰ ਇਕ ਵਾਰ ਮੁੜ ਤੇਜ਼ੀ ਨਾਲ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਲੋਕਾਂ 'ਚ ਫੈਲਣ ਲੱਗੀ ਹੈ। ਖਾਸ ਗੱਲ ਇਹ ਹੈ ਕਿ ਕਾਰ ਚਲਾਉਣ ਵਾਲਿਆਂ ਲਈ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਦਾ ਕਾਫੀ ਖ਼ਤਰਾ ਹੁੰਦਾ ਹੈ ਕਿਉਂਕਿ ਜਦੋਂ ਵੀ ਡਰਾਈਵਰ ਜਾਂ ਪੈਸੰਡਰ ਕਾਰ ਵਿਚ ਬੈਠਦੇ ਹਨ ਤਾਂ ਉਨ੍ਹਾਂ ਦਾ ਹੱਥ ਸਟਿਅਰਿੰਗ, ਡੈਸ਼ ਬੋਰਡ, ਸੀਟਸ, ਡੋਰ ਹੈਂਡਲ 'ਤੇ ਆਉਣਾ ਸੁਭਾਵਿਕ ਹੈ। ਅਜਿਹੇ ਵਿਚ ਕਾਰ 'ਚ ਬੈਠਣ ਵਾਲਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਇਹ ਕੈਬਿਨ ਏਅਰ ਫਿਲਟਰ ਮਦਦਗਾਰ ਸਾਬਿਤ ਹੋ ਸਕਦੀਆਂ ਹਨ।

ਇਹ ਪਹਿਲਾ ਮੌਕਾ ਹੈ ਜਦੋਂ ਕਾਰ ਮੇਕਰ ਨੇ Covid-19 ਨਾਲ ਲੜਨ ਵਾਲੀ ਤਕਨੀਕ 'ਤੇ ਕੰਮ ਕੀਤਾ ਹੈ। ਕੰਪਨੀ ਦੀ ਇਸ ਪਹਿਲ ਨਾਲ ਗਾਹਕਾਂ ਨੂੰ ਕਾਫੀ ਫਾਇਦਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੀਆ ਸੈਨੇਟ 'ਚ ਵੀ ਕੋਰੋਨਾ ਵਾਇਰਸ ਪ੍ਰੋਟੈਕਟਿਡ ਏਅਰ ਪਿਊਰੀਫਾਇਰ ਦਾ ਇਸਤੇਮਾਲ ਕੀਤਾ ਗਿਆ ਹੈ।

ਅੱਜਕਲ੍ਹ ਭਾਰਤ 'ਚ ਮਿਲਣ ਵਾਲੀਆਂ ਕਈ ਕਾਰਾਂ 'ਚ ਏਅਰ ਪਿਊਰੀਫਾਇਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਏਅਰ ਪਿਊਰੀਫਾਇਰ ਕੈਬਿਨਟ ਦੀ ਏਅਰ ਕੁਆਲਿਟੀ ਨੂੰ ਸੁਧਾਰਨ ਦਾ ਕੰਮ ਕਰਦੇ ਹਨ, ਨਾਲ ਹੀ ਨਾਲ ਕੋਰੋਨਾ ਵਾਇਰਸ ਤੇ ਇਸੇ ਤਰ੍ਹਾਂ ਦੇ ਕਈ ਬੈਕਟੀਰੀਆ ਤੇ ਵਾਇਰਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਕੰਮ ਕਰਦੇ ਹਨ। ਕੋਰੋਨਾ ਕਾਲ 'ਚ ਇਹ ਏਅਰ ਫਿਲਟਰ ਕਾਫੀ ਘੱਟ ਆ ਸਕਦੇ ਹਨ।

Posted By: Seema Anand